ਨਵੀਂ ਦਿੱਲੀ: ਹਜੂਮੀ ਕਤਲਾਂ ਨੂੰ ਨੱਥ ਪਾਉਣ ਲਈ ਸੰਸਦ ਮੈਂਬਰਾਂ ਵੱਲੋਂ ਵੱਖਰਾ ਕਾਨੂੰਨ ਲਿਆਉਣ ਦੀ ਕੀਤੀ ਜਾ ਰਹੀ ਮੰਗ ਦਰਮਿਆਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਰਾਜ ਸਭਾ ਵਿੱਚ ਕਿਹਾ ਕਿ ਸਰਕਾਰ ਨੇ ਆਈਪੀਸੀ ਤੇ ਸੀਆਰਪੀਸੀ ਵਿੱਚ ਜ਼ਰੂਰੀ ਸੋਧਾਂ ਲਈ ਸੁਝਾਅ ਦੇਣ ਬਾਰੇ ਇਕ ਕਮੇਟੀ ਗਠਿਤ ਕੀਤੀ ਹੈ। ਸ੍ਰੀ ਸ਼ਾਹ ਨੇ ਪ੍ਰਸ਼ਨ ਕਾਲ ਦੌਰਾਨ ਪੁੱਛੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਹਜੂਮੀ ਕਤਲਾਂ ਦੇ ਟਾਕਰੇ ਲਈ ਹੀ ਆਈਪੀਸੀ ਤੇ ਸੀਆਰਪੀਸੀ ’ਚ ਸੋਧ ਕੀਤੀ ਜਾ ਰਹੀ ਹੈ ਤੇ ਇਸ ਲਈ ਰਾਜਾਂ ਦੇ ਮੁੱਖ ਮੰਤਰੀਆਂ ਤੇ ਰਾਜਪਾਲਾਂ ਨੂੰ ਵੀ ਸੁਝਾਅ ਭੇਜਣ ਲਈ ਲਿਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੋਧ ਲਈ ਤਜਰਬੇਕਾਰ ਜਾਂਚ ਅਧਿਕਾਰੀਆਂ ਤੇ ਸਰਕਾਰੀ ਵਕੀਲਾਂ ਨਾਲ ਵੀ ਸਲਾਹ ਮਸ਼ਵਰਾ ਕੀਤਾ ਜਾਵੇਗਾ।
INDIA ਹਜੂਮੀ ਕਤਲਾਂ ਦੇ ਟਾਕਰੇ ਲਈ ਆਈਪੀਸੀ ਤੇ ਸੀਆਰਪੀਸੀ ’ਚ ਕਰਾਂਗੇ ਸੋਧ: ਸ਼ਾਹ