(ਸਮਾਜ ਵੀਕਲੀ)
ਲੱਗੇ ਹਾਕਮਾਂ ਤੂੰ ਕੋਈ ਜਨਤਾ ,
ਝੱਲੀ ਵੇਖੀ ਹੋਵੇਗੀ ।
ਅੰਧ ਭਗਤਾਂ ਝੂਠੀ ਮਿਲੀ ,
ਤਸੱਲੀ ਵੇਖੀ ਹੋਵੇਗੀ ।
ਤਾਂਹੀਓਂ ਐਨੀਆਂ ਅੜੀਆਂ ਫੜੀਆਂ,
ਕਰਦਾ ਏਂ ਕਿਰਸਾਨਾਂ ਨਾਲ਼ ;
ਤੂੰ ਵੇਖੇ ਨਹੀਂ ਪੰਜਾਬੀ ,
ਲੱਲੀ ਛੱਲੀ ਵੇਖੀ ਹੋਵੇਗੀ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ (ਸੰਗਰੂਰ)