ਹੈਵਾਨ ਰੱਬ

ਬਿੰਦਰ ਇਟਲੀ

(ਸਮਾਜ ਵੀਕਲੀ)

ਕਿੱਥੇ ਹੈ ਕਾਨੂੰਨ  ਇੱਥੇ
ਕਿਹੜਾ  ਸੰਵਿਧਾਨ  ਏ
ਜਾਲਮ  ਦੇ ਹੱਥਾਂ ਵਿੱਚ
ਬੇਜ਼ੁਬਾਨ ਦੀ  ਜਾਨ ਏ
ਸੱਕਾ ਪੁੱਤ  ਰੱਬ ਜੀ ਦਾ
ਇਨਸਾਨ  ਲੱਗਦਾ ਹੈ
ਬਲੀ ਮੰਗੇ ਪਸ਼ੂਆਂ ਦੀ
ਰੱਬ  ਵੀ   ਹੈਵਾਨ   ਏ
ਕੌਣ  ਹੱਕ  ਲਈ   ਲੜੇ
ਪਸ਼ੂਆਂ ਤੇ  ਪੰਛੀਆਂ ਦੇ
ਜੀਭ  ਦੇ  ਸੁਆਦ ਲਈ
ਜੀਵ    ਕੁਰਬਾਨ     ਏ
ਮਾਰੇ ਚਾਹੇ  ਖਾਵੇ  ਬੰਦਾ
ਕੋਈ ਨਾ ਬਚਾਵੇ ਆਣ
ਧਰਤੀ  ਦੇ   ਉਤੇ  ਵੱਡਾ
ਬੰਦਾ   ਹੀ  ਸ਼ੈਤਾਨ  ਏ
ਬਿੰਦਰਾ ਨਾ  ਸਹਿ  ਹੋਵੇ
ਦੁੱਖ  ਭੋਲੇ  ਪੰਛੀਆਂ ਦਾ
ਵਕਤ ਦੇ ਮਾਰਿਆਂ ਲਈ
ਮੋਇਆ  ਭਗਵਾਨ   ਏ
ਬਿੰਦਰ
ਜਾਨ ਏ ਸਾਹਿਤ ਇਟਲੀ  
00393278159218
Previous articleਨਵੇਂ ਵਰੇ੍ਹ ਦੀ ਆਮਦ ‘ਤੇ ਗਾਖ਼ਲ ਪਰਿਵਾਰ ਨੇ ਸਰਬੱਤ ਦੇ ਭਲੇ ਲਈ ਸਮਾਗਮ ਕਰਵਾਇਆ
Next articleਕਿਸਾਨੋ ਮਜ਼ਦੂਰੋ