ਸੰਗੂ-ਜੰਡੂ-ਅੱਠੀ ਜਠੇਰਿਆਂ ਦਾ ਮੇਲਾ ਸ਼ਰਧਾ-ਭਾਵ ਨਾਲ ਹੋਇਆ ਸੰਪਨ

ਫੋਟੋ : ਜਠੇਰਿਆਂ ਅੱਗੇ ਨਤਮਸਤਕ ਹੋਣ ਉਪਰੰਤ ਸ਼ਰਧਾਲੂਆਂ ਦੀ ਇੱਕ ਤਸਵੀਰ।

ਕੋਰੋਨਾ ਦੇ ਮੱਦੇਨਜ਼ਰ ਸੰਗਤਾਂ ਨੇ ਅਪਣਾਏ ਨਿਯਮ

ਜੰਡਿਆਲਾ ਨਕੋਦਰ ਮਹਿਤਪੁਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਪਿੰਡ ਜੰਡਿਆਲਾ ਮੰਜਕੀ (ਜ਼ਿਲ੍ਹਾ ਜਲੰਧਰ) ਵਿਖੇ ਸੰਗੂ-ਜੰਡੂ-ਅੱਠੀ ਜਠੇਰਿਆਂ ਦਾ ਮੇਲਾ ਪ੍ਰਬੰਧਕ ਕਮੇਟੀ ਦੇ ਪ੍ਰਮੁੱਖ ਸੇਵਾਦਾਰ ਸ. ਪ੍ਰੇਮ ਸਿੰਘ ਸੰਗੂ ਦੀ ਅਗਵਾਈ ਹੇਠ ਬੜੇ ਸ਼ਰਧਾ ਭਾਵ ਨਾਲ ਮਨਾਇਆ ਗਿਆ। ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਅਤੇ ਪ੍ਰਬੰਧਕ ਕਮੇਟੀ ਦੇ ਸੇਵਾਦਾਰ ਲਾਇਨ ਅਸ਼ੋਕ ਸੰਧੂ, ਕੁਲਵਿੰਦਰ ਸਿੰਘ ਸੰਗੂ, ਦਿਨਕਰ ਸੰਧੂ, ਤਰਲੋਕ ਸਿੰਘ ਸੰਗੂ, ਸੁਰਜੀਤ ਸਿੰਘ ਅੱਠੀ ਨੇ ਦੱਸਿਆ ਕਿ ਕੋਰੋਨਾ ਕਾਰਣ ਇਸ ਵਾਰ ਮੇਲਾ ਸਾਦੇ ਢੰਗ ਨਾਲ ਮਨਾਇਆ ਗਿਆ।

ਸੰਗਤਾਂ ਨੇ ਮਾਸਕ ਪਹਿਨਕੇ ਅਤੇ ਸੋਸ਼ਲ ਡਿਸਟੈਂਸ ਰੱਖਕੇ ਮੱਥਾ ਟੇਕਣ ਦੀ ਪ੍ਰਕਿਰਿਆ ਅਪਣਾ ਕੇ ਸਮਾਜ ਦੇ ਪ੍ਰਤੀ ਆਪਣਾ ਵਿਸ਼ੇਸ਼ ਫਰਜ਼ ਨਿਭਾਇਆ। ਸ਼੍ਰੀਮਤੀ ਹਰਜਿੰਦਰ ਸੰਗੂ, ਲਾਇਨ ਬਬਿਤਾ ਸੰਧੂ, ਰਾਜਵਿੰਦਰ ਕੌਰ ਸੰਗੂ, ਜਸਪ੍ਰੀਤ ਕੌਰ ਸੰਗੂ ਸਮੇਤ ਪ੍ਰਬੰਧਕ ਕਮੇਟੀ ਨੇ ਦੇਸ਼-ਵਿਦੇਸ਼ ਤੋਂ ਆਈਆਂ ਸੰਗਤਾਂ ਦੀ ਵਿਸ਼ੇਸ਼ ਦੇਖਭਾਲ ਕੀਤੀ, ਜੀ ਆਇਆਂ ਆਖਿਆ ਅਤੇ ਸਭ ਦਾ ਧੰਨਵਾਦ ਕੀਤਾ।

Previous articleਰੋਸ
Next articleਆਸਟਰੇਲਿਆਈ ਕੌਮਾਂਤਰੀ ਸਰਹੱਦਾਂ ਖੋਲ੍ਹਣੀਆਂ ਫਿਲਹਾਲ ਸੁਰੱਖਿਅਤ ਨਹੀਂ : ਮੌਰੀਸਨ