ਹਾਂਗ ਕਾਂਗ (ਸਮਾਜ ਵੀਕਲੀ) : ਪੇਈਚਿੰਗ ਦੀ ਹਮਾਇਤ ਵਾਲੀ ਹਾਂਗ ਕਾਂਗ ਸਰਕਾਰ ਵੱਲੋਂ ਜਮਹੂਰੀ ਤਰੀਕੇ ਨਾਲ ਚੁਣੇ ਵਿਰੋਧੀ ਧਿਰ ਦੇ ਚਾਰ ਕਾਨੂੰਨਸਾਜ਼ਾਂ ਨੂੰ ਅਯੋਗ ਠਹਿਰਾਉਣ ਤੋਂ ਇਕ ਦਿਨ ਮਗਰੋਂ ਮੁਲਕ ਦੇ ਹੋਰਨਾਂ ਕਾਨੂੰਨਸਾਜ਼ਾਂ ਨੇ ਆਪਣੇ ਸਾਥੀਆਂ ਨਾਲ ਇਕਜੁੱਟਤਾ ਦਾ ਮੁਜ਼ਾਹਰਾ ਕਰਦਿਆਂ ਵੱਡੀ ਗਿਣਤੀ ਵਿੱਚ ਅਹੁਦਿਆਂ ਤੋਂ ਅਸਤੀਫ਼ੇ ਦੇ ਦਿੱਤੇ ਹਨ। ਉਨ੍ਹਾਂ ਕਿਹਾ ਕਿ ਚੀਨ ਦੀ ਇਹ ਕਾਰਵਾਈ ਜਮਹੂਰੀਅਤ ਨੂੰ ਪੈਰਾ ਹੇਠ ਮਧੋਲਣ ਦਾ ਇਕ ਹੋਰ ਯਤਨ ਹੈ।
ਇਸ ਦੌਰਾਨ ਬ੍ਰਿਟੇਨ, ਜਰਮਨੀ ਤੇ ਆਸਟਰੇਲੀਆ ਸਮੇਤ ਕੁਝ ਹੋਰਨਾਂ ਮੁਲਕਾਂ ਦੇ ਆਗੂਆਂ ਨੇ ਹਾਂਗ ਕਾਂਗ ਸਰਕਾਰ ਵੱਲੋਂ ਚੀਨ ਦੇ ਦਬਾਅ ਹੇਠ ਕੀਤੀ ਇਸ ਕਾਰਵਾਈ ਦਾ ਵਿਰੋਧ ਕੀਤਾ ਹੈ। ਚਾਰ ਕਾਨੂੰਨਸਾਜ਼ਾਂ ਨੂੰ ਕੌਮੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਉਣ ਦੇ ਹਵਾਲੇ ਨਾਲ ਅਯੋਗ ਠਹਿਰਾਇਆ ਗਿਆ ਹੈ।