ਹੱਕਾਂ ਖ਼ਾਤਰ ਜੇਕਰ ਕੋਈ …..

ਮਨਦੀਪ ਗਿੱਲ ਧੜਾਕ

(ਸਮਾਜ ਵੀਕਲੀ)

ਹੱਕਾਂ ਖ਼ਾਤਰ ਜੇਕਰ ਕੋਈ ਹੁਣ ਤੱਕ ਲੜਿਆ ਹੈ,
ਸਭ ਤੋਂ ਅੱਗੇ ਯਾਰੋ ਫਿਰ ਪੰਜਾਬੀ ਖੜਿਆ ਹੈ।

ਨਾਲ ਹਕੂਮਤ ਭਿੜਨਾ ਖੂਬੀ ਹੈ ਪੰਜਾਬੀ ਜੀਨ ਚੋਂ,
ਤਾਹਿਓ ਖਾੜਕੂ ਨਾਮ ਇਹਦਾ ਹਾਕਮਾਂ ਘੜਿਆ ਹੈ।

ਦੇਸ਼-ਕੌਮ ਲਈ ਜਾਨਾਂ ਵਾਰਨ ਤੋਂ ਪਿਛੇ ਹੱੱਟਦੇ ਨਹੀਂ,
ਹੱੱਸ- ਹੱਸ ਕੇ ਵੀ ਫਾਸ਼ੀ ਯਾਰੋ ਪੰਜਾਬੀ ਚੜਿਆ ਹੈ।

ਜਦ ਵੀ ਜ਼ਾਲਮ ਦੇ ਜ਼ੁਲਮ ਦੀ ਯਾਰੋ ਅੱਤ ਹੋ ਗਈ,
ਆਪਣੇ ਹੱਥ ਵਿੱਚ ਉਦੋ ਇਹਨੇ ਹਥਿਆਰ ਫੜਿਆ ਹੈ।

ਮਨਦੀਪ ਕਰੇ ਮਾਣ ਬਈ ਆਪਣੇ ਪੰਜਾਬੀ ਹੋਣ ਦਾ,
ਨਾਲ ਖੂਨ ਦੇ ਲਿਖਿਆ ਇਹਨੇ ਇਤਿਹਾਸ ਪੜ੍ਹਿਆ ਹੈ।

-ਮਨਦੀਪ ਗਿੱਲ ਧੜਾਕ
+91 99881 11134

Previous articleਅੰਬਰ ਦੇ ਅੱਥਰੂ
Next articleਗ਼ਜ਼ਲ