(ਸਮਾਜ ਵੀਕਲੀ)
ਹਮੇਸਾ “ਧਰਮ “ ਨੂੰ ਲੋਕਾ ਦਾ ਨਿੱਜੀ ਮਾਮਲਾ ਹੀ ਬਣਾਓ
:————— ਅੱਲਾ ਰਾਮ ਵਾਹਿਗੁਰੂ ਜੋ ਮਰਜ਼ੀ ਬੋਲ ਤੇ ਰੱਖੋ —-/////
ਪਰ ਰਾਜਨੀਤੀ ਚ ਧਰਮ ਦੀ ਕੋਈ ਥਾਂ ਨਹੀਂ ਹੈ :-
ਭਾਰਤੀ ਸੰਵਿਧਾਨ ਧਰਮ ਨਿਰਪੱਖ ਬਣਾਉਦਾ ਹੈ ……ਕੀ ਚਲਾਉਣ ਵਾਲੇ ਅਜਿਹੇ ਵਰਤਾਵ ਕਰਦੇ ਹਨ ??
“ਧਰਮ “ਕੇਵਲ ਵਧੀਆਂ ਇਨਸਾਨ ਅਨੁਸ਼ਾਸਨ ਚ ਰਹਿਣਾ ਸਿਖਾਉਦਾ
ਵੰਡ ਛਕਣਾ , ਕੀਰਤ ਕਰਨੀ , ਈਮਨਾਦਾਰ ਬਣਨਾ ਸਿਖਾਉਦਾ ਹੈ !
ਪਹਿਰਾਵਾ ਸੱਭਿਆ ਮਨੁੱਖ ਦੀ ਦਿੱਖ ਹੁੰਦੀ ਨਾ ਕਿ ਉਸ ਦਾ ਚਰਿੱਤਰ ਬਣਾਓ ….
ਪੱਛਮੀ ਦੇਸਾ ਦੀ ਰਾਜਨੀਤੀ ਨੂੰ ਚਲਾਉਣ ਲਈ ਆਏ ਦਿਨ ਨੀਤੀ ( ਕੰਮਾ ਦੀ ਰੂਪ ਰੇਖ ) ਵਧੀਆਂ ਬਣਾਉਦੇ ਹਨ ਤਾਂ ਕਿ ਲੋਕ ਪੱਖੀ ਸਹੂਲਤਾਂ ਕੰਮ ਰੋਜ਼ਗਾਰਾਂ ਨੂੰ ਪਹਿਲ ਦਿੱਤੀ ਜਾਂਦੀ ਹੈ !
ਪੱਛਮੀ ਦੇਸਾ ਚ ਵੀਹ ਪੰਦਰਾਂ ਸਾਲ ਚ ਖਾਣ ਪੀਣ ਦੀਆ ਚੀਜ਼ਾਂ ਉਸੇ ਰੇਟ ਚ ਮਿਲਦੀਆਂ ਹਨ .. ਦਸ ਵੀਹ ਪੈਸੇ ਦੁੱਧ ਦਾ ਰੇਟ ਤਾ ਕਰਕੇ ਵਧਾਇਆ ਕਿਸਾਨਾ ਨੂੰ ਪੈਸੇ ਜਾਣਗੇ ! ਪੈਟਰੋਲ ਡੀਜ਼ਲ ਵੀ ਚਾਲੀ ਪੰਜਾਹ ਪੈਸੇ ਵਧਿਆ ਹੋਣਾ !
ਕਿਉ ਇਕਲਾ ਭਾਰਤ ਰਾਜਨੀਤਿਕ ਕਾਨੂੰਨੀ ਢਾਂਚੇ ਨੇ ਹੀ ਮਹਿੰਗਾਈ ਵਧਾ ਦਿੱਤੀ ?
ਮਹਿੰਗਾਈ ਦਾ ਵਧਣਾ ਚੀਜ਼ਾਂ ਪੈਂਦਾ ਘੱਟ ਕੀਤੀ ਜਾ ਰਹੀਆਂ ਹਨ ਪਰ ਮੰਗ ਚਾਰ ਗੁਣਾ ਵੱਧ ਜਾਦੀ ਹੈ !
ਭਾਰਤ ਚ ਇੰਨੇ ਪਸੂ ਮੱਝਾਂ ਗਾਵਾਂ ਨਹੀਂ ਜਿੰਨਾ ਦੁੱਧ ਪੈਕਟਾਂ ਚ ਬਣਾਵਟੀ ਦੁੱਧ ਮਿਲ ਰਿਹਾ ਉਸ ਨਾਲ ਕੇਵਲ ਉਦਯੋਗਪਤੀ ਸਰਮਾਏਦਾਰ ਵਰਗ ਹੀ ਅਮੀਰ ਬਣਿਆਂ ਹੈ ਤੁਹਾਡੀ ਜਨਤਾ ਦੀ ਜੇਬ ਤੋ ਜਾਂਦਾ ਹੈ … ਕਦੇ ਸੋਚਿਆ ਹੈ ??
ਉਦਯੋਗਪਤੀ ਵਰਗ ਖਤਮ ਕਰਨਾ ਬਹੁਤ ਜ਼ਰੂਰੀ ਹੈ !
ਭਾਰਤ 1960 ਚ ਦੁੱਧ ਦਾ ਰੇਟ 50 ਪੈਸੇ ਤੋ 1 ਰੁ ਕਿੱਲੋ ਸੀ ਅੱਜ
2021 ਚ 50 -55 ਰੁ ਕਿੱਲੋ ਮਿਲਦਾ ਹੈ
ਿੲਹ ਮਹਿੰਗਾਈ ਕਿਓਂ ਵਧੀ ? ਕਿਵੇ ਵਧੀ ? ਸੋਚਿਆ ਕਰੋ …
ਵਿਚਾਰਾ ਤਾ ਰੱਖ ਸਕਦੇ ਹੋ …..
ਚਿੰਤਨ ਕਰੋ :——-
ਕੀ ਸਰਕਾਰਾਂ ਨੇ ਸੱਤਰ ਸਾਲ ਪਿਛਲੇ ਸਮਾਂ ਵੀ ਅਤੇ ਹੁਣ ਚੱਲਦੇ ਸੱਤ ਸਾਲਾ ਚ ਮਹਿੰਗਾਈ ਘੱਟ ਕੀਤੀ ? ਵਿੱਦਿਆ ਫ੍ਰੀ ਕੀਤੀ ? ਸਗੋਂ ਕਿਤਾਬਾ ਤੇ ਟੈਕਸ ਲਗਾ ਦਿੱਤੇ ?? ਪੱਛਮੀ ਦੇਸਾ ਚ ਹਰ ਉਮਰ ਦੇ ਲੋਕਾ ਨੂੰ ਫ੍ਰੀ ਵਿੱਦਿਆ ਮਿਲਦੀ ਹੈ !
ਮੈ ਕਿਸੇ ਵੀ ਪਾਰਟੀ ਦੇ ਪੱਖ ਜਾ ਵਿਰੋਧ ਚ ਗੱਲ ਨਹੀਂ ਕਰ ਰਹੀ
ਸਗੋਂ ਇੱਕ ਵਿਸ਼ਲੇਸ਼ਣ ਕਰ ਰਹੀ ਤੁਲਨਾ ਪੱਛਮੀ ਦੇਸਾ ਨਾਲ ਕਰ ਰਹੀ ਹਾਂ !
ਭਾਰਤੀ ਰਾਜਨੀਤਿਕ ਲੋਕ ਪਿਛਲੇ ਸੱਤਰ ਸਾਲ ਵਾਲੇ ਪੰਜਾਬ ਦੇ ਲੀਡਰ ਤੋ ਲੈ ਕੇ ਭਾਰਤ ਦੇ ਸੈਂਟਰ ਵਾਲੇ ਵੀ ਦੋਸਤਾਨਾ ਰਾਜਨੀਤੀਕ ਖੇਡਾਂ ਖੇਡਦੇ ਹਨ ਆਪ ਅਰਬ ਖਰਬਪਤੀ ਬਣਗੇ ਪਰ ਲੋਕ ਕਿਸਾਨ ਮਜ਼ਦੂਰ ਨੀਤੀਆਂ ਕਰਕੇ ਫਾਹੇ ਲੈਣੇ ਸੜਕਾਂ ਤੇ ਬੈਠੇ ਹਨ …. ਕਾਨੂੰਨੀ ਅਧਿਕਾਰ ਲਾਗੂ ਕੀਤੇ ਹਨ ?
“ਸਭ ਤੋ ਵੱਡਾ ਲ਼ੋਕਤੰਤਰ ਭਾਰਤ “ ਦੇਸ਼ ਨੂੰ ਅਜ਼ਾਦ ਰਾਜਨੀਤਿ ਘੁਟਾਲਿਆ ਤੋ ਅਜਾਦ ਕਰਵਾਉਣ ਦੀ ਲੋੜ ਹੈ !
ਲਿਖਾਰੀ ਅਰਥ-ਸ਼ਾਸ਼ਤਰ , ਰਾਜਨੀਤਿਕ ਸੂਝ-ਬੂਝ ਵਾਲੇ ਹੀ ਸਮਾਜ ਨੂੰ ਸ਼ੀਸ਼ਾ
ਦਿਖਾ ਸਕਦੇ ਹਨ !
ਭਾਰਤੀ ਸੰਵਿਧਾਨਿਕ ਦੇ ਹੱਕ ਕਦੋ ਮਿਲੇ ਕਿਸੇ ਨੂੰ ਮਿਲੇ ??
ਜਿਹੜੇ ਲੋਕਾ ਨੇ ਕਦੇ ਵੀ ਦੰਗੇ ਕਰਵਾਏ , ਭਟਕਾਏ , ਹੁਕਮ ਦਿੱਤੇ ਸਨ …..ਕੀ ਭਾਰਤੀ ਸੰਵਿਧਾਨਿਕ ਕਾਨੂੰਨ ਨੇ ਕਿਸੇ ਨੂੰ ਕੋਈ ਸਜ਼ਾ ਦਿੱਤੀ ? … ਨਹੀਂ ਦਿੱਤੀ ?
ਅੱਜ 21 -22 ਸਦੀ ਚ ਭਾਰਤ ਪਹੁੰਚ ਗਿਆ ਪਰ ਹੁਣ ਵੀ ਉਹੀ ਚਿਹਰੇ
ਰਾਜਨੀਤੀ ਪੀੜੀਦਰ ਪੀੜੀ ਰਜਵੜਿਆ ਦੀ ਸਿਆਸਤ ਬਣ ਗਈ ….
ਆਰਥਿਕ ਸਮਾਜਿਕ ਸੁਧਾਰ ਹੋਣਗੇ ਜਦੋਂ ਜਨਤਾ ਲ਼ੋਕਤੰਤਰ ਚ ਸਾਰੇ ਧਰਮਾ ਦਾ ਕੇਵਲ ਆਦਰ ਸਤਿਕਾਰ ਕਰੇ ਪਰ ਅੰਧਵਿਸਾਸ ਪੰਖਡ , ਧਰਮ ਦੇ ਨਾ ਤੇ ਵੋਟ ਨਾ ਮੰਗੇ … ਮਾਨਸਿਕਤਾ ਗੁਲਾਮੀ ਛੱਡਣੀ ਪੈਣੀ !
ਰਾਜਨੀਤੀ ਚ ਆਮ ਪੜੇ ਲਿਖੇ ਲੋਕਾ ਨੂੰ ਪਹਿਲ ਦਿਓ ਜਿਹੜੇ ਰਾਜਾ ਨੂੰ ਵਿਕਸਤ ਕਰ ਸਕਣ ਨਾ ਕਿ ਅਪਣੀ ਜਾਇਦਾਦ ਹੋਟਲ ਬਾਹਰਲੇ ਮੁਲਕਾ ਚ ਖਰੀਦਣੀ ਸ਼ੁਰੂ ਕੀਤੀ ਹੋਈ ਹੈ ….. “ਲੋਕਾ ਦਾ ਟੈਕਸ ਲੋਕਾ ਲਈ ਵਰਤੋ “ਈਮਾਨ ਬਣਾਓ !
ਪੱਛਮੀ ਦੇਸਾ ਚ ਲੋਕ ਇਕੋ ਪਾਰਟੀ ਨਾਲ ਅੰਧ ਭਗਤ ਬਣ ਨਹੀਂ ਜੁੜੇ ਰਹਿੰਦੇ
ਲੀਡਰ ਕਦੇ ਵੀ ਪਾਰਟੀ ਨਹੀਂ ਬਦਲ ਸਕਦਾ …….
ਪਰ ਲੋਕ ( ਜਨਮਤ ) ਹਮੇਸਾ ਅਪਣੀ ਪਾਰਟੀ ਬਦਲ ਲੈਂਦੇ ਹਨ :— ਵਿਕਾਸ ਦੇ ਰਾਹ ਤੇ ਵਿਕਸਤ ਹੋ ਗਏ !
ਵਾਤਾਵਰਣ ਸੰਭਾਲਣ ਰਾਜਸੀ ਕੰਮਾ ਨੀਤੀ ਨੂੰ ਵੋਟ ਦਿਓ ,
ਸੜਕਾਂ ਦੇ ਟੈਕਸ ਬੰਦ ਹੋਣ , ਅਵਾਜਾਈ ਦੇ ਸਾਧਨ ਚ ਘੱਟ ਕਿਰਾਏ , ਵਿੱਦਿਆ
ਫ੍ਰੀ , ਸਿਹਤ ਿੲਲਾਜ ਫ੍ਰੀ ਵਿਕਸਤ ਦੇਸਾ ਚ ਮਿਲਦੇ ਹਨ !
ਅੱਜ ਦੀ ਆਧੁਨਿਕ ਤਕਨੀਕ ਉਹਨਾ ਦੇਸਾ ਦੀ ਰਾਜਵਿਵਸਥਾ ਦੀ ਤਰੱਕੀ ਵੱਲ ਦੇਖੋ ….. ਭਾਰਤ ਦਾ ਸੰਵਿਧਾਨ 26 ਜਨਵਰੀ 1950 ਚ ਲਾਗੂ ਹੋਇਆ
ਕੀ ਉਸ ਅਨੁਸਾਰ ਕੰਮ ਹੋ ਰਿਹਾ ਹੈ ?? ਕਾਨੂੰਨ ਪ੍ਰਸ਼ਾਸਨ ਅਜ਼ਾਦ ਹੈ ??
ਚਰਨਜੀਤ ਕੌਰ ਆਸਟ੍ਰੇਲੀਆ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly