ਲਖਨਊ (ਸਮਾਜ ਵੀਕਲੀ) : ਹਾਥਰਸ ਵਿੱਚ 19 ਵਰ੍ਹਿਆਂ ਦੀ ਦਲਿਤ ਲੜਕੀ ਨਾਲ ਸਮੂਹਿਕ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਦੀ ਜਾਂਚ ਕਰ ਰਹੀ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਕਮੇਟੀ (ਸਿਟ) ਨੂੰ ਊੱਤਰ ਪ੍ਰਦੇਸ਼ ਸਰਕਾਰ ਨੇ 10 ਦਿਨਾਂ ਦਾ ਵਾਧੂ ਸਮਾਂ ਦਿੱਤਾ ਹੈ ਕਿਉਂਕਿ ‘ਜਾਂਚ ਅਜੇ ਤੱਕ ਮੁਕੰਮਲ ਨਹੀਂ ਹੋਈ ਹੈ।’ ਇਹ ਜਾਣਕਾਰੀ ਇੱਕ ਸੀਨੀਅਰ ਅਧਿਕਾਰੀ ਨੇ ਦਿੱਤੀ। ਗ੍ਰਹਿ ਸਕੱਤਰ ਭਗਵਾਨ ਸਵਰੂਪ ਦੀ ਅਗਵਾਈ ਹੇਠ ਬੀਤੀ 30 ਸਤੰਬਰ ਨੂੰ ਗਠਿਤ ਕੀਤੀ ਸਿਟ ਨੂੰ ਪਹਿਲਾਂ ਜਾਂਚ ਰਿਪੋਰਟ ਸੌਂਪਣ ਲਈ ਸੱਤ ਦਿਨਾਂ ਦਾ ਸਮਾਂ ਦਿੱਤਾ ਗਿਆ ਸੀ। ਵਧੀਕ ਮੁੱਖ ਸਕੱਤਰ (ਗ੍ਰਹਿ) ਅਵਨੀਸ਼ ਕੁਮਾਰ ਅਵਸਥੀ ਨੇ ਦੱਸਿਆ, ‘‘ਸਿੱਟ ਦੀ ਰਿਪੋਰਟ ਸੌਂਪਣ ਦਾ ਸਮਾਂ 10 ਦਿਨ ਹੋਰ ਵਧਾ ਦਿੱਤਾ ਗਿਆ ਹੈ। ਇਸ ਦਾ ਇੱਕ ਹੀ ਕਾਰਨ ਹੈ। ਜਾਂਚ ਮੁਕੰਮਲ ਨਹੀਂ ਹੋਈ ਹੈ।’’ ਦੱਸਣਯੋਗ ਹੈ ਕਿ ਯੂਪੀ ਦੀ ਯੋਗੀ ਆਦਿੱਤਿਆਨਾਥ ਸਰਕਾਰ ਨੂੰ ਇਸ ਕੇਸ ਨਾਲ ਨਜਿੱਠਣ ਦੇ ਮਾਮਲੇ ਵਿੱਚ ਤਿੱਖੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ। ਸਥਾਨਕ ਪੁਲੀਸ ਵਲੋਂ ਪੀੜਤ ਪਰਿਵਾਰ ਦੀ ਮਰਜ਼ੀ ਬਿਨਾਂ ਰਾਤ ਵੇਲੇ ਲੜਕੀ ਦਾ ਸਸਕਾਰ ਕਰ ਦੇਣ ਮਗਰੋਂ ਮਾਮਲਾ ਹੋਰ ਭਖ ਗਿਆ।
HOME ਹਾਥਰਸ ਕੇਸ: ਯੂਪੀ ਸਰਕਾਰ ਨੇ ਸਿਟ ਨੂੰ ਜਾਂਚ ਲਈ ਹੋਰ 10 ਦਿਨ...