ਸ: ਮਨਵੀਰ ਸਿੰਘ ਵੜੈਚ (ਮੰਨਾਂ ) ਤੇ ਪ੍ਰਵਾਰ ਨੂੰ ਸੱਦਮਾ, ਮਾਤਾ ਬੀਬੀ ਬਲਵਿੰਦਰ ਕੋਰ ਦਾ ਦਿਹਾਂਤ

ਬੀਬੀ ਬਲਵਿੰਦਰ ਕੋਰ ਸੁਰਗਵਾਸੀ

(ਸਮਾਜ ਵੀਕਲੀ)

ਹਮਬਰਗ (ਰੇਸ਼ਮ ਭਰੋਲੀ)- ਇੰਡੀਅਨ ਉਵਰਸੀਜ ਕਾਂਗਰਸ ਤੇ ਪੰਜਾਬ ਕਾਂਗਰਸ ਜਰਮਨ ਚੈਪਟਰ ਦੇ ਪ੍ਰਧਾਨ ਸ: ਮਨਵੀਰ ਸਿੰਘ ਮੰਨਾਂ ਦੇ ਮਾਤਾ ਬੀਬੀ ਬਲਵਿੰਦਰ ਕੋਰ ਦਾ ਅਚਾਨਕ ਸਦੀਵੀ ਵਿਛੋੜਾ ਦੇ ਕੇ ਜਾਣਾ ਬਹੁਤ ਹੀ ਦੁੱਖਦਾਈ ਖ਼ਬਰ ਹੈ, ਇੱਦਾਂ ਦੇ ਸਮੇ ਰੱਬ ਦੇ ਅੱਗੇ ਸਾਰਿਆਂ ਦੇ ਹੱਥ ਖੜੇ ਹੋ ਜਾਂਦੇ ਹਨ ਤੇ ਸਾਨੂੰ ਰੱਬ ਦਾ ਭਾਣਾ ਮੰਨਣਾ ਪੈਦਾ ਹੈ ਤੇ ਰੱਬ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ। ਆਪਾ ਤਾਂ ਸਾਰੇ ਵਾਹਿਗੁਰੂ ਦੇ ਚਰਨਾ ਵਿੱਚ ਅਰਦਾਸ ਹੀ ਕਰ ਸਕਦੇ ਹਾਂ ਕਿ ਵਿੱਛੜੀ ਰੂਹ ਨੂੰ ਆਪਣੇ ਚਰਨਾ ਵਿੱਚ ਨਿਵਾਸ ਦੇਵੀ ਤੇ ਪਿੱਛੋਂ ਪ੍ਰਵਾਰ ਨੂੰ ਭਾਣਾ ਮੰਨਣ ਦੀ ਤਾਕਤ ਦੇਵੀ।

ਇਸ ਦੁੱਖ ਦੀ ਘੜੀ ਵਿੱਚ ਸਾਰਾ ਭਾਈਚਾਰਾ ਵੜੈਚ ਪ੍ਰਵਾਰ ਨਾਲ ਹੈ ਤੇ ਵਿਸ਼ੇਸ਼ ਤੋਰ ਤੇ ਇੰਡੀਅਨ ਉਵਰਸੀਜ ਜਰਮਨ ਕਾਂਗਰਸ ਦੇ ਪ੍ਰਧਾਨ ਸ੍ਰੀ ਪਰਮੋਦ ਕੁਮਾਰ ਮਿੰਟੂ, ਕਨਵੀਨਰ ਰਾਜਵਿੰਦਰ ਸਿੰਘ ਸਵਿਜਰਲੈਡ, ਧਰਮਿੰਦਰ ਸਿੰਘ ਤੇ ਪਰਵਾਰ ਨਾਲ ਇਸ ਦੁੱਖ ਦੇ ਸਮੇਂ ਵਿੱਚ ਇੰਡੀਅਨ ਉਵਰਸੀਜ ਕਾਂਗਰਸ ਦੀਆ ਸਾਰੀਆਂ ਕਮੇਟੀਆਂ ਤੇ ਸਾਰਾ ਇੰਡੀਅਨ ਭਾਈਚਾਰਾ ਨਾਲ ਹੈ। ਇਸ ਤੋਂ ਇਲਾਵਾ ਵੜੈਚ ਪ੍ਰਵਾਰ ਨਾਲ ਦੁੱਖ ਵਿੱਚ ਨਾਲ ਖੜੇ ਹਨ, ਗੁਰਭਗਬੰਤ ਸਿੰਘ ਸੰਧਾਵਾਲ਼ੀਆ, ਹਰਵਿੰਦਰ ਸਿੰਘ ਔਲ਼ਖ, ਰਾਜ ਸ਼ਰਮਾ, ਰਾਜੀਵ ਬੇਰੀ, ਸੁਖਜਿੰਦਰ ਸਿੰਘ ਗਰੇਵਾਲ, ਤਜਿੰਦਰ ਸਿੰਘ ਧਾਲੀਵਾਲ, ਰਣਜੀਤ ਸਿੰਘ ਰਾਣਾ ਮੱਲ, ਵਰਿੰਦਰ ਸਿੰਘ ਥਿਆੜਾ, ਮਲਕੀਤ ਸਿੰਘ ਲੰਬੜ, ਰਜਿੰਦਰ ਸਿੰਘ ਰੂਬੀ, ਬਲਵਿੰਦਰ ਸਿੰਘ ਗੁਰਦਾਸ ਪੁਰੀ, ਜੁਝਾਰ ਸਿੰਘ ਤੇ ਹੋਰ ਬਹੁਤ ਸਾਰੇ ਪਰਵਾਰ ਆਪ ਨਾਲ ਹਨ, ਵਾਹਿਗੁਰੂ ਵਾਹਿਗੁਰੂ।

Previous articleਪ੍ਰਿੰਸੀਪਲ ਰਕੇਸ਼ ਭਾਸਕਰ ਦੇ ਅਚਾਨਕ ਦੇਹਾਂਤ ਨਾਲ ਅਧਿਆਪਕ ਭਾਈਚਾਰੇ ਵਿੱਚ ਸੋਗ ਦੀ ਲਹਿਰ
Next article400 ਸਾਲਾ ਪ੍ਰਕਾਸ਼ ਪੂਰਬ ਲਈ ਕੈਨੇਡਾ ਤੋਂ ਉੱਠੀ ਅੰਮ੍ਰਿਤਸਰ ਤੋਂ ਟੋਰਾਂਟੋ ਅਤੇ ਵੈਨਕੂਵਰ ਸਿੱਧੀਆਂ ਉਡਾਣਾਂ ਦੀ ਮੰਗ