ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਕਲਾਸੀਕਲ ਸੰਗੀਤ ਦੇ ਮਹਾਨ ਫਨਕਾਰ ਸੰਗੀਤ ਅਹਿਲਕਾਰ ਉਸਤਾਦ ਪ੍ਰੋ. ਸ਼੍ਰੀ ਬੀ ਐਸ ਨਾਰੰਗ ਨੂੰ ਉਨ੍ਹਾਂ ਦੀ ਅੰਤਿਮ ਅਰਦਾਸ ਮੌਕੇ ਪੰਜਾਬ ਦੇ ਪ੍ਰਸਿੱਧ ਗਾਇਕਾਂ, ਕਲਾਸੀਕਲ ਸੰਗੀਤ ਦੀਆਂ ਮਹਾਨ ਹਸਤੀਆਂ, ਸਮਾਜਿਕ ਅਤੇ ਰਾਜਨੀਤਿਕ ਨੇਤਾਵਾਂ ਵਲੋਂ ਜਲੰਧਰ ਦੇ ਸ਼੍ਰੀ ਗੁਰੂ ਰਵਿਦਾਸ ਭਵਨ ਵਿਖੇ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਰੱਬੀ ਬਾਣੀ ਦੇ ਜਾਪ ਉਪਰੰੰਤ ਵੈਰਾਗਮਈ ਕੀਰਤਨ ਕਲਾਸੀਕਲ ਗਾਇਨ ਸ਼ੈਲੀ ਵਿਚ ਕੀਤਾ ਗਿਆ।
ਇਸ ਮੌਕੇ ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ, ਬੂਟਾ ਮੁਹੰਮਦ, ਸਰਬਜੀਤ ਚੀਮਾ, ਦਲਵਿੰਦਰ ਦਿਆਲਪੁਰੀ, ਬਾਲੀਵੁੱਡ ਰਾਈਟਰ ਇਰਸ਼ਾਦ ਕਾਮਿਲ, ਭਾਈ ਸਤਨਿੰਦਰ ਸਿੰਘ ਬੋਦਲ, ਮੋਹਿਤ ਨਾਰੰਗ, ਗੀਤਕਾਰ ਹਰਜਿੰਦਰ ਬੱਲ, ਨਰੇਸ਼ ਮਿੱਡਾ, ਡਾ. ਸੁਖਦੇਵ, ਸੰਗੀਤਕਾਰ ਸਚਿਨ ਅਹੂਜਾ, ਤੇਜਵੰਤ ਕਿੱਟੂ, ਕੁਲਜੀਤ ਸਿੰਘ, ਗੋਲਡਨ ਸਟਾਰ ਮਲਕੀਤ ਸਿੰਘ, ਦਿਲਦਾਰ, ਸੋਨੀ ਸਾਗਰ, ਅਮਰੀਕ ਮਾਇਕਲ, ਮੈਡਮ ਸਾਰਿਤਾ ਤਿਵਾੜੀ, ਮਨਜੀਤ ਪੱਪੂ, ਉਸਤਾਦ ਕਾਲੇ ਰਾਮ, ਅਜਮੇਰ ਸਹੋਤਾ, ਕਮੇਟੀ ਕਿੰਗ ਹਰਵੀ ਸੰਘਾ, ਕੁਲਵੰਤ ਸਿੰਘ ਯੂ ਕੇ, ਕੁਲਦੀਪ ਚੁੰਬਰ, ਮਨਿੰਦਰ ਲੱਕੀ, ਸੁਖਵਿੰਦਰ ਪੰਛੀ, ਦੀਪਕ ਬਾਲੀ, ਡਾ. ਗੁਰਨਾਮ ਸਿੰਘ ਪਟਿਆਲਾ, ਭਾਈ ਕਰਮਜੀਤ ਸਿੰਘ ਖਾਲਸਾ, ਪੰਡਿਤ ਅਨੂਪ ਵੱਤਸ, ਪ੍ਰਦੀਪ ਸਭਰਵਾਲ ਕਮਿਸ਼ਨਰ, ਦਲਜੀਤ ਹੰਸ, ਐਨ ਕੇ ਨਾਹਰ, ਕੁਲਵਿੰਦਰ ਕੈਲੀ, ਡਾ. ਰਾਮ ਲਾਲ ਜੱਸੀ, ਪ੍ਰੋ. ਜੀ ਸੀ ਕੌਲ, ਰਮੇਸ਼ ਆਲਮ, ਪੇਜੀ ਸ਼ਾਹਕੋਟੀ, ਨਰਿੰਦਰ ਬੰਗਾ, ਇਮਰਾਨ ਖਾਨ, ਗੁਰਲੇਜ ਅਖ਼ਤਰ, ਜਤਿੰਦਰ ਜੀਤੂ ਸਮੇਤ ਵੱਡੀ ਗਿਣਤੀ ਵਿਚ ਗਾਇਕਾਂ ਫਨਕਾਰਾਂ ਅਤੇ ਬੁੱਧੀਜੀਵੀਆਂ ਨੇ ਉਸਤਾਦ ਪ੍ਰੋ. ਬੀ ਐਸ ਨਾਰੰਗ ਸਾਹਬ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ।
ਸੰੰਗਤ ਰਾਮ ਦੀ ਸੰਚਾਲਨਾ ਹੇਠ ਇਸ ਮੌਕੇ ਡਾ. ਅਨੂਪ ਵੱਤਸ, ਪੰਡਿਤ ਮਨੂੰ ਸ਼ੀਨ, ਜਨਾਬ ਇਰਸ਼ਾਦ ਕਾਮਿਲ, ਪ੍ਰੋ. ਸਾਰੀਤਾ ਤਿਵਾੜੀ, ਗਾਇਕ ਬੂਟਾ ਮੁਹੰਮਦ, ਲੈਹਿੰਬਰ ਹੁਸੈਨਪੁਰੀ, ਸਰਬਜੀਤ ਚੀਮਾ, ਸੁਖਮਿੰਦਰਪਾਲ ਸਿੰਘ, ਕੁਲਜੀਤ ਸਿੰਘ, ਦੀਪਕ ਬਾਲੀ ਤੋਂ ਇਲਾਵਾ ਕਈ ਹੋਰ ਰਾਜਨੀਤਿਕ, ਸਮਾਜਿਕ ਆਗੂਆਂ ਵਲੋਂ ਮੰਚ ਤੋਂ ਪ੍ਰੋ. ਬੀ ਐਸ ਨਾਰੰਗ ਸਾਹਬ ਨੂੰ ਯਾਦ ਕਰਦਿਆਂ ਭਾਵ ਭਿੰਨੀਆਂ ਸ਼ਰਧਾਂਜਲੀਆਂ ਦਿੱਤੀਆਂ ਗਈਆਂ।