ਹਸ਼ਮਤ – ਸੁਲਤਾਨਾਂ ‘ਆਮੀਨ’ ਟਰੈਕ ਨਾਲ ਮਚਾ ਰਹੀਆਂ ਹਨ ਸੰਗੀਤਕ ਧੁੰਮਾਂ

ਸ਼ਾਮਚੁਰਾਸੀ ਸੰਗੀਤ ਖੇਤਰ ਦਾ ਕੀਤਾ ਹੋਰ ਵੀ ਸਿਰ ਉੁਚਾ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸ਼ਾਮਚੁਰਾਸੀ ਸੰਗੀਤ ਪਰਿਵਾਰ ਨਾਲ ਜੁੜੀਆਂ ਹਸ਼ਮਤ – ਸੁਲਤਾਨਾਂ ਸਿਸਟਰਜ਼ ਆਪਣੇ ਨਵੇਂ ਟਰੈਕ ‘ਆਮੀਨ’ ਨਾਲ ਸੰਗੀਤਕ ਖੇਤਰ ਵਿਚ ਧੰੁਮਾਂ ਪਾ ਰਹੀਆਂ ਹਨ। ਇਸ ਟਰੈਕ ਸਬੰਧੀ ਵਿਸ਼ੇਸ਼ ਗੱਲਬਾਤ ਕਰਦਿਆਂ ਹਸ਼ਮਤ – ਸੁਲਤਾਨਾਂ ਸਿਸਟਰਜ਼ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਆਏ ਟਰੈਕ ‘ਕਬੂਲ ਹੈ’ ਅਤੇ ‘ਬਿਸਮਿੱਲਾ ਕਰਾਂ’ ਸਰੋਤਿਆਂ ਨੇ ਭਰਪੂਰ ਪਿਆਰ ਦੇ ਕੇ ਉਨ੍ਹਾਂ ਦੀ ਗਾਇਕੀ ਨੂੰ ਨਿਵਾਜਿਆ ਅਤੇ ਹੁਣ ਸਰੋਤਿਆਂ ਦੀ ਜ਼ੋਰਦਾਰ ਮੰਗ ਤੇ ਉਨ੍ਹਾਂ ਵਲੋਂ ਨਵਾਂ ਟਰੈਕ ‘ਆਮੀਨ 2.0’ ਰਿਲੀਜ਼ ਕੀਤਾ ਗਿਆ। ਜਿਸ ਨੂੰ ਨੌਸ਼ਾਦ ਖਾਨ ਨੇ ਪੇਸ਼ ਕੀਤਾ।

ਇੰਨ-ਸਾਈਡ ਮਿਊਜਿਕ ਦੀ ਪੇਸ਼ਕਸ਼ ਇਸ ਟਰੈਕ ਨੂੰ ਹਸ਼ਮਤ – ਸੁਲਤਾਨਾਂ ਸਿਸਟਰ ਨੇ ਬੇਹੱਦ ਸੁਰੀਲੇ ਅੰਦਾਜ ਵਿਚ ਪੇਸ਼ ਕੀਤਾ। ਇਸ ਦੇ ਗੀਤਾਕਾਰ ਤੇ ਕੰਪੋਜਰ ਸ੍ਰੀ ਨਿਰਮਾਣ ਹਨ। ਜਦਕਿ ਪ੍ਰੋਡਿਊੁਸਰ ਗੌਰਵ ਚਾਵਲਾ ਅਤੇ ਡਾਇਰੈਕਟਰ ਚਰਿਤ ਦੇਸਾਈ ਹਨ। ਡੀ ਓ ਪੀ ਦੀ ਭੂਮਿਕਾ ਧਰੂਵਲ ਪਾਟਿਲ ਦੀ ਹੈ। ਸਰੋਤਿਆਂ ਵਲੋਂ ਇਸ ਟਰੈਕ ਨੂੰ ਬੇਹੱਦ ਮਾਣ ਸਤਿਕਾਰ ਸ਼ੋਸ਼ਲ ਸਾਈਟਾਂ ਰਾਹੀਂ ਸ਼ੋਸ਼ਲ ਮੀਡੀਏ ਤੇ ਵੱਖ-ਵੱਖ ਚੈਨਲਾਂ ਰਾਹੀਂ ਕੀਤਾ ਜਾ ਰਿਹਾ ਹੈ। ਹਸ਼ਮਤ ਸੁਲਤਾਨਾਂ ਦਾ ਇਹ ਟਰੈਕ ਕਾਮਯਾਬੀ ਦੀਆਂ ਸਾਰੀਆਂ ਮੰਜ਼ਿਲਾਂ ਪਾਰ ਕਰੇ, ਸਾਡੀ ਇਹ ਹੀ ਦਿਲੀ ਦੁਆ ਹੈ – ਆਮੀਨ।

Previous articleHindus urge Houston Ballet to drop culturally insensitive ballet “La Bayadère”
Next articleविदेशी धन का यह फंदा काटना ही होगा