(ਸਮਾਜ ਵੀਕਲੀ)
ਔਰਤਾਂ ਦੇ ਵਰਗ ਵਿਚ ਸ਼ਹਾਬਾਦ ਨੂੰ ਹਰਾ ਕੇ ਪਟਿਆਲਾ ਨੇ ਚੁੱਕੀ ਟਰਾਫੀ
ਐਨ.ਆਰ.ਆਈ. ਸਪੋਰਟਸ ਕਲੱਬ (ਰਜਿ.) ਅਮਲੋਹ ਵਲੋਂ 10ਵਾਂ ਆਲ ਇੰਡੀਆ ਹਾਕੀ ਟੂਰਨਾਮੈਂਟ ਕਰਵਾਇਆ ਗਿਆ। ਸਵ. ਭਲਿੰਦਰ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਇਸ ਦੋਹਰੇ ਖੇਡ ਮੁਕਾਬਲੇ ਵਿਚ ਮਰਦਾਂ ਦੀਆਂ 12 ਅਤੇ ਔਰਤਾਂ ਦੀਆਂ 8 ਟੀਮਾਂ ਹਾਕੀ ਦੇ ਦੋ ਵੱਖਰੇ ਵੱਖਰੇ ਖਿਤਾਬਾਂ ਲਈ ਭਿੜੀਆਂ। ਟੂਰਨਾਮੈਂਟ ਦੇ ਤੀਜੇ ਅਤੇ ਆਖਿਰੀ ਦਿਨ ਮਰਦਾਂ ਦੇ ਫਾਈਨਲ ਮੁਕਾਬਲੇ ਵਿਚ ਸਿੱਖ ਰੈਜਮੈਂਟ ਸੈਂਟਰ ਰਾਮਗੜ੍ਹ, ਰਾਂਚੀ ਨੇ ਹਿਮਾਚਲ ਇਲੈਵਨ ਨੂੰ 4-0 ਨਾਲ ਅਤੇ ਔਰਤਾਂ ਦੇ ਫਾਈਨਲ ਹਾਕੀ ਮੁਕਾਬਲੇ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸ਼ਾਹਬਾਦ ਦੀ ਟੀਮ ਨੁੰ 2-0 ਨਾਲ ਹਰਾ ਕੇ ਜੇਤੂ ਹੋਣ ਦਾ ਮਾਣ ਹਾਸਲ ਕੀਤਾ।
ਟੂਰਨਾਮੈਂਟ ਦੇ ਮੁੱਖ ਸਹਿਯੋਗੀ ਸ੍ਰੀ ਪ੍ਰਦੀਪ ਬਾਂਸਲ ਚੰਡੀਗੜ੍ਹ ਪ੍ਰਸਿੱਧ ਉਦਯੋਗਪਤੀ ਆਈ.ਟੀ.ਸੈਕਟਰ ਅਤੇ ਐਨ.ਜੀ.ਓਜ਼ ਦੇ ਸੰਚਾਲਕ ਜਿਨ੍ਹਾਂ ਦਾ ਪਰਿਵਾਰਕ ਮੈਂਬਰਾਂ ਸ੍ਰੀ ਮੋਹਿਤ ਬਾਂਸਲ ਅਤੇ ਸ੍ਰੀ ਕੁਨਾਲ ਬਾਂਸਲ ਸਮੇਤ ਟੂਰਨਾਮੈਂਟ ਨੂੰ 51 ਹਜਾਰ ਦੇ ਯੋਗਦਾਨ ਦੇ ਨਾਲ ਨਾਲ ਸਰਦਾਰਾ ਸਿੰਘ ਉਲੰਪੀਅਨ ਨੂੰ ਟੂਰਨਾਮੈਂਟ ਦਾ ਮਹਿਮਾਨ ਬਣਾਉਣ ਵਿਚ ਵਿਸ਼ੇਸ਼ ਯੋਗਦਾਨ ਰਿਹਾ। ਵੱਖ ਵੱਖ ਮੈਚਾਂ ਵਿਚ ਖਿਡਾਰੀਆਂ ਨਾਲ ਜਾਣ ਪਛਾਣ ਕਾਕਾ ਰਣਦੀਪ ਸਿੰਘ ਵਿਧਾਇਕ ਹਲਕਾ ਅਮਲੋਹ, ਸਰਦਾਰਾ ਸਿੰਘ ਉਲੰਪੀਅਨ ਤੇ ਕੈਪਟਨ ਭਾਰਤੀ ਹਾਕੀ ਟੀਮ, ਸ. ਕਰਤਾਰ ਸਿੰਘ ਡਿਪਟੀ ਡਾਇਰੈਕਟਰ ਸਪੋਰਟਸ ਤੇ ਯੂਥ ਸਰਵਿਸਿਜ, ਸ੍ਰੀਮਤੀ ਕਿਰਨ ਸੂਦ ਪ੍ਰਧਾਨ ਨਗਰ ਕੌਂਸਲ ਅਮਲੋਹ ਨੇ ਕੀਤੀ।
ਇਹ ਟੂਰਨਾਮੈਂਟ ਕਲੱਬ ਦੇ ਐਨ.ਆਰ.ਆਈਜ ਸ੍ਰਪ੍ਰਸਤਾਂ ਯਾਦਵਿੰਦਰ ਸਿੰਘ ਕੈਨੇਡਾ, ਰੋਮੀ ਸੰਧੂ ਕੈਨੇਡਾ, ਜਤਿੰਦਰ ਦਿਓਲ ਕੈਨੇਡਾ ਅਤੇ ਕਲੱਬ ਦੇ ਪ੍ਰਧਾਨ ਸਿੰLਦਰ ਮੋਹਨ ਪੁਰੀ, ਵਾਈਸ ਪ੍ਰਧਾਨ ਅਨਿਲ ਲਟਾਵਾ, ਪਰਮਜੀਤ ਸੂਦ ਸਕੱਤਰ, ਕੈਸ਼ੀਅਰ ਰੁਪਿੰਦਰ ਹੈਪੀ ਅਤੇ ਹੋਰਨਾਂ ਅਹੁਦੇਦਾਰਾਂ ਸਤਿੰਦਰ ਬਾਂਸਲ, ਜਸਪਾਲ ਸਿੰਘ ਸਾਬਕਾ ਤਹਿਸੀਲਦਾਰ, ਰਾਕੇਸ਼ ਗਰਗ, ਵਿਨੋਦ ਮਿੱਤਲ, ਪਰਮਿੰਦਰ ਸੰਧੂ, ਡਾ. ਹਰਪਾਲ ਸਿੰਘ, ਵਿੱਕੀ ਅਬਰੋਲ, ਡਾ. ਮੇਵਾ ਰਾਮ, ਪਵਨ ਕਾਲੀਆ, ਯਾਦਵਿੰਦਰ ਸ਼ਰਮਾ, ਭੂਸ਼ਨ ਗਰਗ, ਭਗਵਾਨ ਸਿੰਘ ਯੂਥ ਕੋਆਰਡੀਨੇਟਰ, ਡਾ. ਅਸ਼ੋਕ ਬਾਤਿਸ਼, ਬਲਜੀਤ ਧਮੋਟੀਆ, ਮਨਜੀਤ ਸੇਖੋਂ, ਹੈਪੀ ਸੇਢਾ ਐਮ.ਸੀ., ਜਸਵੀਰ ਸਿੰਘ ਧੀਮਾਨ, ਚਰਨ ਸਿੰਘ ਰਹਿਲ, ਰਾਜੀਵ ਧੰਮੀ ਅਤੇ ਰਾਜਾ ਪੁੱਤਰ ਸਵ. ਭਲਿੰਦਰ ਸਿੰਘ ਦੇ ਤਾਲਮੇਲ ਅਤੇ ਸਹਿਯੋਗ ਨਾਲ ਉਲੀਕਿਆ ਗਿਆ।
ਟੂਰਨਾਮੈਂਟ ਲਈ ਮਰਦਾਂ ਦਾ 41 ਹਜਾਰ ਦਾ ਪਹਿਲਾ ਇਨਾਮ ਗੁਰਜੀਤ ਸਿੰਘ ਰੂਬੀ ਖਨਿਆਣ ਐਨ.ਆਰ.ਆਈ. ਕੋਆਰਡੀਨੇਟਰ ਜਰਮਨੀ ਅਤੇ ਦੂਜਾ 31 ਹਜਾਰ ਦਾ ਇਨਾਮ ਐਨ.ਆਰ.ਆਈਜ਼ ਜਗਦੀਸ਼ ਸਿੰਘ ਦੀਸ਼ਾ ਅਤੇ ਸੁਖਵੀਰ ਜੰਜੂਆ ਵਲੋਂ ਅਤੇ ਲੜਕੀਆਂ ਦੇ ਮੁਕਾਬਲੇ ਦਾ 21 ਹਜਾਰ ਦਾ ਪਹਿਲਾ ਇਨਾਮ ਮੈਡਮ ਦੀਸ਼ਾ ਗੁਪਤਾ ਸ਼ਰਮਾ ਅਤੇ 11 ਹਜਾਰ ਦਾ ਦੂਜਾ ਇਨਾਮ ਸ੍ਰੀਮਤੀ ਕਿਰਨ ਸੂਦ ਪ੍ਰਧਾਨ ਨਗਰ ਕੌਂਸਲ ਅਮਲੋਹ ਵਲੋਂ ਦਿੱਤਾ ਗਿਆ। ਨਾਲ ਹੀ ਮੈਡਮ ਲਿਪਸੀ ਠਾਕੁਰ ਐਮ.ਸੀ. ਮੰਡੀ ਗੋਬਿੰਦਗੜ੍ਹ, ਸ੍ਰੀਮਤੀ ਨੰਦਨੀ ਮਿੱਤਲ ਅਤੇ ਡਾ. ਰਿਪਨਜੋਤ ਕੌਰ ਡੈਂਟਿਸਟ ਦਾ ਵੀ ਮਾਇਕ ਯੋਗਦਾਨ ਰਿਹਾ।
ਪ੍ਰਬੰਧਕਾਂ ਵਲੋਂ ਭਾਰਤੀ ਹਾਕੀ ਸਟਾਰ ਪਦਮਸ਼੍ਰੀ ਸਰਦਾਰਾ ਸਿੰਘ ਉਲੰਪੀਅਨ, ਉਨ੍ਹਾਂ ਦੇ ਭਰਾ ਅੰਤਰਰਾਸ਼ਟਰੀ ਹਾਕੀ ਖਿਡਾਰੀ ਦੀਦਾਰ ਸਿੰਘ, ਅੰਤਰਰਾਸ਼ਟਰੀ ਬਾਸਕਟਬਾਲ ਖਿਡਾਰੀ ਅਤੇ ਡੀ.ਐਸ.ਓ. ਸ੍ਰੀ ਫਤਿਹਗੜ੍ਹ ਸਾਹਿਬ ਸ. ਰਾਹੁਲਦੀਪ ਸਿੰਘ ਢਿੱਲੋਂ ਅਤੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਭਗਵੰਤ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸਦੇ ਨਾਲ ਹੀ ਸ. ਜਸਮੀਤ ਸਿੰਘ ਰਾਜਾ ਚੇਅਰਮੈਨ ਮਾਰਕੀਟ ਕਮੇਟੀ ਅਮਲੋਹ, ਸ. ਗੁਰਪ੍ਰੀਤ ਸਿੰਘ ਰਾਜੂ ਖੰਨਾ ਹਲਕਾ ਇੰਚਾਰਜ ਸ੍ਰੋਮਣੀ ਅਕਾਲੀ ਦਲ (ਬਾਦਲ), ਸ੍ਰੀ ਮਹੇਸ਼ ਪੁਰੀ ਐਸ.ਪੀ., ਸੀ.ਬੀ.ਆਈ. ਸ. ਦਰਸ਼ਨ ਸਿੰਘ ਚੀਮਾ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਅਮਲੋਹ, ਸ੍ਰੀ ਅਸ਼ੋਕ ਸ਼ਰਮਾ ਰਿਟਾ. ਡਿਸਟ੍ਰਿਕਟ ਅਟਾਰਨੀ ਚੰਡੀਗੜ੍ਹ ਆਦਿ ਦਾ ਵੀ ਉਚੇਚਾ ਸਨਮਾਨ ਕੀਤਾ ਗਿਆ। ਪ੍ਰਬੰਧਕਾਂ ਵਲੋਂ ਇਲਾਕੇ ਦੇ ਅੰਤਰਰਾਸ਼ਟਰੀ ਖਿਡਾਰੀ ਗਗਨਦੀਪ ਸਿੰਘ ਰੀਹਲ ਹਾਂਗਕਾਂਗ ਅਤੇ ਭੋਪਾਲ ਦਾ ਹਾਕੀ ਵਰਲਡ ਕੱਪ ਖੇਡੇ ਗੋਲਕੀਪਰ ਹਰਜੋਤ ਸਿੰਘ ‘ਤੇ ਵੀ ਮਾਣ ਕੀਤਾ ਗਿਆ।
ਪਹਿਲੇ ਦਿਨ ਮਰਦਾਂ ਦੇ ਮੁਕਾਬਲੇ ਦਾ ਉਦਘਾਟਨ ਸ੍ਰੀ ਅਨੰਦ ਸਾਗਰ ਸ਼ਰਮਾਂ ਐਸ.ਡੀ.ਐਮ. ਅਮਲੋਹ ਅਤੇ ਔਰਤਾਂ ਦੇ ਮੈਚਾਂ ਦਾ ਉਦਘਾਟਨ ਮੈਡਮ ਗੁਰਪ੍ਰੀਤ ਕੌਰ ਨਾਇਬ ਤਹਿਸੀਲਦਾਰ ਅਮਲੋਹ ਨੇ ਕੀਤਾ। ਮਰਦਾਂ ਦੇ ਪਹਿਲੇ ਗੇੜ ਦੇ ਮੁਕਾਬਲਿਆਂ ਵਿਚ ਸੰਗਰੂਰ ਅਕੈਡਮੀ ਨੇ ਰੂਪਨਗਰ ਅਕੈਡਮੀ ਨੂੰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਚੰਡੀਗੜ੍ਹ ਇਲੈਵਨ ਨੂੰ, ਹਿਮਾਚਲ ਇਲੈਵਨ ਨੇ ਅੰਮ੍ਰਿਤਸਰ ਅਕੈਡਮੀ ਨੂੰ ਅਤੇ ਅੰਬਾਲਾ ਇਲੈਵਨ ਨੇ ਪੀ.ਐਚ.ਸੀ. ਮੋਗਾ ਨੂੰ ਹਰਾਇਆ।
ਦੂਜੇ ਗੇੜ ਦੇ ਮੁਕਾਬਲੇ ਵਿਚ ਸਿੱਖ ਰੈਜਮੈਂਟ ਸੈਂਟਰ ਨੇ ਸੰਗਰੂਰ ਅਕੈਡਮੀ ਨੂੰ ਹਰਿਆਣਾ ਇਲੈਵਨ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਹਿਮਾਚਲ ਇਲੈਵਨ ਨੇ ਐਲ.ਪੀ.ਯੂ. ਜਲੰਧਰ ਨੂੰ ਅਤੇ ਸ਼ਾਹਬਾਦ ਮਾਰਕੰਡਾ ਨੇ ਅੰਬਾਲਾ ਇਲੈਵਨ ਨੂੰ ਹਰਾਇਆ। ਇਨਹਾਂ ਜੇਤੂ ਟੀਮਾ ਵਿਚੋਂ ਪਹਿਲਾ ਸੈਮੀਫਾਈਨਲ ਵਿਚ ਸਿੱਖ ਰੈਜਮੈਂਟ ਰਾਮਗੜ੍ਹ ਨੇ ਸ਼ਾਹਬਾਦ ਵਿਰੁੱਧ ਸ਼ੁਰੂ ਵਿਚ ਹੀ ਹਮਲਾਵਰ ਰੁੱਖ ਅਪਣਾਉਂਦਿਆਂ ਉਪਰੋਥਲੀ 2 ਗੋਲ ਦਾਗਦਿਆਂ ਅੰਤ ਇਹ ਮੈਚ 3-0 ਨਾਲ ਜਿੱਤ ਕੇ ਫਾਈਨਲ ਲਈ ਰਾਹ ਪੱਧਰਾ ਕੀਤਾ। ਦੂਜੇ ਸੈਮੀਫਾਈਨਲ ਵਿਚ ਹਿਮਾਚਲ ਇਲੈਵਨ ਨੇ ਹਰਿਆਣਾ ਇਲੈਵਨ ਨੂੰ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ।
ਮਰਦਾਂ ਦਾ ਫਾਈਨਲ ਮੁਕਾਬਲਾ ਸਿੱਖ ਰੈਜਮੈਂਟ ਰਾਮਗੜ੍ਹ ਅਤੇ ਹਿਮਾਚਲ ਇਲੈਵਨ ਵਿਚਕਾਰ ਹੋਇਆ। ਟੀਮਾਂ ਨਾਲ ਜਾਣ ਪਛਾਣ ਪਦਮ ਸ੍ਰੀ ਸਰਦਾਰਾ ਸਿੰਘ ਉਲੰਪੀਅਨ ਕੈਪਟਨ ਭਾਰਤੀ ਹਾਕੀ ਟੀਮ ਨੇ ਕੀਤੀ। ਇਸ ਮੈਚ ਵਿਚ ਸਿੱਖ ਰੈਜਮੈਂਟ ਦੀ ਟੀਮ ਸ਼ੁਰੂ ਤੋਂ ਹੀ ਹਮਲਾਵਰ ਸੁਰ ਵਿਚ ਰਹੀ ਅਤੇ ਟੀਮ ਨੇ ਹਿਮਾਚਲ ਇਲੈਵਨ ਨੂੰ 4-0 ਦੇ ਇਕਪਾਸੜ ਸਕੋਰ ਨਾਲ ਹਰਾ ਕੇ ਦਸਵੇਂ ਆਲ ਇੰਡੀਆ ਹਾਕੀ ਕੱਪ ‘ਤੇ ਕਬਜਾ ਕਰ ਲਿਆ।
ਜੇਤੂ ਟੀਮ ਦੇ ਕੋਚ ਹਵਾਲਦਾਰ ਜਗੀਰ ਸਿੰਘ ਦੀ ਪੁਖਤਾ ਰਣਨੀਤੀ ‘ਤੇ ਚਲਦਿਆਂ ਟੀਮ ਦੇ ਖਿਡਾਰੀਆਂ ਵਿਚੋਂ , ਲਵਪ੍ਰੀਤ ਸਿੰਘ ਨੇ ਪਹਿਲਾਂ , ਧੀਰਜ ਨੇ ਦੂਜਾ, ਅਰਵਿੰਦਰ ਸਿੰਘ ਨੇ ਤੀਜਾ ਅਤੇ ਫਿਰ ਲਵਪ੍ਰੀਤ ਸਿੰਘ ਨੇ ਚੌਥਾ ਗੋਲ ਦਾਗਿਆ। ਟੀਮ ਦੇ ਖਿਡਾਰੀਆਂ ਨੇ ਵਧੀਆ ਇੰਟਰਸੈਪਟ ਸਕਿਲ ਵਰਤਦਿਆਂ ਹਿਮਾਚਲ ਦੇ ਖਿਡਾਰੀਆਂ ਨੂੰ ਵਖਤ ਪਾਈ ਰੱਖਿਆ। ਭਾਵੇ ਹਿਮਾਚਲ ਦੀ ਟੀਮ ਨੂੰ 2 ਪਨੈਲਟੀ ਕਾਰਨਰ ਵੀ ਮਿਲੇ ਪਰ ਉਹ ਇਨ੍ਹਾਂ ਨੂੰ ਗੋਲਾਂ ਵਿ ਨਾ ਬਦਲ ਸਕੇ ਪਰ ਸਿੱਖ ਰੈਜਮੈਂਟ ਦੇ ਖਿਡਾਰੀ ਇਕ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲਣ ਵਿਚ ਸਫਲ ਰਹੇ।
ਔਰਤਾਂ ਦੇ ਮੁਕਾਬਲਿਆਂ ਵਿਚ ਏ.ਜੀ.ਪੀ.ਐਸ. ਪਾਣੀਪਤ ਨੇ ਭਗਤਾ ਭਾਈਕਾ ਹਾਕੀ ਅਕੈਡਮੀ ਨੂੰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਯੂਕੋ ਬੈਂਕ ਨੂੰ, ਸ਼ਾਹਬਾਦ ਨੇ ਜੀ.ਸੀ.ਜੀ. ਲੁਧਿਆਣਾ ਨੂੰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸੰਗਰੂਰ ਅਕੈਡਮੀ ਨੂੰ ਹਰਾ ਕੇ ਸੈਮੀਫਾਈਨਲ ਵਿਚ ਥਾਂ ਬਣਾਈ। ਔਰਤਾਂ ਦੇ ਪਹਿਲੇ ਸੈਮੀਫਾਈਨਲ ਵਿਚ ਪੰਜਾਬੀ ਯੂਨੀਵਰਸਿਟੀ ਨੇ ਪਾਣੀਪਤ ਨੂੰ ਸ਼ਾਹਬਾਦ ਨੇ ਯੂਕੋ ਬੈਂਕ ਨੂੰ ਹਰਾ ਕੇ ਖਿਤਾਬੀ ਦੌਰ ਵਿਚ ਪ੍ਰਵੇਸ਼ ਕੀਤਾ।
ਫਾਈਨਲ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਟੀਮ ਨੇ ਵਿਰੋਧੀ ਸ਼ਾਹਬਾਦ ਦੀ ਟੀਮ ਮੂਹਰੇ ਆਰੰਭ ਤੋਂ ਅੰਤ ਤੱਕ ਤਕੜੀ ਚੁਣੌਤੀ ਖੜ੍ਹੀ ਕਰੀ ਰੱਖੀ। ਕੋਚ ਮੀਨਾਕਸ਼ੀ ਰੰਧਾਵਾ ਦੀ ਘੜੀ ਰਣਨੀਤੀ ਅਧੀਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਟੀਮ ਵਲੋਂ ਖਿਡਾਰਨ ਕਿਰਨਦੀਪ ਕੌਰ ਨੇ ਮਿਲੇ ਪਹਿਲੇ ਹੀ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲ ਕੇ 1-0 ਨਾਲ ਬੜ੍ਹਤ ਬਣਾਈ, ਟੀਮ ਵਲੋਂ ਖਿਡਾਰਨ ਯਸ਼ਿਕਾ ਦੇ ਗੋਲ ਨਾਲ ਪਟਿਆਲਾ 2-0 ਨਾਲ ਜਿੱਤ ਕੇ ਅਮਲੋਹ ਦੇ ਵੱਕਾਰੀ ਕੱਪ ‘ਤੇ ਕਾਬਜ ਹੋਈ।
ਜੇਤੂ ਅਤੇ ਉਪ ਜੇਤੂ ਟੀਮਾਂ ਨੁੰ ਨਕਦ ਰਾਸ਼ੀ ਅਤੇ ਸੁੰਦਰ ਟਰਾਫੀਆਂ ਦੀ ਵੰਡ ਮੁੱਖ ਮਹਿਮਾਨ ਸਰਦਾਰਾ ਸਿੰਘ ਉਲੰਪੀਅਨ, ਪ੍ਰਦੀਪ ਬਾਂਸਲ ਚੰਡੀਗੜ੍ਹ ਅਤੇ ਸ੍ਰੀ ਮਹੇਸ਼ਪੁਰੀ ਐਸ.ਪੀ. ਅਤੇ ਸਮੂਹ ਕਲੱਬ ਅਹੁਦੇਦਾਰਾਂ ਨੇ ਕੀਤੀ। ਟੈਕਨੀਕਲ ਪੱਖ ਤੋਂ ਅੰਤਰਰਾਸ਼ਟਰੀ ਹਾਕੀ ਅੰਪਾਇਰਾਂ ਰਿਪੁਦਮਨ ਸ਼ਰਮਾ, ਅਮਿਤ ਸ਼ਰਮਾ, ਆਰ.ਐਸ.ਟਿਵਾਣਾ ਸਾਬਕਾ ਹਾਕੀ ਕੋਚ ਸਾਈ ਅਤੇ ਸ਼ਤੀਸ਼ ਸ਼ਰਮਾ ਹਾਕੀ ਕੋਚ ਸੈਂਟਰ ਅਮਲੋਹ ਨੇ ਸੇਵਾਵਾਂ ਦਿੱਤੀਆਂ। ਸੁਜੋਗ ਪ੍ਰਬੰਧ, ਹਾਕੀ ਦੇ ਦਿਲਚਸਪ ਮੁਕਾਬਲੇ ਅਤੇ ਚਰਚਿਤ ਹਸਤੀਆਂ ਦੇ ਮਾਣ ਸਨਮਾਨ ਸਦਕਾ ਇਹ ਅਮਲੋਹ ਦਾ 10ਵਾਂ ਹਾਕੀ ਟੂਰਨਾਮੈਂਟ ਯਾਦਗਾਰੀ ਹੋ ਨਿੱਬੜਿਆ।
-ਪਰਮਜੀਤ ਸਿੰਘ ਬਾਗੜੀਆ