ਸੰਤ ਬਾਬਾ ਦਿਲਾਵਰ ਸਿੰਘ ਜੀ (ਬ੍ਰਹਮ ਜੀ) ਦੇ ਸੱਚਖੰਡ ਪਿਆਨਾ ਕਰਨ ‘ਤੇ ਸੰਤ ਸਮਾਜ ਵਲੋਂ ਡੁੰਘੇ ਦੁੱਖ ਦਾ ਪ੍ਰਗਟਾਵਾ

ਸੰਤ ਬ੍ਰਹਮ ਜੀ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ 8 ਨੂੰ

ਸ਼ਾਮ ਚੁਰਾਸੀ (ਸਮਾਜ ਵੀਕਲੀ) (ਕੁਲਦੀਪ ਚੁੰਬਰ ) – ਸੰਤ ਬਾਬਾ ਦਿਲਾਵਰ ਸਿੰਘ ਜੀ (ਬ੍ਰਹਮ ਜੀ), ਮੁੱਖ ਸੇਵਾਦਾਰ ਡੇਰਾ ਸੰਤ ਬਾਬਾ ਭਾਗ ਸਿੰਘ ਜੀ (ਡੇਰਾ ਸੰਤਪੁਰਾ) ਜੱਬੜ੍ਹ, ਮਾਣਕੋ, ਜਿਲ੍ਹਾ ਜਲੰਧਰ ਅਤੇ ਚਾਂਸਲਰ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਮਿਤੀ 22.4.2021 ਨੂੰ ਸੱਚਖੰਡ ਪਿਆਨਾ ਕਰ ਗਏ ਸਨ। ਉਹਨਾਂ ਦੇ ਅਚਾਨਕ ਸੱਚਖੰਡ ਪਿਆਨਾ ਕਰਨ ਨਾਲ ਸਮੁੱਚੇ ਸਮਾਜ ਅੰਦਰ ਸੋਗ ਦੀ ਲਹਿਰ ਬਣੀ ਹੋਈ ਹੈ।

ਉਹਨਾਂ ਦੇ ਸਸਕਾਰ ਦੇ ਸੰਬੰਧ ਵਿੱਚ ਅੰਤਿਮ ਯਾਤਰਾ ਕੱਢੀ ਗਈ ਜੋ ਕਿ ਡੇਰਾ ਸੰਤਪੁਰਾ, ਜੱਬੜ੍ਹ, ਜਿਲ੍ਹਾ ਜਲੰਧਰ ਤੋਂ ਸ਼ੁਰੂ ਹੋ ਕੇ ਡੇਰਾ ਭਗਤਪੁਰਾ ਅਤੇ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਤੋਂ ਹੁੰਦੀ ਹੋਈ ਵਾਪਿਸ ਡੇਰਾ ਸੰਤਪੁਰਾ, ਜੱਬੜ੍ਹ ਵਿਖੇ ਸਮਾਪਤ ਹੋਈ ਜਿਥੇ ਉਹਨਾਂ ਦਾ ਅੰਤਿਮ ਸਸਕਾਰ ਮਿਤੀ 24 ਅਪ੍ਰੈਲ 2021 ਨੂੰ ਦੁਪਹਿਰ 01 ਵਜੇ ਕੀਤਾ ਗਿਆ। ਸੰਤ ਬਾਬਾ ਦਿਲਾਵਰ ਸਿੰਘ ਜੀ (ਬ੍ਰਹਮ ਜੀ) ਦੇ ਸੱਚਖੰਡ ਪਿਆਨਾ ਕਰਨ ‘ਤੇ ਸਮੁੱਚੇ ਸਿੱਖ ਸੰਤ ਸਮਾਜ, ਸਮੂਹ ਸੰਪ੍ਰਦਾਵਾਂ ਅਤੇ ਨਿਹੰਗ ਸਿੰਘ ਜੱਥੇਬੰਦੀਆਂ ਵਲੋਂ ਡੁੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਉਹਨਾਂ ਨੁੰ ਭਾਵ-ਪੂਰਨ ਸ਼ਰਧਾਂਜਲੀ ਦੇਣ ਦੇ ਲਈ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ, ਜੱਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ, ਹੈਡ ਗ੍ਰੰਥੀ ਭਾਈ ਫੂਲਾ ਸਿੰਘ ਜੀ, ਪੰਜ ਪਿਆਰਿਆਂ ਅਤੇ ਸਾਬਕਾ ਹੈਡ ਗ੍ਰੰਥੀ ਭਾਈ ਸੁਖਵਿੰਦਰ ਸਿੰਘ, ਸੰਤ ਬਾਬਾ ਸਤਪਾਲ ਸਿੰਘ ਜੀ ਸਾਹਰੀ ਵਾਲੇ, ਸੰਤ ਬਾਬਾ ਗੁਰਬਚਨ ਦਾਸ ਜੀ ਚੱਕ ਲਾਦੀਆਂ, ਸੰਤ ਨਰਿੰਦਰ ਸਿੰਘ ਜੀ ਹਜੂਰ ਸਾਹਿਬ ਕਾਰ ਸੇਵਾ ਵਾਲੇ, ਸੰਤ ਬਲਬੀਰ ਸਿੰਘ ਹਰਿਆਣਾ ਭੁੰਗਾ, ਸੰਤ ਅਜੀਤ ਸਿੰਘ ਜੋਹਲ਼ਾਂ ਵਾਲੇ, ਸੰਤ ਗੁਰਬਚਨ ਸਿੰਘ ਪਠਲਾਵੇ ਵਾਲੇ , ਬੀਬੀ ਸਰੀਫਾਂ ਜੀ ਉਦੇਸੀਆਂ, ਸੰਤ ਪ੍ਰਦੀਪ ਦਾਸ ਕਠਾਰ, ਸੰਤ ਹਰਮੀਤ ਸਿੰਘ ਬਣਾ ਸਾਹਿਬ ਸੰਤ ਹਰਚਰਨ ਦਾਸ ਸ਼ਾਮ ਚੁਰਾਸੀ, ਸੰਤ ਹਰਦੇਵ ਸਿੰਘ ਜੀ ਤਲਵੰਡੀ ਅਰਾਈਆਂ, ਸੰਤ ਹਰਜਿੰਦਰ ਸਿੰਘ ਜੋਹਲਾਂ ਚਾਹ ਵਾਲੇ,ਸੰਤ ਨਿਰਮਲ ਸਿੰਘ, ਸੰਤ ਚੰਨਣ ਸਿੰਘ ਨੌਲੀ, ਸੰਤ ਨਰਿੰਦਰ ਸਿੰਘ ਬੁੰਗਾ ਸ੍ਰੀ ਅਨੰਦਪੁਰ ਸਾਹਿਬ, ਸੰਤ ਸਾਧੂ ਸਿੰਘ ਕੁਹਾਰਪੁਰ, ਸੰਤ ਰਣਜੀਤ ਸਿੰਘ ਸ਼ਹੀਦਾਂ, ਸੰਤ ਕਸ਼ਮੀਰ ਸਿੰਘ ਕੋਟ ਫਤੂਹੀ, ਸੰਤ ਮੱਖਣ ਸਿੰਘ ਟੂਟੋ ਮਾਜਰਾ, ਸੰਤ ਹਰੀ ਓਮ ਜੀ ਮਾਹਿਲਪੁਰ, ਸੰਤ ਹਰਮਨਜੀਤ ਸਿੰਘ ਸਿੰਗੜੀਵਾਲਾ, ਸੰਤ ਜਸਵੰਤ ਸਿੰਘ ਠੱਕਰਵਾਲ, ਸੰਤ ਜਥੇਦਾਰ ਵਲੀ ਸਿੰਘ, ਭਾਈ ਕਰਮਜੀਤ ਸਿੰਘ, ਸੰਤ ਨਿਰਮਲ ਦਾਸ ਬਾਬੇ ਜੋੜੇ, ਸੰਤ ਇੰਦਰ ਦਾਸ ਸੇਖਿਆਂ ਵਾਲੇ, ਸੰਤ ਰਾਜਰਿਸ਼ੀ ਨਵਾਂਸ਼ਹਿਰ, ਸੰਤ ਤੇਜਾ ਸਿੰਘ ਖੁੱਡੇ ਵਾਲੇ, ਸੰਤ ਬਲਬੀਰ ਸਿੰਘ (ਰੱਬ ਜੀ) ਜਿਆਣ, ਸੰਤ ਹਰਕਿ੍ਰਸ਼ਨ ਸਿੰਘ ਸੋਢੀ ਠੱਕਰਵਾਲ, ਸੰਤ ਮਨਜੀਤ ਸਿੰਘ ਹਰਖੋਵਾਲ, ਸੰਤ ਦਵਿੰਦਰ ਸਿੰਘ ਸਾਰੋਬਾਦ, ਸੰਤ ਬਲਵੰਤ ਸਿੰਘ ਹਰਖੋਵਾਲ, ਸੰਤ ਭੋਲਾ ਦਾਸ ਬੂਥਗੜ੍ਹ, ਸਮੁੱਚਾ ਸਿੱਖ ਸੰਤ ਸਮਾਜ, ਸਮੂਹ ਸੰਪ੍ਰਦਾਵਾਂ, ਨਿਹੰਗ ਸਿੰਘ ਜੱਥੇਬੰਦੀਆਂ, ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਸ਼ਖਸ਼ੀਅਤਾਂ ਵਲੋਂ ਸੰਤ ਬਾਬਾ ਦਿਲਾਵਰ ਸਿੰਘ ਜੀ ਦੇ ਅੰਤਿਮ ਸਸਕਾਰ ਵਿੱਚ ਹਾਜਰੀ ਭਰੀ ਗਈ।

ਇਸੇ ਹੀ ਸੰਬੰਧ ਵਿੱਚ ਅੰਤਿਮ ਅਰਦਾਸ ਲਈ ਰੱਖੇ ਗਏ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਮਿਤੀ 08 ਮਈ 2021 ਦਿਨ ਸ਼ਨੀਵਾਰ ਸਵੇਰੇ 10 ਵਜੇ ਡੇਰਾ ਸੰਤਪੁਰਾ, ਜੱਬੜ੍ਹ, (ਮਾਣਕੋ) ਜਿਲ੍ਹਾ ਜਲੰਧਰ ਵਿਖੇ ਪਾਏ ਜਾਣਗੇ ਉਪਰੰਤ ਗੁਰਬਾਣੀ ਕੀਰਤਨ ਅਤੇ ਸ਼ਰਧਾਂਜਲੀ ਸਮਾਰੋਹ ਹੋਵੇਗਾ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਹਾਣੀਕਾਰ ਪ੍ਰੇਮ ਗੋਰਖੀ ਦੇ ਗਏ ਸਦੀਵੀ ਵਿਛੋੜਾ
Next articleਕਰੋਨਾ ਦੇ ਵਧਦੇ ਕਹਿਰ ਦੇ ਮੱਦੇਨਜ਼ਰ ਜਿਲ੍ਹਾ ਮੈਜਿਸਟ੍ਰੇਟ ਵਲੋਂ ਨਵੀਆਂ ਹਦਾਇਤਾਂ ਜਾਰੀ