ਹੁਸੈਨਪੁਰ ,(ਕੌੜਾ)- ਕਾਲੇ ਖੇਤੀਬਾੜੀ ਕਾਨੂੰਨ ਰੱਦ ਕਰਾਉਣ ਲਈ ਦਿੱਲੀ ਵਿਖੇ ਪੱਕੇ ਮੋਰਚੇ ਲਾਕੇ ਬੈਠੇ ਲੱਖਾਂ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਰਾਸ਼ਨ ਅਤੇ ਹੋਰ ਰਾਹਤ ਸਮੱਗਰੀ ਪਹੁੰਚਾਉਣ ਲਈ ਅੱਜ ਕਿਸਾਨ ਸੰਘਰਸ਼ ਕਮੇਟੀ ਸੈਦੋਵਾਲ ( ਕਪੂਰਥਲਾ ) ਤੋਂ ਸੈਂਕੜੇ ਕਿਸਾਨਾਂ ਦਾ ਵੱਡਾ ਕਾਫ਼ਲਾ ਟਰੈਕਟਰਾਂ – ਟਰਾਲੀਆਂ ਅਤੇ ਕਾਰਾਂ – ਜੀਪਾਂ ਸਮੇਤ ਦਿੱਲੀ ਲਈ ਰਵਾਨਾ ਹੋਇਆ । ਦਿੱਲੀ ਲਈ ਰਵਾਨਾ ਹੋਏ ਉਕਤ ਕਿਸਾਨ ਕਾਫ਼ਲੇ ਦੀ ਅਗਵਾਈ ਕਰ ਰਹੇ ਰਾਣਾ ਸੈਦੋਵਾਲ, ਸਰਪੰਚ ਰਣਜੀਤ ਸਿੰਘ ਸੋਨੀ ਸੁਖਜਿੰਦਰ ਸਿੰਘ ਵੜੈਚ, ਪਰਵਿੰਦਰ ਸਿੰਘ , ਅਵਤਾਰ ਸਿੰਘ, ਪਰਮਜੀਤ ਸਿੰਘ ਪੰਛੀ, ਪਾਲ ਸਿੰਘ, ਜੋਗਿੰਦਰ ਸਿੰਘ, ਸਾਧੂ ਸਿੰਘ, ਰੇਸ਼ਮ ਸਿੰਘ, ਸਤਿ ਕਰਨ ਸਿੰਘ ਖੋਸਾ ਆਦਿ ਨੇ ਰਵਾਨਾ ਹੋਣ ਤੋਂ ਪਹਿਲਾਂ ਪਰਮਾਤਮਾ ਦਾ ਓਟ ਆਸਰਾ ਲੈਂਦਿਆਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ । ਕਾਸ਼ਤਕਾਰ ਅਮਰਜੀਤ ਸਿੰਘ ਸੈਦੋਵਾਲ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਦਿੱਲੀ ਦੇ ਵੱਖ-ਵੱਖ ਮੁੱਖ ਮਾਰਗਾਂ ਉੱਤੇ ਰੋਸ ਵਜੋਂ ਪੱਕੇ ਮੋਰਚੇ ਲਗਾਕੇ ਬੈਠੇ ਪੰਜਾਬ ਸਮੇਤ ਹੋਰ ਵੱਖ ਵੱਖ ਰਾਜਾਂ ਦੇ ਕਿਸਾਨਾਂ ਲਈ ਆਟਾ, ਦਾਲਾਂ, ਖੰਡ, ਚਾਹ -ਪੱਤੀ, ਲੂਣ – ਮਿਰਚਾਂ, ਮਸਾਲੇ, ਘਿਉ, ਸਰ੍ਹੋਂ ਦਾ ਤੇਲ, ਸਾਬਣ, ਟੂਥਟੇਸਟ, ਕੰਬਲ, ਰਜਾਈਆਂ, ਆਦਿ ਰਾਸ਼ਨ ਤੇ ਹੋਰ ਰਾਹਤ ਸਮੱਗਰੀ ਲੈ ਕੇ ਜਾ ਰਹੇ ਕਿਸਾਨਾਂ ਦੇ ਵੱਡੇ ਕਾਫ਼ਲੇ ਦੇ ਚੇਹਰੇ ਉੱਤੇ ਜਿੱਥੇ ਉਤਸ਼ਾਹ ਤੇ ਜੋਸ਼ ਸੀ ,ਉੱਥੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਬਰਬਾਦ ਕਰਨ ਵਾਲੇ ਤਿੰਨ ਕਾਲੇ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦੇ ਮਨਾਂ ਵਿੱਚ ਭਾਰੀ ਰੋਸ ਵੀ ਸੀ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਾ ਮੰਨੇ ਕਿ ਉਨ੍ਹਾਂ ਨੂੰ ਖੱਜਲ ਖੁਆਰ ਕਰ ਰਹੀ ਹੈ ਜਿਸ ਦੀ ਕੀਮਤ ਭਾਰਤੀ ਜਨਤਾ ਪਾਰਟੀ ਨੂੰ ਅਦਾ ਕਰਨੀ ਪਵੇਗੀ।
HOME ਹੱਕਾਂ ਲਈ ਸੰਘਰਸ਼ ਲੜ ਰਹੇ ਕਿਸਾਨਾਂ ਵਾਸਤੇ ਰਾਸ਼ਨ ਸਮੱਗਰੀ ਲੈ ਕੇ ਸੈਦੋਵਾਲ...