ਹਰਿਆਣਾ ਦੇ 14 ਜ਼ਿਲ੍ਹਿਆਂ ’ਚ ਇੰਟਰਨੈੱਟ ਸੇਵਾ ਮੁਅੱਤਲੀ 1 ਫਰਵਰੀ ਤਕ ਵਧਾਈ

ਚੰਡੀਗੜ੍ਹ (ਸਮਾਜ ਵੀਕਲੀ) : ਹਰਿਆਣਾ ਸਰਕਾਰ ਨੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਪ੍ਰਦਰਸ਼ਨਾਂ ਦੇ ਚੱਲਦਿਆਂ ‘ਅਮਨ ਸ਼ਾਂਤੀ ’ਚ ਖਲਲ ਪੈਣ ਤੋਂ ਰੋਕਣ’ ਦੇ ਮੱਦੇਨਜ਼ਰ ਸੂਬੇ ਦੇ 14 ਜ਼ਿਲ੍ਹਿਆਂ ’ਚ ਮੋਬਾਈਲ ਇੰਟਰਨੈੱਟ ਸੇਵਾਵਾਂ ਦੀ ਮੁਅੱਤਲੀ 1 ਫਰਵਰੀ ਸ਼ਾਮ ਪੰਜ ਤਕ ਵਧਾ ਦਿੱਤੀ ਹੈ। ਇੱਥੇ ਜਾਰੀ ਇੱਕ ਅਧਿਕਾਰਤ ਬਿਆਨ ਮੁਤਾਬਕ ਸਰਕਾਰ ਵੱਲੋਂ ਜ਼ਿਲ੍ਹਾ ਅੰਬਾਲਾ, ਕੁਰੂਕੇਸ਼ਤਰ, ਕਰਨਾਲ, ਕੈਥਲ ਪਾਣੀਪਤ, ਹਿਸਾਰ, ਜੀਂਦ, ਰੋਹਤਕ, ਭਿਵਾਨੀ, ਸਿਰਸਾ, ਫਤਿਆਬਾਦ, ਚਰਖੀ ਦਾਦਰੀ, ਸੋਨੀਪਤ ਅਤੇ ਝੱਜਰ ਜ਼ਿਲ੍ਹਿਆਂ ’ਚ ਮੋਬਾਈਲ ਇੰਟਰਨੈੱਟ ਸੇਵਾਵਾਂ ਦੀ ਮੁਅੱਤਲੀ 1 ਫਰਵਰੀ ਸ਼ਾਮ ਪੰਜ ਤਕ ਵਧਾਈ ਗਈ ਹੈ। ਗ੍ਰਹਿ ਵਿਭਾਗ ਵੱਲੋਂ ਜਾਰੀ ਸੱਜਰੇ ਹੁਕਮਾਂ ਅਨੁਸਾਰ ਯਮੁਨਾਨਗਰ, ਪਲਵਲ ਅਤੇ ਰਿਵਾੜੀ ਜ਼ਿਲ੍ਹਿਆਂ, ਜਿੱਥੇ ਪਹਿਲਾਂ ਮੋਬਾਈਲ ਇੰਟਰਨੈੱਟ ਸੇਵਾਵਾਂ ਦੀ ਮੁਅੱਤਲ ਸਨ, ਵਿੱਚ ਇੰਟਰਨੈੱਟ ਸੇਵਾਵਾਂ ਦੀ ਮੁਅੱਤਲੀ ਨਹੀਂ ਵਧਾਈ ਗਈ।

Previous articleਸੰਗੀਤਕ ਧੁਨਾਂ ਦਾ ਬਾਦਸ਼ਾਹ “ਮਿਊਜ਼ਿਕ ਇੰਮਪਾਇਰ” ਪਾਲ ਸਿੱਧੂ….
Next articleਮੋਦੀ ਨੇ ਮਨ ਕੀ ਬਾਤ ’ਚ ਕਿਹਾ: ਲਾਲ ਕਿਲ੍ਹੇ ਦੀ ਘਟਨਾ ਤੋਂ ਦੇਸ਼ ਦੁਖੀ ਹੈ ਪਰ ਖੇਤੀ ਦੇ ਆਧੁਨਿਕੀਕਰਨ ਲਈ ਸਰਕਾਰ ਦ੍ਰਿੜ