ਸੰਤ ਬਾਬਾ ਦਰਬਾਰਾ ਸਿੰਘ ਜੀ ਦੀ 268ਵੀਂ ਬਰਸੀ ਮੌਕੇ ਧਾਰਮਿਕ ਸਮਾਗਮ ਆਯੋਜਿਤ

ਇਲਾਕੇ ਦੀਆਂ ਸਮੂਹ ਸੰਗਤਾਂ ਨੇ ਧਾਰਮਿਕ ਸਮਾਗਮਾਂ ਵਿੱਚ ਕੀਤੀ ਸ਼ਿਰਕਤ, ਲੰਗਰ ਅਤੁੱਟ ਵਰਤੇ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਬ੍ਰਹਮ ਗਿਆਨੀ ਸੰਤ ਬਾਬਾ ਦਰਬਾਰਾ ਸਿੰਘ ਜੀ ਦੀ 268ਵੀਂ ਸਲਾਨਾ ਬਰਸੀ ਮੌਕੇ ਧਾਰਮਿਕ ਸਮਾਗਮ ਗੁਰਦੁਆਰਾ ਤਪ ਅਸਥਾਨ ਬਾਬਾ ਦਰਬਾਰਾ ਸਿੰਘ (ਸਮਾਧ) ਟਿੱਬਾ ਵਿਖੇ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਏ ਗਏ। ਗੁਰਦੁਆਰਾ ਪ੍ਰਬੰਧਕ ਕਮੇਟੀ ਟਿੱਬਾ ਵੱਲੋਂ ਸਰਪੰਚ ਬਲਜੀਤ ਸਿੰਘ, ਪ੍ਰਧਾਨ ਤਰਸੇਮ ਸਿੰਘ, ਮਾ. ਗੁਰਬਚਨ ਸਿੰਘ ਅਮਰਕੋਟ, ਸਰਪੰਚ ਸੁਰਜੀਤ ਸਿੰਘ ਜਾਂਗਲਾ, ਮਾ. ਗੁਰਮੇਜ ਸਿੰਘ ਅਮਰਕੋਟ ਅਤੇ ਚਰਨ ਸਿੰਘ ਕੌੜਾ ਦੀ ਅਗਵਾਈ ਵਿੱਚ ਗੁਰਦੁਆਰਾ ਸਾਹਿਬ ਵਿਖੇ ਸਰਬੱਤ ਸੰਗਤਾਂ ਦੇ ਨਤਮਸਤਕ ਹੋਣ ਲਈ ਸੁਚੱਜੇ ਪ੍ਰਬੰਧ ਕੀਤੇ ਗਏ। ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਸੰਗਤ ਨੂੰ ਗੁਰੂ ਜਸ ਨਾਲ ਜੋੜਨ ਲਈ ਢਾਡੀ ਜੱਥੇ ਭਾਈ ਗੁਰਜੀਤ ਸਿੰਘ ਗੌਰੀ ਵੱਲੋਂ ਢਾਡੀ ਵਾਰਾਂ ਦਾ ਗਾਇਨ ਕੀਤਾ ਗਿਆ।

ਢਾਡੀ ਜੱਥੇ ਵੱਲੋਂ ਸੰਗਤਾਂ ਨੂੰ ਬਾਬਾ ਦਰਬਾਰਾ ਸਿੰਘ ਜੀ ਦੇ ਜੀਵਨ ਅਤੇ ਤਪਸਵੀ ਸੁਭਾਅ ਨਾਲ ਜੁੜੇ ਇਤਿਹਾਸ ਬਾਰੇ ਢਾਡੀ ਵਾਰਾਂ ਗਾ ਕੇ ਨਿਹਾਲ ਕੀਤਾ ਗਿਆ। ਸਮਾਗਮ ਦੌਰਾਨ ਇਲਾਕੇ ਦੀਆਂ ਸਮੂਹ ਸੰਗਤਾਂ ਨੇ ਜਿੱਥੇ ਬਾਬਾ ਦਰਬਾਰਾ ਸਿੰਘ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਉੱਥੇ ਗੁਰੂ ਦਾ ਅਤੁੱਟ ਲੰਗਰ ਵੀ ਛਕਿਆ। ਸਮਾਗਮ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਇਲਾਕੇ ਦੇ ਪਤਵੰਤਿਆਂ ਵਿੱਚ ਸਰਪੰਚ ਬਲਜੀਤ ਸਿੰਘ, ਪ੍ਰਧਾਨ ਤਰਸੇਮ ਸਿੰਘ, ਮਾ. ਗੁਰਬਚਨ ਸਿੰਘ ਅਮਰਕੋਟ, ਸਰਪੰਚ ਸੁਰਜੀਤ ਸਿੰਘ ਜਾਂਗਲਾ, ਮਾ. ਗੁਰਮੇਜ ਸਿੰਘ ਅਮਰਕੋਟ ਅਤੇ ਚਰਨ ਸਿੰਘ ਕੌੜਾ, ਬਾਬਾ ਜਸਵੀਰ ਸਿੰਘ ਹੈੱਡ ਗ੍ਰੰਥੀ, ਬਾਬਾ ਦਰਸ਼ਨ ਸਿੰਘ ਟਿੱਬਾ ਦੇ ਨਾਲ ਸਰਪੰਚ ਸੂਰਤ ਸਿੰਘ, ਸਰਪੰਚ ਬੀਬੀ ਬਲਵਿੰਦਰ ਕੌਰ, ਪਿਆਰਾ ਸਿੰਘ ਟਿੱਬਾ, ਅਮਿਰੋਜ਼ ਥਿੰਦ, ਰਘਬੀਰ ਸਿੰਘ, ਮਲਕੀਤ ਸਿੰਘ ਠੱਟਾ, ਜਸਪਾਲ ਸਿੰਘ ਜਾਂਗਲਾ, ਗੁਰਮੀਤ ਸਿੰਘ, ਮਾ. ਦਲੀਪ ਸਿੰਘ ਅਤੇ ਲਖਵਿੰਦਰ ਸਿੰਘ ਲੱਖਾ ਨੇ ਵੀ ਸੰਗਤ ਦੇ ਰੂਪ ਵਿੱਚ ਸ਼ਿਰਕਤ ਕੀਤੀ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਮੀਂਹ ਕਿਓ ਜਾਵੇਂ ਪਾਈ ਰੱਬਾ*
Next article