(ਸਮਾਜ ਵੀਕਲੀ)
ਗੱਲ ਹੱਕਾਂ ਦੀ ਕੀਤੀ,ਕੀ ਅਸੀਂ ਤਾਜ ਮੰਗੇ,
ਸੂਲੀ ਉੱਤੇ ਕਿਰਤੀ ਤੂੰ,ਹਰ ਵਾਰ ਟੰਗੇ।
ਦਿਨ ਚੰਗਿਆ ਦੀ ਆਸ ਚੁ, ਮਿੱਟੀ ਰੁਲ ਚੱਲੇ,
ਮੰਦੇ ਤੋਂ ਵੀ ਮੰਦੇ,ਬਣ ਹਾਲਾਤ ਚੱਲੇ।
ਬੇ-ਵਸ਼ੀ ਦੀ ਜ਼ਿੰਦਗੀ ਜਿਉਂਦਾ ਹਰ ਕੋਈ,
ਹਰ ਦਿਨ ਲੋਟੂ,ਨਿੱਤ ਹੀ ਕੋਈ ਚਾਲ ਚੱਲੇ।
ਬੇਬੇ,ਬਾਪੂ,ਬੱਚੇ,ਰੁਲਦੇ ਧਰਨੇ ਤੇ,
ਇੱਕ ਵੀ ਗੱਲ ਨਾ,ਪੈਂਦੀ ਕਿਉਂ ਸਰਕਾਰ ਪੱਲੇ।
ਸਿਰ ਤੇ ਕੱਫਣ ਬੰਨੇ,ਸਿਰੜੀ ਯੋਧਿਆਂ ਨੇ,
ਹੱਕਾਂ ਖਾਤਰ ਲੜਨਗੇ ਨੂੰ ਸਰਦਾਰ ਚੱਲੇ।
ਚੰਦ ਲੋਕਾਂ ਦੀ ਸਹਿ ਤੇ,ਸੈਂਟਰ ਅੜਦਾ ਏ,
ਏਕੇ ਨੇ ਤਾਂ ਵੱਡੇ-ਵੱਡੇ ਹੰਕਾਰ ਭੰਨੇ।
ਪੰਜਾਬ ਸੂਬੇ ਨੇ,ਸੂਬੇ ਹੋਰ ਜਗਾਏ ਕਈਂ,
ਦਿੱਲੀ ਵੱਲ ਹੁਣ,ਲੋਕਾਂ ਦੇ ਸੈਲਾਬ ਚੱਲੇ।
ਕਿੰਨੇ ਘਰਾਂ ਦੇ ਦੀਵੇ ਬੁਝ ਗਏ ਦਿੱਲੀ ਵਿੱਚ,
ਇਹ ਦੁੱਖੜੇ ਪੰਜਾਬ ਨੇ,ਕਿੰਨੀ ਵਾਰ ਝੱਲੇ।
ਪੰਜਾਬ ਨੂੰ ਡੋਬਣ ਵਾਲੇ, ਲੀਡਰਾਂ ਹਰ ਜਾਣਾ,
ਬਹੁਤਾ ਚਿਰ ਨਾ ,ਝੂਠਿਆਂ ਦੀ ਸਰਕਾਰ ਚੱਲੇ।
‘ਸੰਦੀਪ’ ਹੱਕਾਂ ਲਈ ਲੜਨੇ ਵਾਲੇ, ਹਰਦੇ ਨਾ,
ਜਾਲਮ ਬੇ-ਸ਼ੱਕ ਚਾਲਾਂ,ਲੱਖ ਹਜ਼ਾਰ ਚੱਲੇ।
ਸੰਦੀਪ ਸਿੰਘ ‘ਬਖੋਪੀਰ
ਸਪੰਰਕ :-9815321017