ਹਲੂਣਾ

(ਸਮਾਜ ਵੀਕਲੀ)

ਜਗਸੀਰ ਅੱਜ ਖੁਸ਼ੀ ਨਾਲ ਫੁੱਲਾ ਨਹੀਂ ਸਮਾਅ ਰਿਹਾ ਸੀ। ਕਿਉਂ ਜੋ ਅੱਜ ਉਸਦੇ ਵੱਡੇ ਭਰਾ ਨੇ ਫੌਜ ਵਿੱਚੋਂ ਛੁੱਟੀ ਆਉਣਾ ਸੀ। ਕੰਮ ਤਾਂ ਉਹ ਰੋਜ਼ਾਨਾ ਹੀ ਕਰਦਾ ਸੀ।ਪਰ ਅੱਜ ਉਹ ਕੰਮ ਕਾਹਲ ਨਾਲ ਕਰ ਰਿਹਾ ਸੀ।

“ਵੇ ਕਿਉਂ ਲਿਬੜੀ ਜਾਂਦੈ ਪੁੱਤ”ਨਵੇਂ ਕੱਪੜੇ ਪਾ ਲੈ ਤੇਰਾ ਭਰਾ ਆਉਣ ਆਲਾ”ਮਾਂ ਨੇ ਜਗਸੀਰ ਨੂੰ ਕਿਹਾ।

“ਨਹੀਂ ਬੇਬੇ ਮੈਨੂੰ ਕੰਮ ਕਰਦੇ ਲਿਬੜਦੇ ਨੂੰ ਦੇਖ ਭਰਾ ਬੜਾ ਖੁਸ਼ ਹੋਊ,ਕਰ ਲੈਣ ਦੇ ਕੰਮ”ਜਗਸੀਰ ਬੋਲਿਆ।

ਕੁਝ ਦੇਰ ਬਾਅਦ ਜਗਸੀਰ ਦੇ ਕੰਮ ਕਰਦੇ ਕਰਦੇ ਉਸਦਾ ਵੱਡਾ ਭਰਾ ਬਲਵੰਤ ਆ ਗਿਆ।

“ਲੈ ਉਹ ਆ ਗਿਆ ਬਾਈ ਬਲਵੰਤ “ਜਗਸੀਰ ਨੇ ਓਦਾਂ ਈ ਲਿਬੜਿਆਂ ਬਲਵੰਤ ਨੂੰ ਜੱਫ਼ੀ ਪਾਉਣੀ ਚਾਹੀ।

“ਸੀਰੇ ਪਾਸੇ ਰਹਿ ਹਾਲੇ ਤੂੰ ਲਿਬੜਿਆ ਪਿਆਂ ਨਹਾ ਲੈ ਪਹਿਲਾਂ”ਬਲਵੰਤ ਨੇ ਵਰਦੀ ਦੇ ਗ਼ੁਮਾਨ ਅਤੇ ਤਲਖ਼ੀ ਨਾਲ ਕਿਹਾ।

ਇਨ੍ਹਾਂ ਬੋਲਾਂ ਨੇ ਜਗਸੀਰ ਦੇ ਮਨ ਤੇ ਗਹਿਰੀ ਸੱਟ ਮਾਰੀ। ਉਸਨੂੰ ਲੱਗਿਆ ਜਿਵੇਂ ਉਸਦੇ ਕੰਮ ਦੀ ਕੋਈ ਕਦਰ ਹੀ ਨਾ ਹੋਵੇ ਤੇ ਉਸਨੂੰ ਫਾਲਤੂ ਸਮਝ ਲਿਆ ਹੋਵੇ। ਅੱਜ ਉਸਨੇ ਪ੍ਰਾਣ ਕਰ ਲਿਆ ਕਿ ਉਹ ਹਰ ਟੈਸਟ ਦੀ ਤਿਆਰੀ ਕਰੇਗਾ। ਉਸਨੇ ਦਿਨ ਰਾਤ ਕਰਕੇ ਟੈਸਟਾਂ ਦੀ ਤਿਆਰੀ ਕੀਤੀ ਅਤੇ ਸਰਕਾਰੀ ਨੌਕਰੀ ਹਾਸਲ ਕਰਨ ਵਿੱਚ ਕਾਮਯਾਬ ਹੋ ਗਿਆ। ਅੱਜ ਉਸਨੂੰ ਆਪਣੇ ਭਰਾ ਦੀ ਤਲਖ਼ੀ ਭਰੀ ਗੱਲ ਇੱਕ ਹਲੂਣਾ ਹੁੰਦੀ ਜਾਪ ਰਹੀ ਸੀ।

ਗੁਰਦਿੱਤ ਸਿੰਘ ਸੇਖੋਂ
ਮੋਬਾਈਲ ਨੰਬਰ-9781172781
ਪਿੰਡ ਤੇ ਡਾਕ ਦਲੇਲ ਸਿੰਘ ਵਾਲਾ (ਮਾਨਸਾ)

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਉੱਘੇ ਫਿਲਮ ਪ੍ਰਡਿਊਸਰ ਅਤੇ ਆਮ ਆਦਮੀ ਪਾਰਟੀ ਫਿਲੌਰ ਦੇ ਸੀਨੀਅਰ ਆਗੂ ਮਨੀ ਧਾਲੀਵਾਲ ਜੀ ਦੇ ਮਾਤਾ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ
Next articleਮੁਹੱਬਤ