ਚੰਡੀਗੜ੍ਹ – ਜਗਦੀਸ਼ ਭੋਲਾ ਨੂੰ 10 ਸਾਲ ਦੀ ਸਜ਼ਾ… ਪੀਐਮਐਲਏ ਅਦਾਲਤ ਮੁਹਾਲੀ ਨੇ ਭੋਲਾ ਡਰੱਗਜ਼ ਕੇਸ ਵਿੱਚ ਸਾਰੇ 17 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਕਿੰਗਪਿਨ ਜਗਦੀਸ਼ ਸਿੰਘ ਭੋਲਾ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਹੋਰ ਦੋਸ਼ੀਆਂ ਨੂੰ 3 ਤੋਂ 10 ਸਾਲ ਤੱਕ ਦੀ ਸਜ਼ਾ ਸੁਣਾਈ ਗਈ ਹੈ। ਇਹ ਮਾਮਲਾ ਨਸ਼ੇ ਦੇ ਕਾਰੋਬਾਰ ਦਾ ਮੁੱਖ ਸਰਗਨਾ ਮੰਨੇ ਜਾਣ ਵਾਲੇ ਜਗਦੀਸ਼ ਭੋਲਾ ਕੇਸ ਵਜੋਂ ਜਾਣਿਆ ਜਾਂਦਾ ਹੈ। ਉਹ ਪੰਜਾਬ ਪੁਲਿਸ ਵਿੱਚ ਸਾਬਕਾ ਪਹਿਲਵਾਨ-ਡੀਐਸਪੀ ਸੀ ਜੋ ਬਾਅਦ ਵਿੱਚ ਨਸ਼ਾ ਤਸਕਰ ਬਣ ਗਿਆ। ਦਰਅਸਲ ਫਤਿਹਗੜ੍ਹ ਸਾਹਿਬ ਵਿੱਚ ਮਾਰਚ 2013 ਵਿੱਚ ਕੈਨੇਡੀਅਨ ਐਨਆਰਆਈ ਅਨੂਪ ਸਿੰਘ ਕਾਹਲੋ ਦੀ ਗ੍ਰਿਫ਼ਤਾਰੀ ਨਾਲ ਛੇ ਹਜ਼ਾਰ ਕਰੋੜ ਰੁਪਏ ਦੇ ਅੰਤਰਰਾਸ਼ਟਰੀ ਨਸ਼ਾ ਤਸਕਰੀ ਰੈਕੇਟ ਦਾ ਪਰਦਾਫਾਸ਼ ਹੋਇਆ ਸੀ। ਨਸ਼ਾ ਤਸਕਰੀ ਵਿੱਚ ਗ੍ਰਿਫ਼ਤਾਰ ਕੀਤੇ ਬਰਖ਼ਾਸਤ ਡੀਐਸਪੀ ਜਗਦੀਸ਼ ਭੋਲਾ ਨੇ ਇਸ ਰੈਕੇਟ ਵਿੱਚ ਮਜੀਠੀਆ ਦੀ ਸ਼ਮੂਲੀਅਤ ਦਾ ਦੋਸ਼ ਲਾ ਕੇ ਸਨਸਨੀ ਮਚਾ ਦਿੱਤੀ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly