ਸੱਚ ਘਰ ਘਰ ਦਾ

ਦਿਨੇਸ਼ ਨੰਦੀ

(ਸਮਾਜ ਵੀਕਲੀ)

ਕਰਫਿਊ ਦੇ ਕਾਰਨ
ਕਈ ਦਿਨਾਂ ਤੋਂ
ਘਰ ਵਿਚ ਬੈਠਾ ਬੈਠਾ
ਗਿਆ ਸੀ ਅੱਕ
ਮੇਰੇ ਹਾਸੇ ਠੱਠੇ
ਯਾਰ ਬੇਲੀਆ ਨਾਲ
ਕੀਤੇ ਜਾਂਦੇ ਸਭ ਮਖੌਲ
ਗਏ ਸੀ ਓਡ ਪੁੱਡ
ਖੰਭ ਲਾ ਕੇ
ਹੁਣ ਮੈਂ
ਸਵੇਰ ਤੋਂ ਸ਼ਾਮ ਤਕ
ਅਪਣੀ ਘਰਵਾਲੀ ਨੂੰ
ਕੰਮ ਵਿੱਚ ਲੱਗੀ ਵੇਖਦਾ ਸਾਂ
ਨਿਕ ਸੁਕ ਕਰਦੀ
ਏਧਰ ਓਧਰ ਤੁਰੀ ਫਿਰਦੀ
ਬਿਨਾਂ ਕਿਸੇ ਸ਼ਿਕਨ ਦੇ
ਪੂਰੇ ਇੱਕ ਸਾਲ ਦੀ
ਰਹੀ ਸੀ ਆਖ
ਕਿਤੇ ਚਲੀਏ ਬਾਹਰ
ਬੱਚੇ ਕਰਦੇ ਨੇ ਜ਼ਿੱਦ
ਘੁੰਮਣ ਜਾਣ ਦੀ
ਮੈਂ ਰੁਝੇਵੇਂ ਕਾਰਨ
ਰਿਹਾ ਸੀ ਟਾਲਦਾ।।
ਕੁਝ ਕੁ ਦਿਨਾਂ ਵਿਚ
ਅਪਣੇ ਹੀ ਘਰ ਦੀ ਚਾਰਦੀਵਾਰੀ
ਕੈਦ ਖਾਨਾ ਲੱਗੀ ਸੀ ਜਾਪਣ
ਅੱਜ ਵੀ ਤਾਂ ਬੈਠਾ ਹੀ ਸਾਂ
ਛੱਡਕੇ ਸਭ ਰੁਝੇਵੇਂ
ਸੱਚਮੁੱਚ ਬਹੁਤ ਹੀ ਔਖਾ ਹੈ
ਟਿਕ ਕੇ ਘਰ ਵਿਚ ਬਹਿਣਾ
ਮੇਰੀ ਪਤਨੀ
ਘਰ ਦੇ ਕੰਮਾਂ ਵਿੱਚ ਲੱਗੀ
ਇਸੇ ਕੈਦਖਾਨੇ ਵਿੱਚ
ਬਿਤਾ ਦਿੰਦੀ ਹੈ
ਆਪਣੀ ਉਮਰ ਦੇ ਕਿੰਨੇ ਹੀ ਸਾਲ
ਹੁਣੇ ਅਹਿਸਾਸ ਹੋਇਆ
ਮੇਰੇ ਬਾਹਰ ਦੇ ਕੰਮਾਂ ਨਾਲੋਂ
ਕਈ ਗੁਣਾਂ ਹੈ ਵੱਧ ਔਖਾ
ਤੇ ਪੀੜਾਦਾਇਕ ਵੀ
ਮੇਰੀ ਪਤਨੀ ਦਾ
ਘਰ ਵਿਚ ਰਹਿ ਕੇ
ਘਰ ਦੇ ਜੀਆਂ ਲਈ
ਸਵੇਰ ਤੋਂ ਸ਼ਾਮ ਤੱਕ
ਕੰਮ ਕਰਨਾ।।।। ।।।।
ਦਿਨੇਸ਼ ਨੰਦੀ
9417458831

Previous articleਬੋਝ
Next articleਨਿਊਜ਼ੀਲੈਂਡ ਸਿੱਖ ਸਪੋਰਟਸ ਕੰਪਲੈਕਸ ਦੇ ਉਦਘਾਟਨ ਸਮਾਗਮ ਦਾ ਸ਼ਾਨਦਾਰ ਆਗਾਜ਼