ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਪੰਜਾਬੀ ਗਾਇਕ ਰੇਸ਼ਮ ਸਿੰਘ ਰੇਸ਼ਮ ਯੂਐਸਏ ਵਲੋਂ ਨਿਰਮਲ ਕੁਟੀਆ ਖਟਕੜ ਖੁਰਦ ਵਿਖੇ ਆਪਣੀ ਦਾਦੀ ਬਲਵੰਤ ਕੌਰ ਵੜੈਚ ਅਤੇ ਮਾਤਾ ਨਛੱਤਰ ਕੌਰ ਵੜੈਚ ਦੀ ਯਾਦ ਵਿੱਚ ਡਾ.ਅੰਬੇਦਕਰ ਚੇਤਨਾ ਸੁਸਾਇਟੀ ਬੰਗਾ ਅਤੇ ਬਾਬਾ ਜਵਾਹਰ ਸਿੰਘ ਸੇਵਾ ਸੁਸਾਇਟੀ ਖਟਕੜ ਖੁਰਦ ਦੇ ਸਹਿਯੋਗ ਨਾਲ ਅੱਖਾਂ ਦਾ ਵਿਸ਼ਾਲ ਅਪ੍ਰੇਸ਼ਨ ਕੈਂਪ ਅਤੇ ਜਨਰਲ ਮੈਡੀਕਲ ਕੈਂਪ ਲਗਾਇਆ ਗਿਆ। ਅੱਖਾਂ ਦੇ ਕੈਂਪ ਵਿੱਚ 687 ਮਰੀਜ਼ਾ ਦਾ ਚੈਕਅੱਪ ਕੀਤਾ ਗਿਆ ਜਿਹਨਾਂ ਵਿੱਚੋਂ 142 ਨੂੰ ਅਪ੍ਰੇਸ਼ਨ ਲਈ ਚੁਣਿਆ ਗਿਆ। ਜੈਗ ਲੇਜ਼ਰ ਲਈ 65 ਮਰੀਜ਼ਾਂ ਨੂੰ ਚੁਣਿਆ ਗਿਆ। ਬਾਕੀ ਸਭ ਮਰੀਜ਼ਾਂ ਨੂੰ ਮੁਫਤ ਦਵਾਈਆਂ ਅਤੇ 232 ਮਰੀਜ਼ਾ ਨੂੰ ਐਨਕਾਂ ਦਿੱਤੀਆਂ ਗਈਆਂ। ਕੈਂਪ ਦਾ ਉਦਘਾਟਨ ਡਾ. ਵੇਦ ਪ੍ਰਕਾਸ਼, ਜਸਵਿੰਦਰ ਜੱਸੀ ਚੈਨਲ ਸਤਰੰਗ ਅਤੇ ਜੇ ਐਲ ਸੇਠ ਨੇ ਸਾਂਝੇ ਤੌਰ ਤੇ ਫੀਤਾ ਕੱਟ ਕੇ ਕੀਤਾ ਗਿਆ। ਅੱਖਾਂ ਦੀ ਜਾਂਚ ਡਾ. ਦੇਵ ਅਸ਼ੀਸ਼ ਸੇਠ ਹਸਪਤਾਲ ਬੰਗਾ ਦੀ ਟੀਮ ਵਲੋਂ ਕੀਤੀ ਗਈ। ਜਨਰਲ ਜਾਂਚ ਕੈਂਪ ਵਿੱਚ ਡਾ.ਕਸ਼ਮੀਰ ਚੰਦ ਜਨਰਲ ਸਰਜਨ , ਡਾ.ਨਵਨੀਤ ਸਹਿਗਲ ਡਾ.ਸੁਖਵਿੰਦਰ ਸਿੰਘ ਹੀਰਾ ਸਾਬਕਾ ਸਿਵਲ ਸਰਜਨ, ਡਾ.ਅਮਰੀਕ ਸਿੰਘ ਬੱਚਿਆਂ ਦੇ ਮਾਹਿਰ ਵਲੋਂ ਕੀਤੀ ਗਈ। ਜਨਰਲ ਕੈਂਪ ਵਿੱਚ 380 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਮੁਫਤ ਦਵਾਈਆਂ ਦਿੱਤੀਆ ਗਈਆਂ। ਕੈਂਪ ਦੇ ਮੁੱਖ ਪ੍ਰਬੰਧਕ ਲੈਕਚਰਾਰ ਸ਼ੰਕਰ ਦਾਸ ਪ੍ਰਧਾਨ ਬਾਬਾ ਜਵਾਹਰ ਸਿੰਘ ਸੇਵਾ ਸੁਸਾਇਟੀ ਖਟਕੜ ਖੁਰਦ ਅਤੇ ਡਾ. ਵੇਦ ਪ੍ਰਕਾਸ਼ ਨੇ ਦੱਸਿਆ ਕਿ ਗਾਇਕ ਰੇਸ਼ਮ ਸਿੰਘ ਰੇਸ਼ਮ ਵਲੋਂ ਹੋਰ ਬਹੁਤ ਸਾਰੇ ਸੇਵਾ ਦੇ ਕਾਰਜ ਕੀਤੇ ਜਾਂਦੇ ਹਨ ਪਰ ਇਹ ਸਾਡਾ ਸਭ ਤੋਂ ਵੱਡਾ ਸੇਵਾ ਦਾ ਕਾਰਜ ਹੈ। ਪੂਰੇ ਕੈਂਪ ਦੇ ਦੌਰਾਨ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਕੈਂਪ ਵਿੱਚ ਪਹਿਲੇ ਕੈਂਪਾਂ ਨਾਲੋਂ ਬਹੁਤ ਜਿਆਦਾ ਗਿਣਤੀ ਵਿੱਚ ਮਰੀਜ਼ਾਂ ਨੇ ਲਾਹਾ ਲਿਆ। ਇਹ ਪਹਿਲਾ ਕੈਂਪ ਹੈ ਜਿਸ ਵਿੱਚ ਗਾਇਕ ਰੇਸ਼ਮ ਸਿੰਘ ਰੇਸ਼ਮ ਕਿਸੇ ਨਿਜੀ ਰੁਝੇਵਿਆਂ ਕਾਰਨ ਅਮਰੀਕਾ ਤੋਂ ਪਹੁੰਚ ਨਹੀਂ ਸਕੇ ਪਰ ਕੈਂਪ ਵਿੱਚ ਗਿਣਤੀ ਪਹਿਲਾਂ ਨਾਲੋਂ ਬਹੁਤ ਹੋਈ। ਉਹਨਾਂ ਅਮਰੀਕਾ ਤੋਂ ਫੋਨ ਤੇ ਦੱਸਿਆ ਕਿ ਇਹ ਸੇਵਾ ਦੇ ਕਾਰਜ ਬਾਬੇ ਨਾਨਕ ਦੇ ਖਜਾਨੇ ਵਿੱਚੋਂ ਹੁੰਦੇ ਹਨ ਜੋ ਕਿ ਹਮੇਸ਼ਾ ਹੁੰਦੇ ਰਹਿਣਗੇ। ਇਸ ਕੈਂਪ ਨੂੰ ਸਫਲ ਬਣਾਉਣ ਲਈ ਸੁਰਿੰਦਰ ਮੋਹਨ ,ਹਰਜਿੰਦਰ ਸਿੰਘ,ਜਗਦੀਪ ਸਿੰਘ, ਸਰਬਜੀਤ ਕੌਰ, ਜਸਵੀਰ ਕੌਰ, ਸੁਖਵਿੰਦਰ ਕੌਰ, ਮਨਜੀਤ ਕੌਰ ,ਕੁਲਜੀਤ ਕੌਰ, ਚਰਨਜੀਤ ਕੌਰ, ਪ੍ਰਿੰਸੀਪਲ ਸੰਤੋਖ ਦਾਸ, ਗਗਨ ਵੜੈਚ,ਤੇਜਵੀਰ ਸਿੰਘ, ਤਰਨਦੀਪ, ਮਨਦੀਪ ਸਿੰਘ, ਇਕਬਾਲ ਸਿੰਘ ਜੱਬੋਵਾਲ, ਪ੍ਰੇਮ ਸਿੰਘ ਸੂਰਾਪੁਰੀ,ਸਤਨਾਮ ਵੜੈਚ, ਮੈਨੇਜਰ ਸੇਵਾ ਦਾਸ, ਚੰਨਣ ਸਿੰਘ ਫੌਜੀ,ਸੁਭਾਸ਼ ਸੱਲਵੀ, ਦਵਿੰਦਰ ਸਿੰਘ,ਹਰਬਲਾਸ ਬੰਗਾ ,ਬਲਿਹਾਰਚੰਦ, ਰਵਿੰਦਰ ਰਵੀ,ਅਮਰੀਕ ਕੌਰ ਸਰਪੰਚ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj