ਰਾਹੋਂ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ) ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼.ਭ.ਸ. ਨਗਰ ਵਲੋਂ ਰਾਹੋਂ ਸ਼ਹਿਰ ਵਿੱਚ ਨਿਸ਼ਕਾਮ ਵਾਤਾਵਰਣ ਪ੍ਰੇਮੀਆਂ ਦੀ ਗੈਰ ਸਰਕਾਰੀ ਸੰਸਥਾ ‘ਵਾਤਾਵਰਣ ਸੰਭਾਲ ਸੇਵਾ ਸੋਸਾਇਟੀ ਰਾਹੋਂ’ ਦੇ ਵੱਡਮੁੱਲੇ ਸਹਿਯੋਗ ਨਾਲ ਵੱਖ ਵੱਖ ਥਾਵਾਂ ਤੇ 111 ਪੌਦੇ ਲਗਾਉਣ ਦਾ ਸ਼ੁੱਭ ਕਾਰਜ ਕੀਤਾ ਗਿਆ। ਪੌਦੇ ਲਗਾਉਣ ਦੀ ਇਹ ਸਮੁੱਚੀ ਸੇਵਾ ਰੋਜਾਨਾ ਅੰਮ੍ਰਿਤ ਵੇਲੇ ਕੁਦਰਤ ਦੇ ਰੰਗ ਵਿੱਚ ਰੰਗੇ ਸਤਿਕਾਰਯੋਗ ਡਾ: ਸੁਨੀਲ ਕੁਮਾਰ ਸੱਭਰਵਾਲ, ਮੰਗਤ ਰਾਏ ਚੋਪੜਾ, ਡਾ: ਰਾਜ ਕੁਮਾਰ ਕੈਂਥ, ਜੀਤ ਰਾਮ ਹਿਆਲਾ, ਪਵਨ ਕੁਮਾਰ ਕਸ਼ਅਪ, ਅਨਿਲ ਕੁਮਾਰ ਚੁੱਘ, ਰਾਮ ਸਾਹਿਲ ਮੱਲ, ਸ਼ੀਤਲ ਕੂਮਾਰ ਸਹੋਤਾ ਅਤੇ ਪ੍ਰਦੀਪ ਕੁਮਾਰ ਗੁੰਬਰ ਆਦਿ ਜੋ ਕਿ ਪੌਦੇ ਲਗਾਉਣ ਅਤੇ ਉਨ੍ਹਾਂ ਪਰਵਰਿਸ਼ ਕਰਨ ਦੀ ਜਿੰਮੇਵਾਰੀ ਬਾਖੂਬੀ ਨਿਭਾਉਂਦੇ ਹਨ ਵਲੋਂ ਕੀਤੀ ਗਈ। ਸੋਸਾਇਟੀ ਨੂੰ ਪੌਦੇ ਪ੍ਰਦਾਨ ਕਰਵਾਉਣ ਲਈ ਸਟੇਟ ਐਵਾਰਡੀ ਬਲਦੇਵ ਭਾਰਤੀ ਪੈਰਾ ਲੀਗਲ ਵਲੰਟੀਅਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼.ਭ.ਸ. ਨਗਰ ਅਤੇ ਸਮਾਜ ਸੇਵੀ ਸ਼੍ਰੀ ਸੱਤਪਾਲ ਰਾਏ ਨੇ ਯੋਗਦਾਨ ਪਾਇਆ। ਮਿਊੰਸੀਪਲ ਕੌਂਸਲਰ ਸ਼੍ਰੀਮਤੀ ਨਵਜੋਤ ਕੌਰ ਭਾਰਤੀ ਨੇ ਰਾਹੋਂ ਸ਼ਹਿਰ ਨੂੰ ਹਰਿਆ ਭਰਿਆ ਕਰਨ ਲਈ ਸਖਤ ਮਿਹਨਤ ਕਰ ਰਹੇ ਵਾਤਾਵਰਣ ਪ੍ਰੇਮੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਇਨ੍ਹਾਂ ਵਾਤਾਵਰਣ ਪ੍ਰੇਮੀਆਂ ਦੇ ਸਹਿਯੋਗ ਅਤੇ ਸਤਿਕਾਰ ਲਈ ਵੀ ਅਪੀਲ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly