ਸੱਚ ਤੋਂ ਡਰਨ ਵਾਲੇ ਹੀ ਇਮਾਨਦਾਰ ਪੱਤਰਕਾਰਾਂ ਨੂੰ ਗ੍ਰਿਫ਼ਤਾਰ ਕਰਦੇ ਨੇ: ਰਾਹੁਲ

ਨਵੀਂ ਦਿੱਲੀ (ਸਮਾਜ ਵੀਕਲੀ): ਕਾਂਗਰਸ ਨੇ ਸਿੰਘੂ ਬਾਰਡਰ ’ਤੇ ਫਰੀਲਾਂਸ ਪੱਤਰਕਾਰ ਮਨਦੀਪ ਪੂਨੀਆ ਨੂੰ ਗ੍ਰਿਫ਼ਤਾਰ ਕੀਤੇ ਜਾਣ ਲਈ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ ਹੈ। ਪਾਰਟੀ ਦੇ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਜਿਹੜੇ ਸਚਾਈ ਤੋਂ ਡਰਦੇ ਹਨ, ਉਹ ਹੀ ਇਮਾਨਦਾਰ ਪੱਤਰਕਾਰਾਂ ਨੂੰ ਗ੍ਰਿਫ਼ਤਾਰ ਕਰਦੇ ਹਨ। ਉਨ੍ਹਾਂ ਆਪਣੇ ਟਵੀਟ ’ਚ ਪੂਨੀਆ ਨੂੰ ਪੁਲੀਸ ਵੱਲੋਂ ਫੜੇ ਜਾਣ ਦਾ ਵੀਡੀਓ ਵੀ ਨੱਥੀ ਕੀਤਾ ਹੈ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਭਾਜਪਾ ਸਰਕਾਰ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ ਪਰ ਉਹ ਨਹੀਂ ਜਾਣਦੀ ਕਿ ‘ਜਿੰਨਾ ਤੁਸੀਂ ਦਮਨ ਕਰੋਗੇ, ਤੁਹਾਡੀਆਂ ਵਧੀਕੀਆਂ ਖ਼ਿਲਾਫ਼ ਓਨੀਆਂ ਹੀ ਜ਼ਿਆਦਾ ਆਵਾਜ਼ਾਂ ਬੁਲੰਦ ਹੋਣਗੀਆਂ।’ ਪਾਰਟੀ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਕੋਝੀਆਂ ਕਾਰਵਾਈਆਂ ਨਾਲ ਸਰਕਾਰ ਕਿਸਾਨ ਅੰਦੋਲਨ ਅਤੇ ਮੁਲਕ ਦੀ ਆਵਾਜ਼ ਦਬਾਅ ਨਹੀਂ ਸਕਦੀ ਹੈ। ਉਨ੍ਹਾਂ ਸੰਸਦ ਮੈਂਬਰ ਸ਼ਸ਼ੀ ਥਰੂਰ, ਮ੍ਰਿਣਾਲ ਪਾਂਡੇ, ਰਾਜਦੀਪ ਸਰਦੇਸਾਈ, ਵਿਨੋਦ ਜੋਸ, ਜ਼ਫ਼ਰ ਆਗਾ, ਪਰੇਸ਼ ਨਾਥ ਅਤੇ ਅਨੰਤ ਨਾਥ ਖ਼ਿਲਾਫ਼ ਦੇਸ਼ਧ੍ਰੋਹ ਵਰਗੇ ਕੇਸ ਦਰਜ ਕਰਨ ਦੀ ਵੀ ਨਿਖੇਧੀ ਕੀਤੀ ਹੈ।

Previous article26 ਜਨਵਰੀ ਦੀਆਂ ਘਟਨਾਵਾਂ ਸਾਜ਼ਿਸ਼ ਸਨ ਤੇ ਇਨ੍ਹਾਂ ਦੀ ਵਿਆਪਕ ਜਾਂਚ ਕੀਤੀ ਜਾਵੇ: ਨਰੇਸ਼ ਟਿਕੈਤ
Next articleਕਿਸਾਨ ਅੰਦੋਲਨ …… ਤੇ ਹੁਣ ਫਿਰਕੂ ਪੱਤਾ ਖੇਡੇਗੀ ਕੇਂਦਰ ਦੀ ਭਾਜਪਾ ਸਰਕਾਰ !!