ਇਹ ਕਾਰਡ ਹਰਇੱਕ ਪਰਿਵਾਰਕ ਮੈਂਬਰ ਦੇ ਬਿਨਾਂ ਪੱਖਪਾਤ ਤੋਂ ਬਣਾਏ ਜਾਣਗੇ :ਹੈਪੀ ਭਾਟੀਆ, ਕਾਬਲ ਚੇਚੀ
ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੰਜਾਬ ਭਰ ਦੇ ਵਸਨੀਕਾਂ ਲਈ 10 ਲੱਖ ਸਿਹਤ ਬੀਮਾ ਯੋਜਨਾ ਦਾ ਕੰਮ ਅੱਜ ਕਾਠਗੜ੍ਹ ਵਿਖੇ ਸਿਵਲ ਸਰਜਨ ਡਾਕਟਰ ਗੁਰਿੰਦਰ ਜੀਤ ਸਿੰਘ ਨਵਾਂਸ਼ਹਿਰ ਅਤੇ ਡਾਕਟਰ ਸਤਿੰਦਰਜੀਤ ਕੌਰ ਐਸ ਐਮ ਬਲਾਚੌਰ ਦੀ ਦੇਖ ਰੇਖ ਹੇਠ ਨੇ ਕਸਬਾ ਕਾਠਗੜ੍ਹ ਵਿੱਚ ਸਰਕਾਰ ਵਲੋਂ ਨਾਮਜ਼ਦ ਕੀਤੇ ਗਏ ਨਾਮਧਾਰੀ ਬੁੱਕ ਡਿੱਪੂ ਵਾਲਿਆਂ ਦੀ ਦੁਕਾਨ ਤੇ ਲੱਡੂ ਵੰਡ ਇਹ ਕੰਮ ਸ਼ੁਰੂ ਕਰਵਾਇਆ ਗਿਆ।ਇਸ ਮੌਕੇ ਸਿਵਲ ਸਰਜਨ ਡਾਕਟਰ ਗੁਰਿੰਦਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਜਿਸ ਵਿਆਕਤੀ ਪਾਸ ਪੰਜਾਬ ਸੂਬੇ ਦਾ ਅਧਾਰ ਕਾਰਡ ਅਤੇ ਵੋਟਰ ਕਾਰਡ ਹੋਵੇਗਾ। ਉਸ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ 10 ਲੱਖ ਰੁਪਏ ਮੁਫ਼ਤ ਸਿਹਤ ਬੀਮਾ ਯੋਜਨਾ ਦਾ ਲਾਭ ਮਿਲੇਗਾ ਅਤੇ ਪਰਿਵਾਰ ਦੇ ਮੁੱਖੀ ਦੇ ਅਧਾਰ ਕਾਰਡ ਨਾਲ ਬਾਕੀ ਮੈਬਰਾਂ ਦੇ ਪੰਜਾਬ ਅਧਾਰ ਕਾਰਡ ਸਬੂਤ ਲੈ ਕੇ ਇਹ ਕਾਰਡ ਬਣਾਏ ਜਾਣਗੇ। ਉਨ੍ਹਾਂ ਦੱਸਿਆ ਜਿਸ ਵਿਆਕਤੀ ਦਾ ਇਹ ਕਾਰਡ ਬਣ ਜਾਵੇਗਾ ਉਹ ਤਰੁੰਤ ਇਸ ਸਕੀਮ ਦਾ ਲਾਭ ਲੈ ਸਕੇਗਾ। ਜਿਸ ਨਾਲ ਪੰਜਾਬ ਵਾਸੀਆਂ ਨੂੰ ਸਿਹਤ ਸਹੂਲਤਾਂ ਦਾ ਵੱਡਾ ਲਾਭ ਮਿਲੇਗਾ। ਕਾਰਡ ਬਣ ਜਾਵੇਗਾ ਉਹ ਤੁਰੰਤ ਇਸ ਸਕੀਮ ਦਾ ਲਾਭ ਲੈ ਸਕੇਗਾ। ਜਿਸ ਨਾਲ ਪੰਜਾਬ ਵਾਸੀਆਂ ਨੂੰ ਬਹੁਤ ਵੱਡਾ ਲਾਭ ਮਿਲੇਗਾ ਸਰਕਾਰ ਦੇ ਇਸ ਸ਼ਲਾਘਾਯੋਗ ਕਦਮ ਦੀ ਵਿਸ਼ੇਸ਼ ਤੌਰ ਤੇ ਲੋਕਾਂ ਵਲੋਂ ਸਰਾਹਨਾ ਕੀਤੀ ਜਾ ਰਹੀ ਹੈ।ਇਸ ਮੌਕੇ ਰਕੇਸ਼ ਕੁਮਾਰ( ਹੈਪੀ) ਭਾਟੀਆ ਗੋਲੂਮਾਜਰਾ ਅਤੇ ਕਾਬਲ ਸਿੰਘ ਚੇਚੀ ਕਾਠਗੜ੍ਹ ਨੇ ਕਿਹਾ ਕਿ ਸਿਹਤ ਬੀਮਾ ਕਾਰਡ ਬਿਨਾਂ ਪੱਖਪਾਤ ਤੋਂ ਸਾਰੇ ਲੋਕਾਂ ਦੇ ਬਣਾਏ ਜਾਣਗੇ ,ਜਸਪਾਲ ਸਿੰਘ ਚੇਚੀ , ਸੁਖਵਿੰਦਰ ਸਿੰਘ ਜਲਾਲਪੁਰ , ਨੰਬਰਦਾਰ ਸੁਖਦੇਵ ਕਾਲਾ ਖੇਪੜ ਬਾਗੋਵਾਲ, ਗੁਰਦੇਵ ਚੇਚੀ ਵਪਾਰੀ , ਰਾਧੇ ਸ਼ਾਮ ਵਪਾਰੀ , ਪਰਮਜੀਤ ਪੱਪੀ ਬਜਾੜ ਮੈਂਬਰ ਪੰਚਾਇਤ,ਪਰਵਿੰਦਰ ਸਿੰਘ ਨਾਮਧਾਰੀ ਜੰਡੀ,ਨੋਨੀ ਚੇਚੀ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


