ਫ਼ਿੱਕੇ ਰਿਸ਼ਤੇ ਫਿੱਕੀ ਦੁਨੀਆ

ਸਿੰਘਦਾਰ ਇਕਬਾਲ ਸਿੰਘ

(ਸਮਾਜ ਵੀਕਲੀ)

ਬਹੁਤ ਪਰਖਿਆ ਆਪਣਿਆਂ ਨੂੰ
ਹਵਾ ਦੇ ਮਹਿਲ ਮੈਂ ਉਸਰਦੇ ਵੇਖੇ ਨੇ
ਇੱਕੋ ਧੋ ਵਿੱਚ ਫਿੱਕੇ ਪੈ ਜਾਂਦੇ
ਉਹ ਮੈਂ ਗੂੜ੍ਹੇ ਰੰਗ ਉਤਰਦੇ ਵੇਖੇ ਨੇ
ਅੱਜ ਕਰਦੇ ਕੱਲ੍ਹ ਕਰਦੇ
ਉਹ ਮੈਂ ਵੱਡੇ ਭਲੇਮਾਣਸ ਮੁਕਰਦੇ ਵੇਖੇ ਨੇ
ਜਿਹੜੇ ਕਹਿੰਦੇ ਸੀ ਤੇਰੇ ਸੱਚੇ ਦੋਸਤ
ਉਹ ਸਰਦਾਰ ਨੇ ਉਹ ਪਰ ਕੁਤਰਦੇ ਵੇਖੇ ਨੇ
ਕੱਚੀ ਇੱਟ ਵਾਂਙੂ ਟੁੱਟ ਜਾਂਦੇ
ਉਹ ਮੈਂ ਪੱਕੇ ਰਿਸ਼ਤੇ ਨਿੱਤ ਖ਼ੁਰਦੇ ਵੇਖੇ ਨੇ
ਵੱਡੀਆਂ ਦੇਹਾਂ ਚੋੜੇ ਜੁੱਸੇ
ਉਹ ਜਿਓੰਦੇ ਤੁਰਨ ਵਾਲੇ ਮੈਂ ਮੁਰਦੇ ਵੇਖੇ ਨੇ
ਜੀਹਂਦੇ ਕੋਲੇ ਹੋਵੇ ਜਿਆਦਾ
ਇਕਬਾਲ ਸਿੰਘ ਨੇ ਫ਼ਿਰ ਵੀ ਝੁਰਦੇ ਵੇਖੇ ਨੇ
ਜਿਹੜੇ ਕਹਿੰਦੇ ਸੀ ਨਾਲ ਖੜ੍ਹੇ ਹਾਂ
ਉਹ ਸਿੰਘਦਾਰ ਨੇ ਵੈਰੀ ਨਾਲ ਤੁਰਦੇ ਵੇਖੇ ਨੇ
ਸਿੰਘਦਾਰ ਇਕਬਾਲ ਸਿੰਘ
           ਯੂ.ਐਸ.ਏ
   
ਮੋਬਾਇਲ- 713-918-9611
Previous articleਅੱਜ ਗੱਲ ਕਰੀਏ ਕਬੱਡੀ ਕੁਮੈਂਟੇਟਰ ,ਬੀਰਾ ਰੈਲਮਾਜਰਾ ਦੇ ਬਾਰੇ
Next articleਫੇਰ ਯਾਦ ਆਇਆ ਦਲਿਤ ਪੱਤਾ