(ਸਮਾਜ ਵੀਕਲੀ)
ਭਾਵੇਂ ਦਿਨ-ਬ-ਦਿਨ ਕਿਸਾਨ , ਮਜ਼ਦੂਰ ਅੰਦੋਲਨ ਦਾ ਸੰਘਰਸ਼ ਤਿੱਖਾ ਹੋ ਰਿਹਾ ਹੈ। ਕਿਸਾਨਾਂ ਦੀ ਬਹੁਤ ਵੱਡੀ ਜਿੱਤ ਵੱਲ ਇਸ਼ਾਰਾ ਹੋ ਰਿਹਾ ਹੈ । ਪਰ ਅੱਜ ਵੀ ਕਿਸਾਨਾਂ ਦੇ ਹੌਸਲੇ ਬੁਲੰਦ ਹਨ । ਇਹ ਉਹਨਾਂ ਦੇ ਵਾਰਿਸ ਹਨ । ਜਿਨਾ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਸੀ । ਅੱਜ ਇਹ ਉਹੀ ਦਿੱਲੀ , ਜਿੱਥੇ ਸ੍ਰੀ ਗੂਰੁ ਤੇਗ ਬਹਾਦਰ ਮਹਾਰਾਜ ਜੀ ਨੇ ਆਪਣਾ ਸੀਸ ਕੌਮ ਦੀ ਰੱਖਿਆਂ ਲਈ , ਦਿੱਲੀ ਦੇ ਚਾਂਦਨੀ ਚੌਕ ਵਿੱਚ ਸੀਸ ਕਟਵਾ ਦਿੱਤਾ । ਇਹ ਉਹਨਾਂ ਵਾਰਿਸਾਂ ਨੇ ਅੱਜ ਦਿੱਲੀ ਦੀ ਸਿਰੀ ਤੇ ਪੈਰ ਰੱਖ ਲਿਆ । ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਇਹ ਉਹ ਕਿਸਾਨ ਮਜ਼ਦੂਰ , ਜਿਹੜੇ ਜੇਠ ਹਾੜ ਦੀਆ ਧੁੱਪਾਂ ਨੂੰ ਪਿੰਡੇ ਤੇ ਹੰਢਾਇਆ ਤੇ ਪੋਹ, ਮਾਘ ਦੀਆ ਰਾਤਾਂ ਨੂੰ ਪਾਣੀ ਲਾ ਕੇ ਸੱਪਾਂ ਦੀਆ ਸਿਰੀਆਂ ਤੇ ਪੈਰ ਰੱਖ- ਰੱਖ ਕੇ ਫਸਲਾ ਨੂੰ ਪਾਲ ਕੇ ਹਰ ਵਰਗ ਦਾ ਢਿੱਡ ਭਰਦਾ । ਅੱਜ ਉਹੀ ਕਿਸਾਨ ਆਪਣੇ ਹੱਕਾਂ ਲਈ ਪੋਹ ਦੀਆ ਠੰਡੀਆਂ ਰਾਤਾਂ ਦਿੱਲੀ ਦੀਆ ਸੜਕਾਂ ਤੇ ਭੁੰਜੇ ਸੋਂ ਕੇ ਆਪਣੇ ਕਿਸਾਨੀ ਹੱਕ ਮੰਗ ਰਹੇ ਹਨ । ਭਾਵੇਂ ਉਹ ਦਿਨ ਦੂਰ ਨਹੀਂ ਹੈ ਜਦੋਂ ਜਿੱਤ ਕਿਸਾਨਾਂ ਮਜਦੂਰਾ ਦੀ ਹੋਵੇਗੀ । ਹਰ ਵਰਗ ਤਰਸ ਕਰ ਰਿਹਾ ਹੈ , ਕਿਉਂਕਿ ਬਾਹਰਲੀਆਂ ਸਰਕਾਰਾਂ ਵੀ ਇਸ ਅੰਦੋਲਨ ਤੇ ਤਰਸ ਕਰ ਰਹੀਆਂ ਹਨ ਨਾਲ ਹੱਕ ਵਿੱਚ ਵੀ ਖੜੀਆਂ ।ਕਿਉਂਕਿ ਹਰ ਵਰਗ ਦਾ ਕਿੱਤਾ ਕਿਸਾਨੀ ਨਾਲ ਜੁੜਿਆ ਹੋਇਆਂ । ਭਾਵੇਂ ਦੁਕਾਨਦਾਰ , ਭਾਵੇਂ ਉਹ ਮਜ਼ਦੂਰ ਹੋਵੇ , ਭਾਵੇਂ ਕੋਈ ਵਪਾਰੀ ਹੋਵੇ , ਪਰ ਇਹਨਾਂ ਹਾਕਮਾਂ ਨੂੰ ਤਰਸ ਨਹੀਂ ਆਇਆ । ਭਾਵੇਂ ਮੌਕੇ ਦੀ ਹਕੂਮਤ ਨੇ ਆਪਣੀਆਂ ਕਈ ਚਾਲਾ ਚੱਲੀਆਂ , ਪਰ ਦ੍ਰਿੜ੍ਹ ਵਿਸ਼ਵਾਸ ਵਾਲੇ ਸੱਤਰ ਸਾਲ ਦੇ ਬਾਬੇ , ਗੱਭਰੂ , ਮਤਾਵਾਂ – ਭੈਣਾਂ ਇਸ ਅੰਦੋਲਨ ਵਿੱਚ ਬੈਠੀਆਂ ਹਨ , ਕਿਉਂਕਿ ਇਹ ਲੜਾਈ ਆਰ- ਪਾਰ ਤੇ ਆ ਖੜੀ ਹੈ ।
ਪਰ ਕਿਸਾਨ ਇਸ ਰੋਟੀ ਲਈ ਦਸਾਂ ਨਹੁੰ ਦੀ ਕਿਰਤ ਕਰਦਾ। ਪਰ ਧਾੜਵੀਆਂ ਨੇ ਰੋਜ਼ੀ ਰੋਟੀ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਰਤੀਆਂ ਦੀ ਕਿਰਤ ਨੂੰ ਹਕੂਮਤ ਨੇ ਅੱਜ ਹੱਥ ਤਾਂ ਪਾ ਲਿਆ । ਗੱਲ ਤਾਂ ਇਹ ਹੈ ਕਿ , ਜ਼ਮੀਨ ਕਿਸਾਨ ਦੀ ਆਪਣੀ ਹੈ ਤੇ ਬੀਜਣ ਵਾਹੁਣ ਵਾਲਾ ਵੀ ਕਿਸਾਨ ਹੈ ਤੇ ਮਿਹਨਤ ਕਰਨ ਵਾਲਾ ਵੀ ਕਿਸਾਨ । ਪਰ ਉਸਦਾ ਫ਼ਾਇਦਾ ਤੇ ਮੁਨਾਫਾ ਕੋਈ ਹੋਰ ਲਵੇ । ਇਹ ਕੌਣ ਬਰਦਾਸ਼ਤ ਕਰੇਗਾ । ਇਹ ਕਿੱਥੋਂ ਦਾ ਕਾਨੂੰਨ ਹੈ । ਤਰਸ ਵਾਲੀ ਗੱਲ ਤਾਂ ਇਹ ਹੈ ਕਿ ਐਨੀ ਠੰਡ ਦੇ ਵਿੱਚ ਘਰੋਂ ਬਾਹਰ ਹੋ ਕੇ ਭਾਵੇਂ ਬਾਰਡਰ ਕੋਈ ਵੀ ਹੋਵੇ ਪੂਰਾ ਇੱਕ ਮਹੀਨਾ ਹੋਣ ਵਾਲਾ ਹੈ ਦਿੱਲੀ ਵਿੱਚ ਸੰਘਰਸ਼ ਚੱਲਦਿਆਂ । ਇਸ ਤੋਂ ਪਹਿਲਾ ਤਕਰੀਬਨ 2-3 ਮਹੀਨੇ ਲਗਾਤਾਰ ਪੰਜਾਬ ਵਿੱਚ ਸੰਘਰਸ਼ ਚੱਲਦਾ ਰਿਹਾ । ਸੱਚ ਤਾਂ ਇਹ ਹੈ ਕਿ ਇਹ ਉਹ ਕਿਸਾਨ ਹੈ ਜਿਹੜਾ ਦੇਸ਼ ਦੀ ਰੀੜ ਦੀ ਹੱਡੀ ਹੋਇਆਂ ਕਰਦਾ । ਜਿਸ ਨਾਲ ਦੇਸ਼ ਦੀ ਬਹੁਤ ਉਮੀਦਾਂ ਜੁੜੀਆਂ ਹੋਈਆ ਹਨ । ਕਿਸਾਨੀ ਬਿੱਲਾ ਦਾ ਹੱਲ ਕਰਨਾ ਬਹੁਤ ਜ਼ਰੂਰੀ ਹੈ । ਕਿਉਂਕਿ ਜੇ ਕ੍ਰਿਸਾਨੀ ਗਾਇਬ ਹੋ ਗਈ । ਭਾਵੇਂ ਵਰਗ ਕੋਈ ਵੀ ਹੋਵੇ । ਸਾਡੀਆਂ ਥਾਲੀਆ ਵਿੱਚੋਂ ਸਬਜ਼ੀ , ਰੋਟੀ ਗਾਇਬ ਹੋ ਜਾਵੇਗੀ । ਭਾਵੇਂ ਕਿਸਾਨ ਨੇ ਸੱਪਾਂ ਦੀ ਸਿਰੀਆਂ ਮਿੱਧ ਕੇ ਖੇਤੀ ਕੀਤੀ । ਪਰ ਸਰਕਾਰਾਂ ਦੀ ਜ਼ਹਿਰ ਦਾ ਕੋਈ ਡਰ ਨਹੀਂ । ਆਓ ਆਪਾ ਰਲ ਕੇ ਅਰਦਾਸ ਤੇ ਹਮਾਇਤ ਜ਼ਰੂਰ ਕਰੀਏ ਕਿ ਜਿਹੜਾ ਸਾਡੇ ਲਈ ਖੇਤਾਂ ਵਿੱਚ ਬੀਜ , ਬੀਜਕੇ ਅੰਨ ਪੈਦਾ ਕਰਦਾ ਉਸ ਕਿਸਾਨ ਦੀ ਕਿਸਾਨੀ ਸੰਘਰਸ਼ ਵਿੱਚ ਜਿੱਤ ਜ਼ਰੂਰ ਹੋਵੇ ਅਤੇ ਕਿਸਾਨ ਮਜ਼ਦੂਰ ਦੀ ਸੰਘਰਸ਼ ਜਿੱਤ ਕੇ ਘਰਾਂ ਨੂੰ ਵਾਪਸੀ ਹੋਵੇ।
-ਲੇਖਕ ਰਣਦੀਪ ਸਿੰਘ ਰਾਮਾਂ (ਮੋਗਾ) 9463293056