ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਫਲੂ ਵਰਗੇ ਸ਼ੱਕੀ ਲੱਛਣਾਂ ਵਾਲੇ ਵਿਅਕਤੀਆਂ ਦੇ 866 ਨਵੇਂ ਸਂੈਪਲ ਲੈਣ ਨਾਲ ਅਤੇ 1541 ਸੈਂਪਲਾਂ ਦੀ ਰਿਪੋਬਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 73 ਨਵੇਂ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 2819 ਹੋ ਗਈ ਹੈ ।
ਜ਼ਿਲ•ੇ ਵਿੱਚ ਕੋਵਿਡ 19 ਦੇ ਕੁੱਲ ਸੈਂਪਲਾਂ ਦੀ ਗਿਣਤੀ 76410 ਹੋ ਗਈ ਹੈ ਤੇ ਲੈਬ ਤੋਂੋ ਪ੍ਰਾਪਤ ਰਿਪੋਰਟਾਂ ਅਨੁਸਾਰ 72807 ਸੈਂਪਲ ਨੈਗਟਿਵ, ਜਦ ਕਿ 1075 ਸੈਂਪਲਾਂ ਦੀ ਰਿਪੋਰਟ ਦਾ ਇੰਤਜ਼ਾਰ ਹੈ ,109 ਸੈਂਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 88 ਹੈ। ਐਕਟਿਵ ਕੇਸਾਂ ਦੀ ਗਿਣਤੀ 876 ਹੈ , ਤੇ 1855 ਮਰੀਜ਼ ਠੀਕ ਹੋ ਕਿ ਆਪਣੇ ਘਰ ਜਾ ਚੁੱਕੇ ਹਨ ।। ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਇਹ ਵੀ ਦੱਸਿਆ ਕਿ ਅੱਜ ਦੇ 73 ਪਾਜੇਟਿਵ ਕੇਸ ਹਨ ।
ਸ਼ਹਿਰ ਹੁਸ਼ਿਆਰਪੁਰ ਨਾਲ 8 ਅਤੇ 65 ਬਾਕੀ ਜ਼ਿਲ•ੇ ਦੇ ਵੱਖ ਵੱਖ ਬਲਾਕਾਂ ਨਾਲ ਸਬੰਧਿਤ ਹਨ । ਇਸ ਤੋਂ ਇਲਾਵਾ 6 ਮੌਤਾਂ ਹੋਈਆਂ ਹਨ। ਪਹਿਲੀ ਮੌਤ 45 ਸਾਲਾ ਵਿਅਕਤੀ ਵਾਸੀ ਝਿੰਗੜ ਕਲਾਂ ਦੀ, ਦੂਜੀ 60 ਸਾਲਾ ਵਿਅਕਤੀ ਵਾਸੀ ਪੰਧੇਰ ਦੀ ਤੀਸਰੀ 67 ਸਾਲਾ ਔਰਤ ਵਾਸੀ ਪੰਡੋਰੀ ਦੀ, ਚੌਥੀ 70 ਸਾਲਾ ਔਰਤ ਵਾਸੀ ਮੁਸਤਾਪੁਰ ਦੀ , ਪੰਜਵੀਂ 50 ਸਾਲਾ ਵਿਅਕਤੀ ਵਾਸੀ ਸਲੇਰੀ ਦੀ ਅਤੇ ਛੇਵੀਂ 90 ਸਾਲਾ ਔਰਤ ਵਾਸੀ ਮਾਡਲ ਟਾਊਨ ਹੁਸ਼ਿਆਰਪੁਰ ਜੋ ਕਿ ਅਮ੍ਰਿਤਸਰ ਮੈਡੀਕਲ ਕਾਲਿਜ ਵਿਚ ਦਾਖਲ ਸੀ ਦੀ ਹੋਈ।
ਇਹ ਸਾਰੇ ਵਿਅਕਤੀ ਕੋਰੋਨਾ ਪਾਜੇਟਿਵ ਸਨ। ਸਿਵਲ ਸਰਜਨ ਨੇ ਫੀਲਡ ਵਿਚ ਕੰਮ ਕਰ ਰਹੇ ਡਾਕਟਰ , ਨਰਸਿੰਜ , ਮਲਟੀਪਰਪਜ਼ ਫੀਮੇਲ ਅਤੇ ਮੇਲ ਵਰਕਰ ਹੋਰ ਸਾਰੇ ਸਟਾਫ਼ ਦਾ ਧੰਨਵਾਦ ਵੀ ਕੀਤਾ ਤੇ ਆਸ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਇਸੇ ਤਰ•ਾਂ ਉਹ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਂਦੇ ਰਹਿਣਗੇ ।। ਉਹਨਾਂ ਲੋਕਾਂ ਨੂੰ ਇਹ ਵੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੋਵਿਡ 19 ਵਾਇਰਸ ਦੇ ਸਮਾਜਿਕ ਫੈਲਾਅ ਨੂੰ ਰੋਕਣ ਲਈ ਸਾਨੂੰ ਅਪਣੀ ਸੈਂਪਲਿੰਗ ਨਜ਼ਦੀਕੀ ਸਿਹਤ ਸੰਸਥਾ ਤੋਂ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ। ।