(ਸਮਾਜ ਵੀਕਲੀ)
ਪੀ ਨਾ ਪਾਣੀ ਵਾਂਗ ਸ਼ਰਾਬ ਭਰਾਵਾ,
ਨਾ ਕਰਾ ਬੈਠੀਂ ਸਿਹਤ ਖਰਾਬ ਭਰਾਵਾ।
ਨਾ ਪੀ ਕੇ ਦਾਰੂ ਬੰਦਾ ਬਣਿਆ ਰਹਿ,
ਇਸ ਨੂੰ ਪੀ ਕੇ ਬਣ ਨਾ ਨਵਾਬ ਭਰਾਵਾ।
ਤੂੰ ਜੇ ਬਿਤਾਣਾ ਜੀਵਨ ਚੱਜ ਨਾ’,
ਪੜ੍ਹ ਲੈ ਚੰਗੀ ਕੋਈ ਕਿਤਾਬ ਭਰਾਵਾ।
ਜੇ ਨਾ ਹੱਟਿਆ ਤੂੰ ਪੀਣੋਂ ਬਿਨ ਨਾਗਾ,
ਮਿਲ ਜਾਣਾ ‘ਸ਼ਰਾਬੀ’ ਦਾ ਖਿਤਾਬ ਭਰਾਵਾ।
ਜੀਵਨ ਵਿੱਚ ਤੈਨੂੰ ਸੁੱਖ ਨਹੀਂ ਮਿਲਣਾ,
ਜੇ ਤੂੰ ਮਿੱਧੇ ‘ ਆਪਣੇ ਗੁਲਾਬ’ ਭਰਾਵਾ।
ਜਿਹੜੀ ਪਤਨੀ ਤੇਰੇ ਲੜ ਹੈ ਲੱਗੀ,
ਸੁੱਕਿਆ ਉਸ ਦੇ ਦਿਲ ਦਾ ਤਲਾਬ ਭਰਾਵਾ।
ਸੰਭਲ ਜਾ, ਕਿਤੇ ਛੱਡ ਨਾ ਜਾਵੇ ਪਤਨੀ,
ਤੇਰੇ ਨਾਲ ਮੁਕਾ ਕੇ ਹਿਸਾਬ ਭਰਾਵਾ।
ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨਵਾਂ ਸ਼ਹਿਰ-9915803554