ਸੰਯੁਕਤ ਕਿਸਾਨ ਮੋਰਚਾ ਵਲੋਂ ਸਿੱਖ ਡਾਇਸਪੋਰਾ ਸੰਗਠਨਾਂ ਅਤੇ ਸਿਆਸਤਦਾਨਾਂ ਨੂੰ ਅਪੀਲ…

(ਸਮਾਜ ਵੀਕਲੀ)- ਸੰਯੁਕਤ ਕਿਸਾਨ ਮੋਰਚਾ ਵਲੋਂ ਸਿੱਖ ਡਾਇਸਪੋਰਾ ਸੰਗਠਨਾਂ ਅਤੇ ਸਿਆਸਤਦਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਸੰਯੁਕਤ ਰਾਸ਼ਟਰ ਨੂੰ ਮਜਬੂਰ ਕਰਨ ਤਾਂ ਜੋ ਤਿੰਨ ਭਾਰਤੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਕੰਮ ਵਿਚ ਤੇਜ਼ੀ ਲਿਆਈ ਜਾਵੇ ।

ਸੰਯੁਕਤ ਕਿਸਾਨ ਮੋਰਚਾ (ਐਸ ਕੇ ਐਮ) ਚਾਲੀ ਤੋਂ ਵੱਧ ਭਾਰਤੀ ਕਿਸਾਨ ਯੂਨੀਅਨਾਂ ਦਾ ਗਠਜੋੜ ਹੈ ਜੋ ਕਿ ਨਵੰਵਰ 2020 ਵਿਚ ਗਠਿਤ ਕੀਤਾ ਗਿਆ ਸੀ । ਸੰਯੁਕਤ ਕਿਸਾਨ ਮੋਰਚਾ ਕਿਸਾਨ ਜਥੇਬੰਦੀਆਂ ਦਾ ਆਪਸੀ ਤਾਲਮੇਲ ਬਣਾ ਕੇ ਭਾਰਤ ਸਰਕਾਰ ਦੁਆਰਾ ਸਤੰਬਰ 2020 ਚ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਅਹਿੰਸਕ ਤੌਰ ਤੇ ਸਰਕਾਰ ਦਾ ਵਿਰੋਧ ਕਰਨ ਵਾਸਤੇ ਬਣਾਇਆ ਗਿਆ ਸੀ ।

ਐਸ ਕੇ ਐਮ ਗੱਠਜੋੜ ਵਿੱਚ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਹੋਰ ਰਾਜਾਂ ਦੀਆਂ ਕਿਸਾਨ ਯੂਨੀਅਨਾਂ ਸ਼ਾਮਲ ਹਨ। ਐਸਕੇਐਮ ਦੇ ਪੂਰੇ ਭਾਰਤ ਵਿਚ 500 ਤੋਂ ਵੱਧ ਰਾਸ਼ਟਰੀ ਖੇਤ ਅਤੇ ਮਜ਼ਦੂਰ ਯੂਨੀਅਨਾਂ ਨਾਲ ਸੰਬੰਧ ਹਨ ਜਿਨ੍ਹਾਂ ਨਾਲ ਤਾਲਮੇਲ ਬਣਾ ਕੇ ਇਹ ਆਪਣੀ ਕਾਰਵਾਈ ਕਰਦਾ ਹੈ ।

ਐਸਕੇਐਮ ਨੇ ਤਿੰਨ ਖੇਤੀ ਕਾਨੂੰਨੀ ਨੂੰ ਰੱਦ ਕਰਨ ਅਤੇ 23 ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ (ਐਮਐਸਪੀ) ਦੀ ਗਰੰਟੀ ਲਈ ਕਾਨੂੰਨ ਬਣਾਉਣ ਲਈ ਭਾਰਤ ਸਰਕਾਰ ਨਾਲ ਗਿਆਰਾਂ
ਵਾਰ ਗੱਲ-ਬਾਤ ਕੀਤੀ ਹੈ ਜੋ ਕਿ ਅਸਫਲ ਰਹੀ ਹੈ।

ਪਿਛਲੇ ਦਿਨੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਿੱਖ ਫੈਡਰੇਸ਼ਨ (ਯੂ ਕੇ) ਨੂੰ ਇਕ ਪੱਤਰ ਲਿਖਿਆ ਗਿਆ ਹੈ ਜਿਸ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਵਿਟਜ਼ਰਲੈਂਡ ਸਥਿਤ ਅੰਦੋਲਨ ਅਗੇਂਸਟ ਅਟ੍ਰੈਸਿਸਿਟੀ ਐਂਡ ਰਿਪਰੈਸ (MAAR) ਤੱਕ ਕਿਸਾਨੀ ਸੰਘਰਸ਼ ਦੇ ਮੁੱਦੇ ਨੂੰ ਸਫਲਤਾ ਸਹਿਤ ਚੁੱਕਣ ਤੇ ਭਾਰਤੀ ਅਧਿਕਾਰੀਆਂ ਦੁਆਰਾ ਕਿਸਾਨਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਮੁੱਦੇ ਨੂੰ ਚੁੱਕਣ ਬਾਰੇ ਕਿਹਾ ਗਿਆ ਹੈ ।

ਸੰਯੁਕਤ ਕਿਸਾਨ ਮੋਰਚੇ ਨੇ ਉਨ੍ਹਾਂ ਨੂੰ ਚਾਰ ਵਿਸ਼ੇਸ਼ ਖੇਤਰਾਂ ਵਿੱਚ ਸੰਯੁਕਤ ਰਾਸ਼ਟਰ ਦੇ ਅਦਾਰਿਆਂ ਅਤੇ ਅਧਿਕਾਰੀਆਂ ਨਾਲ ਕੰਮ ਕਰਨ ਲਈ ਅਤੇ ਉਨ੍ਹਾਂ ਨੂੰ ਇਹ ਜਾਣਕਾਰੀ ਦੇਣ ਦੇਣ ਲਈ ਕਿਹਾ ਹੈ ਕਿ ਭਾਰਤੀ ਖੇਤੀ ਕਾਨੂੰਨ ਖਾਧ ਅਤੇ ਖੇਤੀਬਾੜੀ ਬਾਰੇ ਪੌਦਾ ਜੈਨੇਟਿਕ ਸਰੋਤ (ਇੰਟਰਨੈਸ਼ਨਲ ਸੰਧੀ) ਦੀ ਧਾਰਾ 9 ਦੀ ਉਲੰਘਣਾ ਕਰਦੇ ਹਨ ਜਿਸ ਬਾਰੇ ਭਾਰਤ ਪਾਬੰਦ ਹੈ। ਇਹ ਮਾਮਲਾ 8 ਮਾਰਚ 2021 ਨੂੰ ਯੂਕੇ ਦੀ ਜਨਤਕ ਸੰਸਦੀ ਬਹਿਸ ਵਿੱਚ ਚੰਗੀ ਤਰ੍ਹਾਂ ਉਠਾਇਆ ਗਿਆ ਸੀ।
ਖੁਰਾਕ ਦੇ ਅਧਿਕਾਰ ਬਾਰੇ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਕਾਰਪੋਰੇਟ ਮਾਈਕਲ ਫਾਖਰੀ ਪਹਿਲਾਂ ਹੀ ਸੰਪਰਕ ਵਿੱਚ ਰਹੇ ਹਨ ਅਤੇ ਮਾਮਲਿਆਂ ਨੂੰ ਅੱਗੇ ਲਿਜਾਣ ਲਈ ਇੱਕ ਸੰਖੇਪ ਵਿੱਚ ਬੇਨਤੀ ਕੀਤੀ ਹੈ।

ਸਿੱਖ ਫੈਡਰੇਸ਼ਨ (ਯੂਕੇ) ਦੇ ਚੇਅਰਮੈਨ ਭਾਈ ਅਮਰੀਕ ਸਿੰਘ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਯੂਕੇ ਦੀ ਪਾਰਲੀਮੈਂਟ ਚ ਲਾਬੀ ਕਰਕੇ ਕਿਸਾਨ ਅੰਦੋਲਨ ਦੇ ਹੱਕ ਚ ਰਾਜਸੀ ਦਬਾਅ ਬਣਾਉਣ ਲਈ,ਪ੍ਰੀਤ ਕੌਰ ਗਿੱਲ ਐਮ.ਪੀ., ਤਨਮਨਜੀਤ ਸਿੰਘ ਢੇਸੀ ਐਮ ਪੀ, ਸਿੱਖ ਫੈਡਰੇਸ਼ਨ (ਯੂਕੇ), ਸਿੱਖ ਨੈਟਵਰਕ ਅਤੇ ਸਿੱਖ ਕੌਂਸਲ ਯੂਕੇ ਦੀ ਵੀ ਸ਼ਲਾਘਾ ਕੀਤੀ ਗਈ ਹੈ ।
ਸੰਯੁਕਤ ਕਿਸਾਨ ਮੋਰਚੇ ਨੇ ਯੂ ਕੇ, ਸਵਿਟਜ਼ਰਲੈਂਡ, ਕਨੇਡਾ ਅਤੇ ਯੂਐਸਏ ਤੋਂ ਸਿੱਖ ਅਤੇ ਗੈਰ-ਸਿੱਖ ਨੁਮਾਇੰਦਿਆਂ ਦੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਨਾਲ ਕੰਮ ਕਰਨ ਲਈ ਕੀਤੇ ਯਤਨਾਂ ਨੂੰ ਵੀ ਸਲਾਹਿਆ ਹੈ।

ਭਾਈ ਅਮਰੀਕ ਸਿੰਘ ਗਿੱਲ 
ਚੇਅਰਮੈਨ
ਸਿੱਖ ਫੈਡਰੇਸ਼ਨ ਯੂਕੇ ।

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleरिहाई मंच ने आजमगढ़ में अखबार के कार्यालय को ढहाए जाने को तानाशाही भरा कदम बताया
Next articleਮੂੰਗੀ ਦਾ ਬੀਜ ਖੇਤੀਬਾੜੀ ਵਿਭਾਗ ਵੱਲੋਂ ਸਬਸਿਡੀ ਤੇ ਉਪਲੱਬਧ ਹੈ: