111 ਨਿਰੰਕਾਰੀ ਸ਼ਰਧਾਲੂਆਂ ਨੇ ਕੀਤਾ ਖੂਨਦਾਨ

ਡੇਰਾਬੱਸੀ , (ਸਮਾਜ ਵੀਕਲੀ) ( ਸੰਜੀਵ ਸਿੰਘ ਸੈਣੀ), ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਅਪਾਰ ਅਤੇ ਪਵਿੱਤਰ ਆਸ਼ੀਰਵਾਦ ਨਾਲ ਸਥਾਨਕ ਸੰਤ ਨਿਰੰਕਾਰੀ ਸਤਿਸੰਗ ਭਵਨ, ਮੁਬਾਰਿਕਪੁਰ ਵਿਖੇ ਇੱਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਵਿੱਚ ਕੁੱਲ 111 ਸ਼ਰਧਾਲੂਆਂ ਨੇ ਖੂਨਦਾਨ ਕੀਤਾ। ਖੂਨਦਾਨ ਕੈਂਪ ਦਾ ਉਦਘਾਟਨ ਚੰਡੀਗੜ੍ਹ ਜ਼ੋਨ ਦੇ ਜ਼ੋਨਲ ਇੰਚਾਰਜ ਸ਼੍ਰੀ ਓ.ਪੀ. ਨਿਰੰਕਾਰੀ ਜੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮੌਕੇ ਸ਼੍ਰੀ ਓ.ਪੀ. ਨਿਰੰਕਾਰੀ ਜੀ ਨੇ ਖੂਨਦਾਨੀਆਂ ਦੀ ਹੌਂਸਲਾ ਅਫ਼ਜ਼ਾਈ ਹੋਏ ਕਿਹਾ ਕਿ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਇਹ ਵੀ ਸਮਝਾਇਆ ਹੈ ਕਿ ਜੋ ਖੂਨਦਾਨ ਕਰਦੇ ਹਨ, ਉਹ ਲੋਕਾਂ ਦਾ ਕਲਿਆਣ ਕਰਦੇ ਹਨ। ਨਿਰੰਕਾਰੀ ਸ਼ਰਧਾਲੂ ਖੂਨਦਾਨ ਕਰਨ ਤੋਂ ਇਲਾਵਾ ਹੋਰ ਸਮਾਜਿਕ ਕਾਰਜ ਕਰਕੇ ਲੋਕ ਭਲਾਈ ਦੀ ਇਸ ਭਾਵਨਾ ਨੂੰ ਲਗਾਤਾਰ ਅੱਗੇ ਵਧਾ ਰਹੇ ਹਨ। ਇਹ ਸਤਿਗੁਰੂ ਦੇ ਸੰਦੇਸ਼ “ਅਸੀਮ ਵੱਲ ਵਿਸਥਾਰ” ਦੀ ਇੱਕ ਪਹਿਲ ਵੀ ਹੈ। ਉਨ੍ਹਾਂ ਕਿਹਾ ਕਿ ਬਾਬਾ ਹਰਦੇਵ ਸਿੰਘ ਜੀ ਦੇ ਇਸ ਕਥਨ ਕਿ ‘ਖੂਨ ਨਾਲੀਆਂ ਵਿੱਚ ਨਹੀਂ, ਨਾੜੀਆਂ ਵਿੱਚ ਵਹਿਣਾ ਚਾਹੀਦਾ ਹੈ’ ਦਾ ਨਿਰੰਕਾਰੀ ਸ਼ਰਧਾਲੂ ਪਿਛਲੇ 39 ਸਾਲਾਂ ਤੋਂ ਬਹੁਤ ਸੁਚੱਜੇ ਢੰਗ ਨਾਲ ਪਾਲਣ ਕਰ ਰਹੇ ਹਨ। ਇਸ ਮੌਕੇ ‘ਤੇ ਸਥਾਨਕ ਮੁਖੀ ਮਦਨ ਲਾਲ ਜੀ ਨੇ ਜ਼ੋਨਲ ਇੰਚਾਰਜ ਸ਼੍ਰੀ ਓ.ਪੀ. ਨਿਰੰਕਾਰੀ ਜੀ, ਡੇਰਾਬੱਸੀ ਸੰਯੋਜਕ ਗੁਰਚਰਨ ਕੌਰ ਜੀ, ਨੇੜਲੇ ਪਿੰਡਾਂ ਅਤੇ ਸ਼ਾਖਾਵਾਂ ਦੇ ਸ਼ਰਧਾਲੂਆਂ, ਖੂਨਦਾਨੀਆਂ ਅਤੇ ਸੈਕਟਰ 16 ਸਿਵਲ ਹਸਪਤਾਲ ਦੇ ਡਾਕਟਰਾਂ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਦ ਹੈਰੀਟੇਜ਼ ਇੰਟਰਨੈਸ਼ਨਲ ਸਕੂਲ, ਭੀਖੀ ਵਿੱਚ ਕਰਵਾਇਆ ਗਿਆ ਟੀਚਰ ਟ੍ਰੇਨਿੰਗ ਪ੍ਰੋਗਰਾਮ
Next articleਹਵਸ ਭਰੀਆਂ ਅੱਖਾਂ