ਹਨੇਰਾ ਕਾਇਮ ਰਹੇ!

ਬੁੱਧ ਸਿੰਘ ਨੀਲੋਂ

(ਸਮਾਜ ਵੀਕਲੀ)

ਜਦੋਂ ਤੋਂ  ਪੰਜਾਬੀ ਭਾਸ਼ਾ , ਸਾਹਿਤ  ਤੇ ਸੱਭਿਆਚਾਰ ਦੇ ਵਿੱਚ  ਹੋਈ ਤੇ ਹੋ ਰਹੀ ਖੋਜ ਦੇ ਬਾਰੇ ਗੈਰ ਸਾਹਿਤਕ  ਪੰਜਾਬੀ  ਪਿਆਰੇ ਪੁੱਛਦੇ ਹਨ ਤਾਂ  ਉਹ  ਹੈਰਾਨ  ਤੇ ਪ੍ਰੇਸ਼ਾਨ  ਵੀ ਹੁੰਦੇ ਹਨ।  ਜਿਹਨਾਂ ਦੇ ਵਾਰੇ ਇਹ  ਲਿਖਿਆ  ਹੈ.ਉਹ  ਸਭ ਦੰਦੀਆਂ ਕੱਢ ਦੇ ਹਨ।..ਬੇਸ਼ਰਮੀ ਦੀਆਂ  ਹੱਦਾਂ ਟੱਪ ਗਏ ਜਾਂ  ਲੂਣ ਦੀ ਖਾਣ ਵਿੱਚ  ਆਪ ਹੀ ਲੂਣ ਹੋ ਗਏ?

ਇਕ ਵਾਰ ਯੂਨੀਵਰਸਿਟੀ ਦੇ ਅਸਿਸਟੈੰਟ ਪ੍ਰੋਫੈਸਰ ਦੀ ਇੰਟਰਵਿਊ ਸੀ, ਜਿਸ ਵਿੱਚ  ਪੰਜਾਹ ਦੇ ਕੁਰੀਬ ਉਮੀਦਵਾਰ ਸਨ।ਯੂਨੀਵਰਸਿਟੀ ਦੇ ਅਦਾਰਿਆਂ ਦੇ ਵਿੱਚ ਕਿਵੇਂ , ਕਦੋਂ  ਤੇ ਕਿਸ ਦੀਆਂ ਨਿਯੁਕਤੀਆਂ ਹੁੰਦੀਆਂ  ਹਨ, ਇਹ  ਵੀ ਵੱਖਰੀ ਖੋਜ ਦਾ ਵਿਸ਼ਾ ਹੈ..ਇੰਟਰਵਿਊ ਦੇ ਵਿੱਚ ਮਾਹਿਰਾਂ  ਦੇ ਵਲੋਂ ਹਰ ਇਕ ਨੂੰ  ਸਵਾਲ ਪੁੱਛਿਆ ਜਾਂਦਾ ਸੀ -” ਜਿੰਨ੍ਹਾਂ ਜਨਰਲਾਂ ਵਿੱਚ  ਤੇਰੇ ਖੋਜ ਪੱਤਰ ਪ੍ਰਕਾਸ਼ਿਤ ਹੋਏ ਹਨ, ਉਨ੍ਹਾਂ ਦਾ ਇੰਪੈਕਟ ਫੈਕਟਰ ਕੀ ਹੈ ? ਸਾਈਟੇਸ਼ਨ ਇੰਡੈਕਸ ਕੀ ਹੁੰਦਾ  ਹੈ?

ਕਿਸੇ ਵੀ ਉਮੀਦਵਾਰ ਨੇ ਸਹੀ ਉਤਰ ਨਾ ਦਿੱਤਾ ਤਾਂ  ਮਾਹਿਰ ਪ੍ਰੇਸ਼ਾਨ  ਹੋ ਗਏ..ਉਨ੍ਹਾਂ ਨੇ ਇੰਟਰਵਿਊ ਪੂਰੀ ਕੀਤੀ  ਤੇ ਉਪ ਕੁਲਪਤੀ ਦੇ ਦਫ਼ਤਰ  ਜਮਾਂ ਕਰਵਾ ਦਿੱਤੀ । ਕੁੱਝ ਦੇਰ ਯੂਨੀਵਰਸਿਟੀ ਦੇ ਸੰਚਾਲਕਾਂ ਨੇ ਆਪੋ ਆਪਣਿਆਂ ਨੂੰ ਨਿਯੁਕਤੀ ਪੱਤਰ ਦਿਵਾ ਦਿੱਤੇ । ਇੰਟਰਵਿਊ ਤਾਂ  ਇਕ ਜ਼ਾਬਤਾ ਸੀ ਜੋ ਯੂ ਜੀ ਸੀ ਦੇ ਨਿਯਮਾਂ ਅਨੁਸਾਰ ਕਰਨਾ ਸੀ।ਕਸੂਰ ਨਾ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਸਾਹਿਬਾਨ ਦਾ ਤੇ ਨਾ ਹੀ..ਖੋਜਕਾਰਾਂ ਦਾ ਹੈ।

ਕਸੂਰ ਸਿਸਟਮ  ਦਾ ਹੈ ਜੋ ਹਰ ਪੰਜ ਸਾਲ ਬਾਅਦ ਗਾਈਡ ਲਾਇਨਜ਼ ਬਦਲ ਦੇੰਦਾ ਹੈ। ਮੇਘਾਲਿਆ ਦੀ ਸੀ ਅੈਮ ਜੇ ਯੂਨੀਵਰਸਿਟੀ ਨੇ (2012-13) ਦੇ ਵਿੱਚ ਵਿਸ਼ਵ ਰਿਕਾਰਡ  ਬਣਾਇਆ ਜੋ 2010 ਦੇ ਵਿੱਚ  ਬਣੀ ਸੀ.ਉਸਨੇ 2013 ਦੇ ਵਿੱਚ  ਬਾਬੇ ਨਾਨਕ ਦੇ ਵਾਂਗ  ” ਤੇਰਾਂ  ਤੇਰਾਂ  ” ਹੀ ਤੋਲਿਆ। ਉਸ ਨੇ 434 ਖੋਜਾਰਥੀਆਂ ਨੂੰ  ਪੀਅੈਚ.ਡੀ.ਦੀਆਂ  ਡਿਗਰੀਆਂ  ਦਿੱਤੀਆਂ । ਪੰਜਾਬ ਦੀ ਇਕ ਯੂਨੀਵਰਸਿਟੀ ਦੇ ਵਿੱਚ  ਹਰ ਸਾਲ ਤਿੰਨ ਹਜ਼ਾਰ ਪੀਅੈਚ.ਡੀ.ਦੇ ਖੋਜਾਰਥੀ ਰਜਿਸਟਰੇਸ਼ਨ ਹੁੰਦੇ ਹਨ। ਇਕ ਪ੍ਰੋਫੈਸਰ ਦੇ ਕੋਲ ਅੱਠ ਖੋਜਾਰਥੀ ਹੁੰਦੇ  ਹਨ। ਪ੍ਰੋਫੈਸਰ  ਦੇ ਆਪਣੇ ਰੁਝੇਵੇਂ ਵੀ ਹਨ.ਫੇਰ ਉਹ  ਖੋਜਾਰਥੀ ਦੇ ਨਾਲ ਇਨਸਾਫ ਕਿਵੇਂ ਕਰੂ? ਪਰ ਸਭ ਚੱਲਦਾ ਹੈ ਤੇ ਚੱਲ ਰਿਹਾ ਹੈ।

ਬੁੱਧ  ਸਿੰਘ  ਨੀਲੋੰ
Previous articleਸਾਡੀ ਕਾਹਦੀ ਹੋਲੀ
Next articleਨਕਲੀ ਪੀਐਚ. ਡੀ. “ਨਕਚਲੀ “