(ਸਮਾਜ ਵੀਕਲੀ)
ਕੁਰਸੀ ਹੋ ਗਈ ਬੇਲਗਾਮ ਨਾ ਕ਼ਲਮ ਰਹੀ ਆਜ਼ਾਦ,
ਏਸ ਰੁਝਾਨ ਨੇ ਕੀਤੈ ਸਾਰੇ ਮੁਲਕ ਨੂੰ ਹੀ ਬਰਬਾਦ ।
ਪੈਸਾ ਜਿਸਦੇ ਕੋਲ਼ ਏ ਕੁਰਸੀ ਉਸਦੀ ਚੇਰੀ ਏ ,
ਤਲਵੇ ਚੱਟੂ ਹਰ ਦਰਬਾਰੇ ਪਾਉਂਦੇ ਹਰਦਮ ਦਾਦ ।
ਬੀਤ ਗਿਆ ਏ ਵੇਲ਼ਾ ਜਦ ਉਹਦੀ ਇੱਕੋ ਸੁਲੱਖਣੀ ਸੀ ,
ਹੁਣ ਤਾਂ ਨਿਆਂ ਦੇ ਪੈਮਾਨੇ ਨੇ ਵੱਖਰੇ ਵੱਖਰਾ ਸੁਆਦ ।
ਸੱਚ ਨੂੰ ਕਰ ਦਿਓ ਬੰਦ ਤੇ ਸੋਹਲੇ ਕੁਰਸੀ ਦੇ ਗਾਓ ,
ਅੰਨ੍ਹੀ ਦੇਵੀ ਨਿਆਂ ਦੀ ਸਮਝੇ ਭਾਵਨਾ ਨਾ ਫ਼ਰਿਆਦ ।
ਮੁੱਸਾਹਿਬੀ ਦਾ ਦੌਰ ਹੈ ਆਪਣੀ ਬੁੱਧ ਕਰ ਜ਼ੰਦਰੇ ਬੰਦ ,
ਐਸਾ ਨਾ ਹੋਵੇ ਕਿ ਤੇਰੀਆਂ ਪੁਸ਼ਤਾਂ ਰੱਖਣ ਯਾਦ ।
<>
ਸ਼ਿੰਦਾ ਬਾਈ