ਹੱਕ ਲਿਆਂ ਬਿਨ ਹੁਣ ਮੈ ਨੀ ਮੁੜਦਾ….

ਅਮਰੀਕ ਕੌਲ
(ਸਮਾਜ ਵੀਕਲੀ)
ਸ਼ਾਨ ਭੂਸਰਿਆ ਇਕ ਜੋ ਫਿਰਦਾ
ਨੱਥ ਏ ਪਾਉਣੀ ਨੱਕ ਵਿੱਚ ਓਹਦੇ
ਅੱਖਾਂ ਦੇ ਵਿਚ ਰੜਕੇ ਵਾਹਲੇ ਚਿਰਦਾ,
ਚੌਕੀਦਾਰ ਕਹਾਉਂਦਾ ਖੁਦ ਨੂੰ
ਜਾਂਦਾ ਦੇਸ ਲੁਟਾਈ ਚੌਰਾ
ਚੋਰਾਂ ਨਾਲ ਰਲਿਆ ਕੁੱਤਾ ਫਿਰਦਾ,
ਹਿੰਡ ਓਸਦੀ ਭੰਨਣੀ ਜਰੂਰੀ
ਧੌਣ ਚੋਂ ਕਿੱਲਾ ਓਹਦੇਓਂ ਕੱਢਣਾ
ਫਸਿਆ ਹੋਇਆ ਜਿਹੜਾ ਚਿਰਦਾ,
ਤੂੰ ਐਵੇਂ ਫ਼ਿਕਰ ਕਰੀ ਨਾ ਬੀਬੀ
ਮੇਰੇ ਨਾਲ ਨੇ ਬੜੇ ਕਰੀਬੀ
ਬੈਠਾ ਦਿੱਲੀ ਦੀ ਹਿੱਕ ਤੇ ਬੋਲਾਂ
ਸਭ ਕੁਝ ਮਿਲਦਾ,ਏਥੇ ਕੁਝ ਨੀ ਥੁੜਦਾ
ਹੱਕ ਲਿਆਂ ਬਿਨ ਹੁਣ ਨੀ ਮੁੜਦਾ
ਹੱਕ ਲਿਆਂ ਬਿਨ ਹੁਣ ਮੈ ਨੀ ਮੁੜਦਾ.
 ਅਮਰੀਕ ਕੌਲ
ਜਿਲਾ ਬਰਨਾਲਾ
ਸੰਪਰਕ 8146163130
Previous articleਸਿਰਫ਼ ਦੋ ਦਿਨ
Next articleਗੀਤ