(ਸਮਾਜ ਵੀਕਲੀ)
ਪਹਿਲੀ ਨਹੀਂ ਦੂਜੀ ਨਹੀਂ ਇਹ ਤੀਜੀ ਵਾਰੀ ਸੀ
ਧੋਖੇਬਾਜ਼ ਸੱਜਣਾਂ ਨੇ ਪਿੱਠ ਤੇ ਚਲਾਈ ਆਰੀ ਸੀ
ਮਾਸੂਮ ਦਿਸਣ ਵਾਲੇ ਚਿਹਰੇ ਹੀ ਦਗਾ ਕਰ ਗਏ
ਆਪਣੇ ਬਣ ਆਪਣਿਆਂ ਨੇ ਹੀ ਠੋਕਰ ਮਾਰੀ ਸੀ
ਨੇੜੇ ਬਹਿ ਜੋ ਆਂਦਰਾਂ ਤੱਕ ਦਾ ਦੁੱਖ ਵੰਡਾਉਂਦੇ ਰਹੇ
ਭੇਦੀ ਬਣਕੇ ਉਨ੍ਹਾਂ ਹੀ ਦਿਲ ਦੀ ਲੰਕਾ ਸਾੜੀ ਸੀ
ਜੋ ਆਖਦੇ ਰਹੇ ਤੇਰੇ ਕਦਮਾਂ ਨਾਲ ਕਦਮ ਮਿਲਾਵਾਂਗੇ
ਪਰ੍ਹ ਆਏ ਤੇ ਲੱਗ ਗਏ ਮਾਰਨ ਉੱਚੀ ਉਡਾਰੀ ਸੀ
ਲਾਲੀ ਮੇਰੀਆਂ ਅੱਖਾਂ ‘ਚ ਰੜਕਣ ਦੀ ਜੋ ਗੱਲ ਕਰਦੇ
ਹੰਝੂ ਬਣ ਉਨ੍ਹਾਂ ਹੀ ਸੂਰਮੇ ਦੀ ਲੋਅ ਖਿਲਾਰੀ ਸੀ
‘ਸੋਹੀ’ ਕਿਵੇਂ ਕਰੇ ਭਰੋਸਾ ਅਜਿਹੇ ਬੇਕਦਰੇ ਲੋਕਾਂ ਤੇ
ਜਿਨ੍ਹਾਂ ਹੱਸਦੀ ਵੱਸਦੀ ਚਾਵਾਂ ਦੀ ਨਗਰੀ ਉਜਾੜੀ ਸੀ
ਗੁਰਮੀਤ ਸਿੰਘ ਸੋਹੀ
ਪਿੰਡ -ਅਲਾਲ (ਧੂਰੀ)
ਮੋਬਾਈਲ 9217981404
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly