(ਸਮਾਜ ਵੀਕਲੀ)
ਆਪਣਾ ਵੀ ਨਹੀਂ ਕਹਿੰਦਾ, ਪਰਾਇਆ ਹੋਣ ਨਾ ਦੇਵੇ
ਤੋੜਦਾ ਦਿਲ ਵੀ ਹੈ ਦਿਲਬਰ , ਤੋੜਕੇ ਰੋਣ ਨਾ ਦੇਵੇ
ਬੜਾ ਪ੍ਰੇਸ਼ਾਨ ਕੀਤਾ ਹੈ , ਮੇਰੇ ਦਿਲ ਨੇ ,ਕੁਝ ਇੰਝ ਮੈਨੂੰ
ਅਖੇ ਹੁਣ ‘ਡੀਕ ਨਾ ਉਸਨੂੰ , ਤੇ ਬੂਹਾ ਢੋਣ ਨਾ ਦੇਵੇ
ਦਵਾਵਾਂ ਵੀ ਬਹੁਤ ਲਾਈਆਂ, ਦੁਆਵਾਂ ਵੀ ਕਰ ਹਾਰੇ
ਹੈ ਕੈਸੀ ਤਿਸ਼ਨਗੀ ਇਹ ਜੋ ,ਰਾਤ ਭਰ ਸੌਣ ਨਾ ਦੇਵੇ
ਜਾਲਮ , ਬੇਰਹਿਮ , ਬੇਦਰਦ , ਬੇਹਯਾ ਕੀ ਕਹਾਂ ਉਸਨੂੰ
ਲਗਾ ਦੇਕੇ ਜ਼ਖਮ ਸੀਨੇ ਤੇ , ਮਰਹਮ ਲਾਉਣ ਨਾ ਦੇਵੇ
ਮਜ਼ਹਰ ਕੀ ਦਿਆਂ ਉਸਨੂੰ , ਮੈਂ ਹੁਣ ਆਪਣੀ ਵਫ਼ਾਵਾਂ ਦਾ
ਉਸੇ ਦੇ ਹੋ ਗਏ , ਖੁੱਦ ਨੂੰ , ਜੋ ਸਾਡਾ ਹੋਣ ਨਾ ਦੇਵੇ
ਸੋਨੂੰ ਮੰਗਲ਼ੀ
ਪਿੰਡ ਮੰਗਲ਼ੀ ਟਾਂਡਾ
ਲੁਧਿਆਣਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly