ਇਸ ਮੌਕੇ ਰਾਜਾ ਸਮਸਤਪੁਰ ਅਤੇ ਹਨੀ ਧੋਗੜੀ ਦਾ ਵਿਸ਼ੇਸ ਸਨਮਾਨ ਕੀਤਾ ਜਾਵੇਗਾ
ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)
(ਸਮਾਜ ਵੀਕਲੀ)- ਸਵ: ਵਿਸ਼ਾਲ ਗਰੋਵਰ ਅਤੇ ਸਵ: ਤਜਿੰਦਰ ਰਾਏ ਦੀ ਯਾਦ ਨੂੰ ਸਮਰਪਿਤ ਚੁੰਬਰ ਪੀਜਨ ਕਲੱਬ ਵਲੋਂ 10ਵਾਂ ਕਬੂਤਰ ਬਾਜੀ ਮੁਕਾਬਲਾ 13 ਜੂਨ ਦਿਨ ਮੰਗਲਵਾਰ ਨੂੰ ਪਿੰਡ ਬੁਲੰਦਾ (ਜਲੰਧਰ) ਵਿਖੇ ਬਹੁਤ ਹੀ ਸਾਨੋ ਸੌਕਤ ਨਾਲ ਕਰਾਇਆ ਜਾ ਰਿਹਾ ਹੈ।ਇਸ ਕਬੂਤਰ ਬਾਜੀ ਦਾ ਪਹਿਲਾ ਇਨਾਮ ਫਰਿਜ + 500 ਦੂਜਾ ਇਨਾਮ ਕੱਪ + 300 ਤੀਜਾ ਇਨਾਮ ਕੱਪ + 200 ਹੋਵੇਗਾ ਜੋ ਐਨ. ਆਰ.ਆਈ ਵੀਰਾ ਵਲੋਂ ਦਿੱਤੇ ਜਾਣਗੇ। ਇਸ ਮੁਕਾਬਲੇ ਦੀ ਐਂਟਰੀ ਫੀਸ 1200 ਰੁ: ਹੈ ਅਤੇ ਪਹਿਲੇ 70 ਕਬੂਤਰਾਂ ਨੂੰ ਹੀ ਐਂਟਰੀ ਦਿੱਤੀ ਜਾਵੇਗੀ। ਇਸ ਮੌਕੇ ਰਾਜਾ ਸਮਸਤਪੁਰ ਅਤੇ ਹਨੀ ਧੋਗੜੀ ਦਾ ਵਿਸ਼ੇਸ ਸਨਮਾਨ ਕੀਤਾ ਜਾਵੇਗਾ। ਕਬੂਤਰ ਬਾਜੀ ਦਾ ਮੁਕਾਬਲਾ ਗ੍ਰਾਮ ਪੰਚਾਇਤ, ਨਗਰ ਨਿਵਾਸੀਆਂ, ਐਨ.ਆਰ. ਆਈ ਅਤੇ ਸਰਪੰਚ ਰਾਜਵੀਰ ਸਿੰਘ, ਪੱਤਰਕਾਰ ਹਰਜਿੰਦਰ ਪਾਲ ਛਾਬੜਾ, ਰਵੀ ਗਰੋਵਰ, ਬੱਬੂ ਯੂ.ਕੇ, ਰਮਨ ਇਟਲੀ, ਜੱਸਾ ਇਟਲੀ, ਪ੍ਰਦੀਪ, ਬਲਜੀਤ ਸੰਘੇੜਾ, ਰਾਜਾ ਸਮਸਤਪੁਰ, ਗੁਰਦੇਵ ਹੁੰਦਲ, ਪਿੰਦਾ ਪੰਨੂੰ ਆਦਿ ਦੇ ਸਹਿਯੋਗ ਨਾਲ ਕਰਾਇਆ ਜਾ ਰਿਹਾ ਹੈ। ਆਪ ਸਭ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਕਬੂਤਰ ਬਾਜੀ ਦੇ ਸੌਕੀਨ ਪਿੰਡ ਬੁਲੰਦਾ ਵਿਖ਼ੇ ਪਹੁੰਚ ਕੇ ਰੌਣਕ ਵਧਾਓ ਤਾਂ ਜੋ ਸਵ: ਵਿਸ਼ਾਲ ਗਰੋਵਰ ਅਤੇ ਸਵ: ਤਜਿੰਦਰ ਰਾਏ ਦੀ ਯਾਦ ਨੂੰ ਬਹੁਤ ਹੀ ਯਾਦਗਾਰ ਬਣਾਇਆ ਜਾ ਸਕੇ। ਸੰਪਰਕ ਪ੍ਰਦੀਪ 97792-11939