ਵਿਸ਼ਵ ਨੂੰ ਜੋੜਨ ਦਾ ਕੰਮ ਕਰ ਰਿਹਾ ਹੈ ਯੋਗਾ-ਰਣਜੀਤ ਸਿੰਘ ਖੋਜੋਵਾਲ
ਕਪੂਰਥਲਾ,
(ਸਮਾਜ ਵੀਕਲੀ) ( ਕੌੜਾ ) – ਕਪੂਰਥਲਾ ਦੇ ਵਿਰਾਸਤੀ ਸ਼ਹਿਰ ਦੀ ਗੋਬਿੰਦ ਗੌਧਾਮ ਗਊਸ਼ਾਲਾ ਦੀ ਗਰਾਊਂਡ ਵਿੱਚ ਅੱਜ 10ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ।ਇਸ ਵਿੱਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ,ਵਿਸ਼ਵ ਹਿੰਦੂ ਪ੍ਰੀਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ, ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਜੀਵਨ ਪ੍ਰਕਾਸ਼ ਵਾਲੀਆ ਨੇ ਸ਼ਿਰਕਤ ਕੀਤੀ।ਇਸ ਮੌਕੇ ਭਾਜਪਾ, ਵੀਐਚਪੀ,ਬਜਰੰਗ ਦਲ ਦੇ ਹੋਰ ਅਹੁਦੇਦਾਰਾਂ, ਵਰਕਰ ਅਤੇ ਆਮ ਲੋਕਾਂ ਨੇ ਸ਼ਿਰਕਤ ਕੀਤੀ।ਦੱਸ ਦਈਏ ਕਿ ਯੋਗਾ ਇੰਸਟ੍ਰਕਟਰ ਯੱਗ ਦੱਤ ਐਰੀ ਦੀ ਅਗਵਾਈ ਚ ਯੋਗਾ ਪ੍ਰੋਗਰਾਮ ਕਰਵਾਇਆ ਗਿਆ।ਇਸ ਦੌਰਾਨ ਭਾਜਪਾ ਦੇ ਜ਼ਿਲਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਯੋਗਾ ਨੇ ਵਿਸ਼ਵ ਚ ਇੱਕ ਪਛਾਣ ਬਣਾਈ ਹੈ।ਜਦੋ ਪ੍ਰਧਾਨ ਮੰਤਰੀ ਨੇ ਸੰਯੁਕਤ ਰਾਸ਼ਟਰ ਸੰਘ ਵਿੱਚ ਇਹ ਪ੍ਰਸਤਾਵ ਦਿੱਤਾ ਸੀ,ਉਸ ਸ਼ਮੇ 175 ਦੇਸ਼ਾਂ ਨੇ ਇਸ ਦਾ ਸਮਰਥਨ ਕੀਤਾ ਸੀ।ਮੰਤਰੀ ਦੇ 10 ਸਾਲਾਂ ਦਾ ਕਾਰਜਕਾਲ ਸੇਵਾ ਨੂੰ ਸੁਸ਼ਾਸਨ ਅਤੇ ਗਰੀਬਾਂ ਦੀ ਭਲਾਈ ਵਜੋਂ ਜਾਣਿਆ ਜਾਂਦਾ ਹੈ।ਇਸੇ ਤਰ੍ਹਾਂ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਵੀ 10 ਸਾਲ ਪੂਰੇ ਹੋ ਗਏ ਹਨ।ਅੱਜ ਅਮਰੀਕਾ,ਫਰਾਂਸ,ਆਸਟ੍ਰੇਲੀਆ ਆਦਿ ਵੱਖ-ਵੱਖ ਦੇਸ਼ਾਂ ਵਿੱਚ ਯੋਗ ਦਿਵਸ ਮਨਾਇਆ ਜਾ ਰਿਹਾ ਹੈ।ਇਸ ਮੌਕੇ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ ਨੇ ਕਿਹਾ ਕਿ ਯੋਗ ਸਿਰਫ ਦਿਲ ਅਤੇ ਦਿਮਾਗ ਨੂੰ ਜੋੜਨ ਦਾ ਕੰਮ ਨਹੀਂ ਕਰਦਾ ਹੈ,ਬਲਕਿ ਵਿਸ਼ਵ ਨੂੰ ਜੋੜਨ ਦਾ ਕੰਮ ਕਰਦਾ ਹੈ।ਵਸੁਧੈਵ ਕੁਟੁੰਬਕਮ ਦੀ ਧਾਰਨਾ ਨੂੰ ਅਸੀਂ ਯੋਗ ਦੇ ਜਰੀਏ ਪ੍ਰਾਪਤ ਕਰ ਸਕਦੇ ਹਾਂ।ਨਰੇਸ਼ ਪੰਡਿਤ ਨੇ ਕਿਹਾ ਕਿ ਸਾਰੇ ਲੋਕਾਂ ਨੂੰ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ ਉਹ ਆਪਣੀ ਸਿਹਤ ਲਈ ਸਵੇਰੇ ਇੱਕ ਘੰਟੇ ਦਾ ਸ਼ਮਾ ਕੱਢ ਕੇ ਯੋਗ ਕਰਨਗੇ।ਉਨ੍ਹਾਂਨੇ ਅੱਗੇ ਕਿਹਾ ਕਿ ਯੋਗਾ ਸਿਹਤਮੰਦ ਰਹੋ,ਨਿਰੋਗ ਰਹੋ ਅਤੇ ਰਾਸ਼ਟਰ ਦੇ ਨਿਰਮਾਣ ਵਿੱਚ ਆਪਣਾ ਸਹਿਯੋਗ ਦੀਓ।ਇਸ ਮੌਕੇ ਭਾਜਪਾ ਜ਼ਿਲ੍ਹਾ ਜਨਰਲ ਸਕੱਤਰ ਐਡਵੋਕੇਟ ਹੇਰਿ ਸ਼ਰਮਾ,ਜ਼ਿਲ੍ਹਾ ਜਨਰਲ ਸਕੱਤਰ ਕਪੂਰ ਚੰਦ ਥਾਪਰ,ਭਾਜਪਾ ਮੰਡਲ 1 ਦੇ ਪ੍ਰਧਾਨ ਕਮਲ ਪ੍ਰਭਾਕਰ,ਮੰਡਲ 2 ਦੇ ਪ੍ਰਧਾਨ ਰਾਕੇਸ਼ ਗੁਪਤਾ,ਮੰਡਲ ਦੋਨਾ ਪ੍ਰਧਾਨ ਸਰਬਜੀਤ ਸਿੰਘ ਦਿਓਲ,ਮੰਡਲ ਬੇਟ ਪ੍ਰਧਾਨ ਬਲਵੰਤ ਸਿੰਘ ਬੂਟਾ,ਭਾਜਪਾ ਐਸ.ਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਰੋਸ਼ਨ ਲਾਲ ਸੱਭਰਵਾਲ, ਯੁਵਾ ਭਾਜਪਾ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ,ਧਰਮਵੀਰ ਬੌਬੀ,ਰਵਿੰਦਰ ਸ਼ਰਮਾ,ਲੰਕੇਸ਼ ਸਾਬੀ,ਮਧੂ ਸੂਦ,ਰੀਤੂ ਕੁਮਰਾ,ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜ਼ਿਲ੍ਹਾ ਮੰਤਰੀ ਜੋਗਿੰਦਰ ਤਲਵਾੜ,ਜ਼ਿਲ੍ਹਾ ਸਰਪ੍ਰਸਤ ਰਾਜੂ ਸੂਦ, ਪਵਨ ਵਾਲੀਆ,ਅਨਿਲ ਵਾਲੀਆ,ਵਿਜੇ ਯਾਦਵ ਆਦਿ ਹਾਜ਼ਰ ਸਨ।