(ਸਮਾਜ ਵੀਕਲੀ)
ਦਿਲ ਦੇ ਚਾਅ ਪੰਛੀ ਵਾਂਗ ਮਾਰ ਗਏ ਉਡਾਰੀਆਂ
ਮੋਹ ਦੇ ਜਾਲ ਚ ਫਸੇ ਜੋ ਵਿਛਾਏ ਸੀ ਸ਼ਿਕਾਰੀਆਂ
ਵਾਂਗ ਖੋਪੇ ਦੇ ਛਿੱਲੜਾਂ ਜਿਹੇ ਖਾਲੀ ਹੀ ਰਹਿ ਗਏ
ਜਿਹੜੇ ਆਖਦੇ ਸੀ ਖਵਾਵਾਂਗੇ ਕੱਟ ਕੱਟ ਫਾੜੀਆਂ
ਬੇਗ਼ਾਨੇ ਸ਼ਹਿਰ ਆਏ ਆਪਣਿਆਂ ਦੀ ਭਾਲ ਵਿੱਚ
ਨਾ ਲੱਭੇ ਯਾਰ ਨਾ ਲੱਭੀਆਂ ਉਨ੍ਹਾਂ ਦੀਆਂ ਯਾਰੀਆਂ
ਤਪਦੀ ਲੂਅ ਤੇ ਗਰਮ ਹਵਾਵਾਂ ਨੇ ਪਿੰਡਾਂ ਹੀ ਜਾਲਿਆ
ਲੋਕਾਂ ਦੀ ਬੇਰੁਖੀ ਨੇ ਦਿਲ ਦੀਆਂ ਨਸਾਂ ਨੇ ਸਾੜੀਆਂ
ਦਿਲ ਵਿੱਚ ਦਰਦ ਛੁਪਾ ਘੁੱਟ ਸਬਰਾਂ ਦਾ ਪੀ ਲਿਆ
ਸੱਜਣਾਂ ਦੀ ਉਡੀਕ’ ਚ ਨਜਰਾਂ ਰਾਹਾਂ ਤੱਕ ਤੱਕ ਹਾਰੀਆਂ
ਹਰ ਇਕ ਮੁਕਾ ਪੈਂਡਾ ਪਾ ਲੈਣਗੇ ਆਪਣੀ ਮੰਜ਼ਿਲ
‘ਸੋਹੀ’ ਵੀ ਕਰੀ ਬੈਠਾ ਤੁਰ ਜਾਣ ਦੀਆਂ ਤਿਆਰੀਆਂ
ਗੁਰਮੀਤ ਸਿੰਘ ਸੋਹੀ
ਪਿੰਡ- ਅਲਾਲ(ਧੂਰੀ) ਮੋਬਾਈਲ 9217981404
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly