ਤਰਨ ਤਾਰਨ/ਭਿਖੀਵਿੰਡ (ਸਮਾਜ ਵੀਕਲੀ): ਤਾਮਿਲਨਾਡੂ ਵਿੱਚ ਵਾਪਰੇ ਹੈਲੀਕਾਪਟਰ ਹਾਦਸੇ ਦੌਰਾਨ ਚੀਫ਼ ਆਫ਼ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਨਾਲ ਮਾਰੇ ਗਏ ਪਿੰਡ ਦੋਦੇ ਸੋਢੀਆਂ (ਖਾਲੜਾ) ਦੇ ਵਾਸੀ ਗੁਰਸੇਵਕ ਸਿੰਘ (35) ਦੀ ਲਾਸ਼ ਦੀ ਹਾਲੇ ਵੀ ਪਛਾਣ ਨਹੀਂ ਹੋ ਸਕੀ, ਜਿਸ ਕਰਕੇ ਫੌਜ ਵੱਲੋਂ ਲਾਸ਼ ਪਿੰਡ ਨਹੀਂ ਭੇਜੀ ਜਾ ਸਕੀ। ਬੀਤੀ ਦੇਰ ਸ਼ਾਮ ਫ਼ੌਜ ਦੀ ਇਕ ਟੀਮ ਸ਼ਹੀਦ ਦੇ ਘਰ ਆ ਕੇ ਲਾਸ਼ ਦੀ ਡੀਐੱਨਏ ਰਾਹੀਂ ਪਛਾਣ ਕਰਨ ਲਈ ਉਸ ਦੇ ਪਿਤਾ ਕਾਬਲ ਸਿੰਘ ਦੇ ਖੂਨ ਦਾ ਨਮੂਨਾ ਲਿਆ ਹੈ। ਗੁਰਸੇਵਕ ਸਿੰਘ ਦੇ ਭਰਾ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰ ਵੱਲੋਂ ਆਰਮੀ ਦੇ ਹੈੱਡਕੁਆਰਟਰ ’ਚ ਸੰਪਰਕ ਕੀਤੇ ਜਾਣ ’ਤੇ ਉਨ੍ਹਾਂ ਦੱਸਿਆ ਕਿ ਲਾਸ਼ ਦੋ-ਤਿੰਨ ਦਿਨਾਂ ਵਿੱਚ ਭੇਜੀ ਜਾਵੇਗੀ। ਜਸਵਿੰਦਰ ਨੇ ਦੱਸਿਆ ਕਿ ਫੌਜੀ ਅਧਿਕਾਰੀਆਂ ਅਨੁਸਾਰ ਲਾਸ਼ ਦਾ ਡੀਐੱਨਏ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਨੂੰ ਮੁਕੰਮਲ ਕਰਨ ਲਈ ਸਮਾਂ ਲੱਗ ਰਿਹਾ ਹੈ|
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly