ਪੰਚਕੂਲਾ (ਸਮਾਜ ਵੀਕਲੀ):ਸ਼ਹਿਰ ਦੇ ਸਰਵਪੱਖੀ ਵਿਕਾਸ ਦੀ ਯੋਜਨਾ ਨੂੰ ਅਮਲ ਵਿੱਚ ਲਿਆਉਣ ਲਈ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਦੀ ਪ੍ਰਧਾਨਗੀ ਵਿੱਚ ਸਵੱਛਤਾ ਅਤੇ ਸੁੰਦਰੀਕਰਨ ਕਮੇਟੀ ਦੀ ਮੀਟਿੰਗ ਵਿੱਚ ਕਈ ਵੱਡੇ ਪ੍ਰਾਜੈਕਟਾਂ ’ਤੇ ਵਿਸਥਾਰ ਨਾਲ ਵਿਚਾਰ ਵਟਾਂਦਰੇ ਕੀਤੇ ਗਏ। ਮੀਟਿੰਗ ਵਿੱਚ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਨਾਗਰਿਕਾਂ ਨੂੰ ਕਾਰ ਪਾਰਕਿੰਗ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲਿਆ। ਉਨ੍ਹਾਂ ਕਿਹਾ ਕਿ ਜਲਦ ਹੀ ਕਲਾਉਡ ਫਲਾਈਓਵਰ ਦਿੱਲੀ ਦੀ ਤਰਜ਼ ’ਤੇ ਦਿਖਾਈ ਦੇਣਗੇ, ਇਸ ਲਈ ਹਰ ਸੈਕਟਰ ’ਚ ਮਲਟੀ ਪਾਰਕਿੰਗ ਦਾ ਸੁਪਨਾ ਸਾਕਾਰ ਕੀਤਾ ਜਾ ਸਕਦਾ ਹੈ।