ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 644ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਦਿਆਂ ਗਾਇਕ ਹਰਪ੍ਰੀਤ ਸੋਨੂੰ ਸਾਰੋਬਾਦੀਆ ਨੇ ਆਪਣਾ ਨਵਾਂ ਧਾਰਮਿਕ ਗੀਤ ‘ਮੇਹਰਾਂ ਦੀ ਬਰਸਾਤ’ ਹਾਲ ਹੀ ਵਿਚ ਯੂ ਟਿਊਬ ਚੈਨਲ ਤੇ ਰਿਲੀਜ਼ ਕੀਤਾ ਹੈ। ਕੁਝ ਦਿਨ ਪਹਿਲਾਂ ਇਸ ਦਾ ਪੋਸਟਰ ਸ਼ੋਸ਼ਲ ਮੀਡੀਏ ਤੇ ਪਾਇਆ ਗਿਆ। ਗਾਇਕ ਹਰਪ੍ਰੀਤ ਸੋਨੂੰ ਨੇ ਦੱਸਿਆ ਕਿ ਇਸ ਟਰੈਕ ਦੇ ਲੇਖਕ ਉਸ ਦੇ ਉਸਤਾਦ ਜਸਪਾਲ ਪਿੰਕਾ ਹਨ ਅਤੇ ਇਸ ਦਾ ਵੀਡੀਓ ਅਤੇ ਸੰਗੀਤ ਰੋਹਿਤ ਸਿੱਧੂ ਵਲੋਂ ਤਿਆਰ ਕੀਤਾ ਗਿਆ ਹੈ।