ਸੰਤ ਪਰਮਿੰਦਰ ਸਿੰਘ ਡਗਾਣੇ ਵਾਲਿਆਂ ਨੂੰ ਸਦਮਾ, ਮਾਤਾ ਜੀ ਦਾ ਦੇਹਾਂਤ

ਫੋਟੋ : ਸਵ. ਮਾਤਾ ਗਿਆਨ ਕੌਰ ਜੀ
ਸ਼ਾਮ ਚੁਰਾਸੀ (ਸਮਾਜ ਵੀਕਲੀ) ( ਕੁਲਦੀਪ ਚੁੰਬਰ )- ਗੁਰੂਦੁਆਰਾ ਸ਼ਹੀਦ ਗੰਜ ਡਗਾਣਾ ਕਲਾਂ ਦੇ ਮੁੱਖ ਸੇਵਾਦਾਰ ਸੰਤ ਬਾਬਾ ਪਰਮਿੰਦਰ ਸਿੰਘ ਜੀ ਨੂੰ ਓਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਓਹਨਾਂ ਦੇ ਮਾਤਾ ਜੀ ਬੀਬੀ ਗਿਆਨ ਕੌਰ ਜੀ (78) ਬੀਤੀ ਰਾਤ ਅਕਾਲ ਚਲਾਣਾ ਕਰ ਗਏ l ਬਾਬਾ ਜੀ ਨੇ ਦੱਸਿਆ ਕਿ 2 ਮਈ ਨੂੰ ਬਾਅਦ ਦੁਪਹਿਰ ਗੁਰੂ ਘਰ ਸ਼ਹੀਦ ਗੰਜ ਡਗਾਣਾ ਕਲਾਂ ਵਿਖ਼ੇ ਹੀ ਮਾਤਾ ਜੀ ਦੀ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਹੋਏਗਾ l ਭੋਗ ਉਪਰੰਤ ਵੈਰਾਗਮਈ ਕੀਰਤਨ ਤੇ ਸੰਤ ਮਹਾਪੁਰਸ਼ ਆਪਣੇ ਪ੍ਰਵਚਨ ਸੰਗਤ ਨੂੰ ਸਰਵਣ ਕਰਵਾਉਣਗੇ l

 

 

 

 

Download and Install ‘Samaj Weekly’ App
https://play.google.com/store/apps/details?id=in.yourhost.samajweekly

Previous articleਨੀੰ ਕੀਹਤੇ ਦੱਸ ਰਾਜ ਕਰੇਗੀੰ…?
Next articleਨਾਸਿਕ ਵਿੱਚ ਆਕਸੀਜਨ ਦਾ ਟੈਂਕਰ ਲੀਕ, 22 ਮੌਤਾਂ