“100 ਦਿਨਾਂ ਬਾਅਦ”

ਹਰਕਮਲ ਧਾਲੀਵਾਲ
(ਸਮਾਜ ਵੀਕਲੀ)
” ਧਰਤੀ ਦੇ ਪੁੱਤਾਂ ਰੱਖ ਲਈ ਲਾਜ ਏ,
ਪੱਗਾਂ ਬਚਾਇਆ ਸਦਾ ਸਿਰ ਵਾਲਾ ਤਾਜ ਏ;
ਰੋਕਾਂ ਤੇ ਟੋਕਾਂ ਨੇ ਰੋਕੇ ਨਾਂ ਸੂਰੇ,
ਲੰਘ ਬੈਰੀਕੇਡ ਵੈਰੀਆਂ ਦੇ ਖੱਟੇ ਕੀਤੇ ਦੰਦ ਨੇਂ;
100 ਦਿਨਾਂ ਬਾਅਦ ਵੀ ਸਾਡੇ ਹੌਂਸਲੇ ਬੁਲੰਦ ਨੇ,
ਗੁੜ੍ਹਤੀ ਹੈ ਦਿੱਤੀ ਸਾਨੂੰ ਬਾਜ਼ਾਂ ਵਾਲੇ ਫ਼ਰਜ਼ੰਦ ਨੇ;
100 ਦਿਨਾਂ ਬਾਅਦ ਵੀ ਸਾਡੇ ਹੌਂਸਲੇ ਬੁਲੰਦ ਨੇ….;
ਗਲ਼ ਨੂੰ ਜੋ ਹੱਥ ਪਏ,ਉਹ ਹੱਥ ਅਸੀਂ ਵੱਢਣੇ ,
ਮਿੱਟੀ ਸਾਡੀ ਮਾਂ ਏ, ਇਹ ਖੇਤ ਨਹੀਉਂ ਛੱਡਣੇ;
ਜ਼ਬਰਾਂ ਨਾ’ ਮੱਥਾ ਲਾਇਆ, ਅੱਖਾਂ ਵਿੱਚ ਅੱਖਾਂ ਪਾਕੇ,
ਹੌਂਸਲੇ ਨੇਂ ਦਿੱਤੇ ਸਾਨੂੰ ਗੜ੍ਹੀ-ਸਰਹੰਦ ਨੇਂ;
100 ਦਿਨਾਂ ਬਾਅਦ ਵੀ ਸਾਡੇ ਹੌਂਸਲੇ ਬੁਲੰਦ ਨੇ,
ਗੁੜ੍ਹਤੀ ਹੈ ਦਿੱਤੀ ਸਾਨੂੰ ਬਾਜ਼ਾਂ ਵਾਲੇ ਫ਼ਰਜ਼ੰਦ ਨੇ….;
ਜ਼ੁਲਮਾਂ ਦੇ ਅੱਗੇ ਜੋ ਹਿੱਕ ਡਾਹ ਖੜ੍ਹੇ ਨੇਂ,
ਗੋਬਿੰਦ ਦੇ ਵਾਰਿਸ ਸਵਾ ਲੱਖ ਨਾਲ ਲੜੇ ਨੇਂ;
ਇਹ ਸ਼ਹੀਦ ਜੋ ਹੋ ਗਏ ਨੇਂ ਮਿੱਟੀ ਦੀ ਖ਼ਾਤਿਰ,
ਭਲਕੇ ਹੀ ਬਣ ਜਾਣੇ, ਅੰਬਰਾਂ ਦੇ ਚੰਦ ਨੇਂ….;
ਇਹ ਵਿਚਾਰਾਂ ਦੀ ਜੰਗ ਨਾਂ ਗੱਲ ਛੋਟੀ ਦਾ ਮਸਲਾ,
ਇਹ ਸਾਡੀ ਹੋਂਦ ਦਾ ਏ ਯੁੱਧ,ਸਾਡੀ ਰੋਟੀ ਦਾ ਮਸਲਾ;
ਤਾਬੜ-ਤੋੜ ਹੌਂਸਲਿਆਂ ਭੰਨ ਸੁੱਟੇ,
ਰਾਹੀਂ ਬੂਹੇ ਕਰੇ ਜੋ ਤੂੰ ਬੰਦ ਨੇਂ….;
ਅਨੰਦਪੁਰ ਜਾਪੇ ਜਿੱਥੇ ਪੂਰਾ ਪਰਿਵਾਰ ਹੈ ਵਾਰਿਆ,
ਕੱਚੀ ਗੜ੍ਹੀ ‘ਚ ਵੀ ਸਾਡਾ ਸਿਦਕ ਨਹੀਂ ਹਾਰਿਆ;
ਹੈ ਤੀਰਾਂ ਦੇ ਅੱਗੇ ਨੱਚਣਾ ਜਿਨ੍ਹਾਂ ਨੇ,
ਤਲਵਾਰਾਂ ਨੂੰ ਰਹੇ ਹੁਣ ਉਹ ਚੰਡ ਨੇਂ;
 100 ਦਿਨਾਂ ਬਾਅਦ ਵੀ ਸਾਡੇ ਹੌਂਸਲੇ ਬੁਲੰਦ ਨੇ,
ਗੁੜ੍ਹਤੀ ਹੈ ਦਿੱਤੀ ਸਾਨੂੰ ਬਾਜ਼ਾਂ ਵਾਲੇ ਫ਼ਰਜ਼ੰਦ ਨੇ….;
ਮਜ਼ਲੂਮਾਂ ਦੀ ਕਰਦੇ ਰਖਵਾਲੀ ਅਸੀਂ ਹਾਂ,
ਸਿਦਕੀ ਸਿਰਾਂ ਦੇ ਮਾਲੀ ਅਸੀਂ ਹਾਂ;
ਉਸ ਝੁਕ ਕੇ ਸਲਾਮ ਹੈ ਕੀਤੀ ਸਦਾ,
ਤਾਬ ਬੱਚਿਆਂ ਦੀ ਝੱਲੀ ਨਾਂ ਕਾਤਿਲ ਉਸ ਕੰਧ ਨੇੰ;
100 ਦਿਨਾਂ ਬਾਅਦ ਵੀ ਸਾਡੇ ਹੌਂਸਲੇ ਬੁਲੰਦ ਨੇ,
ਗੁੜ੍ਹਤੀ ਹੈ ਦਿੱਤੀ ਸਾਨੂੰ ਬਾਜ਼ਾਂ ਵਾਲੇ ਫ਼ਰਜ਼ੰਦ ਨੇ….;
ਦਿੱਲ੍ਹੀ ਦੀ ਬਰੂਹਾਂ ‘ਤੇ ਬੈਠੇ ਜੋ ਡੱਟਕੇ,
ਹੈ ਸਿਖਰਾਂ ‘ਤੇ ਅੰਦੋਲਨ,ਹੁਣ ਪਿੱਛੇ ਨਹੀਂ ਹੱਟਦੇ;
ਹੈ ਸ਼ੇਰਾਂ ਨੇਂ ਸਿੱਖਿਆ ਅਣਖਾਂ ਨਾ’ ਜਿਉਣਾਂ,
ਸਿਰ ਲਹਿ ਜਾਣ ਭਾਵੇਂ,ਕੱਟ ਜਾਂਦੇ ਬੰਦ ਬੰਦ ਨੇਂ;
100 ਦਿਨਾਂ ਬਾਅਦ ਵੀ ਸਾਡੇ ਹੌਂਸਲੇ ਬੁਲੰਦ ਨੇ,
ਗੁੜ੍ਹਤੀ ਹੈ ਦਿੱਤੀ ਸਾਨੂੰ ਬਾਜ਼ਾਂ ਵਾਲੇ ਫ਼ਰਜ਼ੰਦ ਨੇ….;
ਉਮੀਦਾਂ ਦੇ ਚਾਨਣ ਸਾਡੇ ਬਜ਼ੁਰਗ ਜਠੇਰੇ,
ਹੈ ਤੇਗ਼ਾਂ ਜਿਉਂ ਲਿਸ਼ਕਣ,ਜਵਾਨੀ ਦੇ ਨੇੜੇ;
ਤਵੀਆਂ ‘ਤੇ ਬਹਿਕੇ ਵੀ ਨਾਨਕ ਨੂੰ ਜੱਪੀਏ,
ਇਹ ਆਰੇ ਜੋ ਤਿੱਖੇ ਦੇ ਮੁੜ ਜਾਂਦੇ ਦੰਦ ਨੇਂ;
100 ਦਿਨਾਂ ਬਾਅਦ ਵੀ ਸਾਡੇ ਹੌਂਸਲੇ ਬੁਲੰਦ ਨੇ,
ਗੁੜ੍ਹਤੀ ਹੈ ਦਿੱਤੀ ਸਾਨੂੰ ਬਾਜ਼ਾਂ ਵਾਲੇ ਫ਼ਰਜ਼ੰਦ ਨੇ….;
ਇਹ ਸੰਘਰਸ਼ਾਂ ਨਾਲ ਹਕੂਕਾਂ ਨੇਂ ਖਾਸ ਹੈ ਲਿਖਿਆ,
ਸੋਨੇ ਦੇ ਪੰਨਿਆਂ ‘ਤੇ ਇਤਿਹਾਸ ਨਵਾਂ ਲਿਖਿਆ;
ਹੈ ਤਨਾਸ਼ਾਹੀ ਹਕੂਮਤਾਂ ਨੂੰ ਪੱਟ ਪਰ੍ਹਾਂ ਸੁੱਟਣਾ,
ਤੂਫ਼ਾਨ ਕਦ ਹੁੰਦੇ ਕੁੱਜੀਆਂ ‘ਚ ਬੰਦ ਨੇਂ;
100 ਦਿਨਾਂ ਬਾਅਦ ਵੀ ਸਾਡੇ ਹੌਂਸਲੇ ਬੁਲੰਦ ਨੇ,
ਗੁੜ੍ਹਤੀ ਹੈ ਦਿੱਤੀ ਸਾਨੂੰ ਬਾਜ਼ਾਂ ਵਾਲੇ ਫ਼ਰਜ਼ੰਦ ਨੇ;
100 ਦਿਨਾਂ ਬਾਅਦ ਵੀ ਸਾਡੇ ਹੌਂਸਲੇ ਬੁਲੰਦ ਨੇਂ….!!”
ਹਰਕਮਲ ਧਾਲੀਵਾਲ
ਸੰਪਰਕ:- 8437403720
Previous articleਦਿੱਲੀ ਅੰਦੋਲਨ ਨੇ
Next articleMiami sportswear firm removes Lord Ganesh leggings after Hindu protest