10 ਰੁਪਏ ਦੇ ਸਿੱਕੇ ਦਾ ਚਲਣ ਬਣਾਉਣ ਲਈ ਬੈਂਕਾਂ ਨੂੰ ਅਪੀਲ

10 ਰੁਪਏ ਦੇ ਸਿੱਕੇ
(ਸਮਾਜ ਵੀਕਲੀ) ਤਰਕਸ਼ੀਲ ਸੁਸਾਇਟੀ ਪੰਜਾਬ ਸੰਗਰੂਰ ਦੇ ਆਗੂ ਮਾਸਟਰ ਪਰਮ ਵੇਦ ਨੇ ਇੱਕ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ 10 ਰੁਪਏ ਦੇ ਸਿੱਕੇ ਦਾ ਆਮ ਚਲਣ ਨਹੀਂ।ਇਸ ਨੂੰ ਲੈਣ ਤੋਂ ਆਮ ਨਾਗਰਿਕ, ਦੁਕਾਨਦਾਰ  ਝਿਜਕਦਾ ਹੈ। ਉਨ੍ਹਾਂ ਨੇ ਆਪ ਬੀਤੀ ਦਾ ਜਿਕਰ ਕਰਦਿਆਂ ਕਿਹਾ ਕਿ ਇੱਕ ਵਾਰ ਉਹ ਬੱਸ ਰਾਹੀਂ ਬਰਨਾਲੇ ਗਏ,ਕੰਨਡਕਟਰ ਨੇ ਬਕਾਇਏ ਦੀ ਵਾਪਸੀਵਿੱਚ 10 ਰੁਪਏ ਦੇ ਦੋ ਸਿੱਕੇ ਵਾਪਸ ਕਰ ਦਿਤੇ ਤੇ ਉਨ੍ਹਾਂ ਲਏ,ਜਦ ਦੁਕਾਨ ਤੇ ਚਲਾਉਣੇ ਚਾਹੇ ਤਾਂ ਦੁਕਾਨਦਾਰ ਨੇ ਨਾ ਲੲਏ, ਕਹਿੰਦਾ,ਗਾਹਕ ਲੈਂਦੇ ਨਹੀਂ ਨਾ ਹੀ ਬੈਂਕ ਵਾਲੇ ਲੈਣ। ਮੈਂ ਚੁੱਪ ਕਰ ਗਿਆ।ਕਈ ਦੁਕਾਨਾਦਾਰਾਂ ਕੋਲ ਚਲਾਉਣ ਦੀ ਕੋਸ਼ਿਸ਼ ਕੀਤੀ ਸਭ ਬੇਕਾਰ।ਅਜ ਮੈਂ ਇੱਕ ਦੁਕਾਨ ਤੋਂ ਸਮਾਨ ਖਰੀਦਿਆ , ਉਸਨੇ ਬਕਾਏ ਦੇ ਪੈਸਿਆਂ ਵਿੱਚ ਤਿੰਨ, ਦਸ ਰੁਪਏ ਦੇ ਸਿੱਕੇ ਦਿਤੇ, ਮੈਂ ਲੈ ਲਏ,ਇਕ ਵੱਡੀ ਦੁਕਾਨ ਤੋਂ ਸਮਾਨ ਲਿਆ,10 ਰੁਪਏ ਦੇ ਸਿੱਕੇ ਦਿਤੇ, ਉਸਨੇ ਉਹ ਲੈਣ ਤੋਂ ਇਹ ਕਰਕੇ ਇਨਕਾਰ ਕਰ ਦਿੱਤਾ ਕਿ ਇਹ ਤਾਂ ਚਲਦੇ ਨਹੀਂ। ਮੈਂ ਕਿਹਾ ਸਰਕਾਰੀ ਕਰੰਸੀ ਹੈ । ਨਾਲ ਖੜੇ 5-6 ਬੰਦਿਆਂ ਨੇ ਵੀ ਕਿਹਾ ਕਿ ਇਹ 10 ਰੁਪਏ ਦੇ ਸਿੱਕੇ ਨੂੰ ਕੋਈ ਲੈਂਦਾ ਨਹੀਂ, ਚਲਦੇ ਨਹੀਂ। ਸੋ ਉਨ੍ਹਾਂ ਸਾਰੇ ਬੈਂਕ ਅਧਿਕਾਰੀਆਂ, ਆਰਬੀਆਈ ਨੂੰ ਅਪੀਲ ਕੀਤੀ ਹੈ ਕਿ 10 ਰੁਪਏ ਦੇ ਸਿੱਕੇ ਦਾ ਚਲਣ ਬਣਾਇਆ ਜਾਵੇ। ਬੈਂਕ ਅਨਾਊਂਸਮੈਂਟ ਕਰੇ ਕਿ 10 ਰੁਪਏ ਦਾ ਸਿੱਕਾ ਚਲਦਾ ਹੈ, ਬੈਂਕ ਕੋਲ ਕੇ ਜਦ ਮਰਜ਼ੀ ਜਮਾਂ ਕਰਵਾਇਆ ਜਾ ਸਕਦਾ ਹੈ।ਜਦ ਬੈਂਕ ਇਹ ਅਨਾਊਂਂਸਮੈਂਟ ਕਰ ਦੇਵੇਗਾ ਤਾਂ 10 ਰੁਪਏ ਦੇ ਸਿੱਕੇ ਦਾ ਆਮ ਚਲਣ ਹੋ ਜਾਵੇਗਾ। ਬੈਂਕ ਦੁਕਾਨਦਾਰਾਂ ਨੂੰ ਬੁਲਾ ਕੇ ਵੀ 10 ਰੁਪਏ ਦੇ ਸਿੱਕੇ ਨੂੰ ਲੈਣ ਬਾਰੇ ਕਹਿ ਸਕਦੇ ਹਨ।
ਮਾਸਟਰ ਪਰਮਵੇਦ 
ਜੋਨ ਜਥੇਬੰਦਕ ਮੁਖੀ 
ਤਰਕਸ਼ੀਲ ਸੁਸਾਇਟੀ ਪੰਜਾਬ 
9417422349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਮਿੱਟੀ, ਹਵਾ, ਪਾਣੀ, ਪਸ਼ੂ-ਪੰਛੀ, ਰੁੱਖ-ਬੂਟੇ ਸਾਡੇ ਮੋਹ ਤੋਂ ਵਿਰਵੇ ਹਨ_ ਡਾ. ਨਵਦੀਪ ਸਿੰਘ ਜੌੜਾ
Next articleਸਪੇਸ ਸਟੇਸ਼ਨ ‘ਤੇ ਫਸੇ ਭਾਰਤੀ-ਅਮਰੀਕੀ ਪੁਲਾੜ ਯਾਤਰੀਆਂ ਸੁਨੀਤਾ ਵਿਲੀਅਮਸ ਅਤੇ ਬੁਚ ਵਿਲਮੋਰ ਦੇ ਨਾਲ ਬੋਇੰਗ ਦਾ ਸਟਾਰਲਾਈਨਰ ਤਿੰਨ ਮਹੀਨਿਆਂ ਬਾਅਦ ਧਰਤੀ ‘ਤੇ ਪਰਤ ਆਇਆ