ਗ਼ਜ਼ਲ

(ਸਮਾਜ ਵੀਕਲੀ)

 

ਸੁੱਚੀ ਮੁਹੱਬਤ, ਸੱਚੀ ਮੁਹੱਬਤ ਹੈ।
ਤੇਰੀ ਨਵਾਜ਼ਿਸ਼, ਤੇਰੀ ਇਨਾਯਤ ਹੈ।

ਮੈਂ ਹੋਰ ਮੰਗਾ, ਵੀ ਕੀ ਭਲਾਂ ਰੱਬ ਤੋਂ,
ਬਖਸ਼ੀ ਮਿਰੇ ਫ਼ਨ, ਨੂੰ ‘ਉਸ’ ਨੇ ਸ਼ੋਹਰਤ ਹੈ।

ਏਨਾ ਤਾਂ ਤੈਨੂੰ ਦੱਸਣਾ ਹੀ ਬਣਦਾ ਏ,
ਦਿਲ ‘ਤੇ, ਭਲਾਂ ਦੱਸ, ਕਿਸ ਦੀ ਹਕੂਮਤ ਹੈ।

ਅੰਜਾਮਿ ਮੁਹੱਬਤ, ਓਥੇ ਕੀ ਹੋਵੇਗਾ,
ਜਿੱਥੇ ਮੁਕੱਦਰ ਕੱਚੀ ਇਬਾਰਤ ਹੈ।

ਡਰ ਹੈ ਭੰਵਰ ਦਾ ਮੈਨੂੰ ਕਿ ਕਸ਼ਤੀ ਨੂੰ,
ਹੁਣ ਬਾਦਬਾਂ ਦੀ ਬੇਹੱਦ ਜ਼ਰੂਰਤ ਹੈ।

ਉਸ ਤੋਂ ਖ਼ਫ਼ਾ ਹੋ ਕੇ ਕੀ, ਅਸੀਂ ਲੈਣਾ,
ਜਿਸ ਨੇ ਕਰੀ ਅੱਜ ਕੋਝੀ ਹਿਮਾਕਤ ਹੈ।

ਸ਼ਿਕਵਾ ਕਰਾਂ ਮੈਂ ਕਿਉਂਕਰ ਕਿਸੇ ਉੱਤੇ,
ਬਿਹਤਰ ਜੋ ਉਸ ਨੂੰ ਪੂਰੀ ਇਜਾਜ਼ਤ ਹੈ।

ਮਹਿਫ਼ਿਲ ‘ਚ ਉਸ ਨੇ ਜੋ ਗੁਲ ਖਿੰਡਾਏ ਨੇ,
ਅੱਜ ਹੀ ਉਨ੍ਹਾਂ ਦੀ ਦੇਖੀ ਲਿਆਕ਼ਤ ਹੈ।

ਬੱਚਿਆਂ ਜਿਹਾ ਦਿਲ ਸੀ ਵਾਰਿਆ ਉਸ ਤੋਂ,
ਮੁਖ਼ਲਿਸ ਮੁਹੱਬਤ ਦੀ ਇਹੀ ਜ਼ਮਾਨਤ ਹੈ।

ਜਿੰਨਾਂ ਦਾ ਤੋਤਾ ਬੋਲੀ ਵੀ ਉਹਨਾਂ ਦੀ,
ਸਮਝਣ ‘ਚ ਗ਼ਲਤੀ ਕਿਸ ਦੀ ਸ਼ਰਾਰਤ ਹੈ।

ਏਥੋਂ ‘ਜਮੀਲ’ ਜ਼ਮਾਨਤ ਮਿਲੇ ਉਸ ਨੂੰ,
ਕਾਤਿਲ ਜੋ ਹੋਵੇ ਸ਼ਰੇ ਦਿਨ ਸ਼ਰਾਫ਼ਤ ਦਾ ।

ਜਮੀਲ ‘ਅਬਦਾਲੀ’

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ਹੀਦ ਭਗਤ ਸਿੰਘ ਨੂੰ ਸਾਮਰਾਜ ਦੇ ਹਮਾਇਤੀ ਆਖਦੇ ਨੇ ਅੱਤਵਾਦੀ ।
Next articleਕਵਿਤਾ