ਗ਼ਜ਼ਲ

ਸੁਖਵਿੰਦਰ ਲੋਟੇ ਧੂਰੀ

(ਸਮਾਜ ਵੀਕਲੀ)

ਬੜੇ ਹੀ ਹਾਦਸੇ ਢੋਏ, ਉਨ੍ਹਾਂ ਦੇ ਜਾਣ ਤੋਂ ਪਿੱਛੋਂ ।
ਸਦਾ ਜਾਗੇ, ਨਹੀਂ ਸੋਏ, ਉਨ੍ਹਾਂ ਦੇ ਜਾਣ ਤੋਂ ਪਿੱਛੋਂ ।

ਜਿਨ੍ਹਾਂ ਦੇ ਨਾਲ ਮਹਿਫ਼ਲ ਵਿਚ,ਨਜ਼ਾਰੇ ਹੀ ਨਜ਼ਾਰੇ ਸੀ,
ਨਜ਼ਾਰੇ ਹੁਣ ਸਦਾ ਮੋਏ, ਉਨ੍ਹਾਂ ਦੇ ਜਾਣ ਤੋਂ ਪਿੱਛੋਂ ।

ਉਨ੍ਹਾਂ ਦੀ ਝਾਤ ਬਿਜ਼ਲੀ ਸੀ,ਹਨੇਰਾ ਸੀ ਬੜਾ ਡਰਦਾ,
ਹਨੇਰਾ ਛਾ ਗਿਆ ਓਏ, ਉਨ੍ਹਾਂ ਦੇ ਜਾਣ ਤੋਂ ਪਿੱਛੋਂ ।

ਉਗਾਉਂਦੇ ਸੀ ਗੁਲਾਬੀ ਫੁਲ,ਜਿੜ੍ਹੇ ਖ਼ੁਸ਼ਬੋ ਪਰੋਸਣ ਨੂੰ,
ਉਨ੍ਹਾਂ ਕੰਡੇ ਬੜੇ ਬੋਏ, ਉਨ੍ਹਾਂ ਦੇ ਜਾਣ ਤੋਂ ਪਿੱਛੋਂ ।

ਜਿਨ੍ਹਾਂ ਦੀ ਯਾਦ ਸ਼ਕਤੀ ਖੋ ਗਈ ,ਨਾ ਹੀ ਰਹੇ ਰਿਸ਼ਤੇ,
ਜਵਾਨੀ ਵਿਚ ਬੁੜ੍ਹੇ ਹੋਏ, ਉਨ੍ਹਾਂ ਦੇ ਜਾਣ ਤੋਂ ਪਿੱਛੋਂ ।

ਤੁਰੇ ਜਾਂਦੇ ਨੁ ਚੋਣਾ ਵੀ, ਉਨ੍ਹਾਂ ਦਾ ਹੁਨਰ ਹੈ ਕੱਬਾ,
ਕਿਵੇਂ ਕਿਸ ਨੂੰ ਕੁਈ ਚੋਏ, ਉਨ੍ਹਾਂ ਦੇ ਜਾਣ ਤੋਂ ਪਿੱਛੋਂ।

ਸਦਾ ਹਸਦੇ ਰਹੇ ਜਿਹੜੇ ,ਠਹਾਕੇ ਮਾਰ ਕੇ ‘ਲੋਟੇ’,
ਦੁਹੱਥੜ ਮਾਰ ਕੇ ਰੋਏ, ਉਨ੍ਹਾਂ ਦੇ ਜਾਣ ਤੋਂ ਪਿੱਛੋਂ ।

ਸੁਖਵਿੰਦਰ ਲੋਟੇ ਧੂਰੀ

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡਾਇਟ ਫਤਿਹਗੜ੍ਹ ਸਾਹਿਬ
Next articleਖੈ਼ਰਾਂ