ਪੰਜਾਬ ਦੇ 107 ਵਿਦਿਆਰਥੀ ਮਨਾਲੀ ਵਿਚ ਲੈ ਰਹੇ ਹਨ ਸਰਕਾਰੀ ਸੰਸਥਾ ਤੋਂ ਟ੍ਰੇਨਿੰਗ

ਕੈਂਪ ਵਿੱਚ ਭਾਗ ਲੈ ਰਹੇ ਸਿਖਿਆਰਥੀ ਆਪਣੇ ਪ੍ਰੋਗਰਾਮ ਅਫ਼ਸਰ ਲੈਕਚਰਾਰ ਗੁਰਿੰਦਰ ਸਿੰਘ ਨਾਲ ।

ਜਲੰਧਰ ਜਿਲੇ ਦੇ 10  ਵਿਦਿਆਰਥੀ ਵੀ ਹਨ ਸ਼ਾਮਿਲ
ਕਨੇਡਾ/ ਵੈਨਕੂਵਰ (ਕੁਲਦੀਪ ਚੁੰਬਰ)-ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਵਿਚੋਂ 107 ਪ੍ਰਤਿਭਾਸ਼ਾਲੀ ਵਿਦਿਆਰਥੀਆਂ ਤੇ ਨੌਜਵਾਨਾਂ ਦੀ ਚੋਣ ਕਰਕੇ ਉਹਨਾਂ ਨੂੰ  ਮਾਉਨਟੇਨਰਿੰਗ ਅਤੇ ਕੁਦਰਤੀ ਆਫਤਾਂ ਸਮੇਂ ਬਚਾਅ ਕਾਰਜਾਂ ਸਬੰਧੀ  ਜਾਣਕਾਰੀ ਦੇਣ ਲਈ ਸਰਕਾਰੀ ਸੰਸਥਾ ਮਨਾਲੀ ਵਿਖੇ ਟ੍ਰੇਨਿੰਗ ਕੋਰਸ ਕਰਵਾਇਆ ਜਾ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੈਂਪ ਦੇ ਪ੍ਰੋਗਰਾਮ ਅਫ਼ਸਰ  ਲੈਕਚਰਾਰ ਗੁਰਿੰਦਰ ਸਿੰਘ ਨੇ ਦੱਸਿਆ ਕਿ ਸਿਖਿਆਰਥੀਆਂ ਦੇ ਕੋਰਸ, ਰਿਹਾਇਸ਼ ਤੇ ਖਾਣ ਪੀਣ ਆਦਿ ਦੇ ਸਮੁੱਚੇ ਪ੍ਰਬੰਧ ਦਾ ਖਰਚਾ  ਯੁਵਕ ਸੇਵਾਵਾਂ ਵਿਭਾਗ ਪੰਜਾਬ ਵਲੋਂ ਕੀਤਾ ਗਿਆ ਹੈ । ਕੋਰਸ ਦੇ ਨਾਲ ਨਾਲ ਸਿਖਿਆਰਥੀਆਂ ਨੂੰ ਸਭਿਆਚਾਰਿਕ ਸਰਗਰਮੀਆਂ ਭੰਗੜਾ,  ਗੀਤ, ਕਵਿਤਾਵਾਂ, ਖੇਡਾਂ, ਕਬੱਡੀ ਤੇ ਮੋਟੀਵੇਸ਼ਨਲ ਸੰਵਾਦ ਰਾਹੀਂ ਸਿਰਜਣਾਤਮਕ ਕਾਰਜਾਂ ਨਾਲ ਵੀ ਜੋੜਿਆ ਜਾ ਰਿਹਾ ਹੈ ਤਾਂ ਜੋ ਨੌਜਵਾਨ ਆਪਣੀ ਊਰਜਾ ਨੂੰ ਉਸਾਰੂ ਕੰਮਾਂ ਵਿਚ ਲਗਾਉਣ ।


ਕੈਂਪ ਵਿੱਚ ਸਿਖਿਆਰਥੀਆਂ ਨੂੰ 15 -15 ਕਿਲੋਮੀਟਰ ਟਰੈਕਿੰਗ ਕਰਵਾ ਕੇ ,  ਵੱਖ ਵੱਖ ਤਰਾਂ ਦੀਆਂ ਪਹਾੜੀਆਂ ਉੱਤੇ ਚੜ੍ਹਨ – ਉਤਰਨ ਤੇ ਨਦੀਆਂ ਪਾਰ ਕਰਨ   ਆਦਿ ਦੀ ਵਿਵਹਾਰਿਕ ਪ੍ਰੈਕਟਿਸ ਕਰਵਾ ਕੇ ਸਰੀਰਿਕ ਤੌਰ ਤੇ ਮਜ਼ਬੂਤ ਤੇ ਸਾਹਸੀ ਬਣਾਇਆ ਜਾ ਰਿਹਾ ਹੈ। ਜਿਕਰਯੋਗ ਹੈ ਕਿ 19 ਸਾਲ ਦੀ ਛੋਟੀ ਉਮਰ ਵਿੱਚ ਮਾਊਂਟ ਐਵਰੈਸਟ ਚੋਟੀ ਫਤਹਿ ਕਰਨ ਦਾ ਰਿਕਾਰਡ ਬਣਾਉਣ  ਵਾਲੀ ਮੈਡਮ ਡਿੱਕੀ ਡੌਲਮਾ ਇਸੇ ਸੰਸਥਾ ਵਿਚ ਡਿਊਟੀ ਨਿਭਾ ਰਹੀ ਹੈ । ਟ੍ਰੇਨਿੰਗ ਲੈ ਰਹੇ ਸਿਖਿਆਰਥੀਆਂ ਨੇ ਓਹਨਾਂ ਨੂੰ ਬਿਨਾਂ ਕਿਸੇ ਖਰਚੇ ਦੇ ਇਹ ਕੋਰਸ ਕਰਵਾਉਣ ਲਈ ਯੁਵਕ ਸੇਵਾਵਾਂ ਵਿਭਾਗ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ।

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ਰੀਂਹ ਪੀ ਬੀ ਰੈਡ ਨੇ ਫਿਫਟੀ ਪਲੱਸ ਹਾਕੀ ਟੂਰਨਾਮੈਂਟ ਸਮਰਾਲਾ ‘ਚ ਜਿੱਤਿਆ
Next articleIPL 2024: Trent’s thunderbolts, Parag’s 54* help Royals thrash MI by six wickets