ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਤ੍ਰਪ੍ਰਸਾਦਿ ਸੰਗੀਤ ਅਕੈਡਮੀ ਵਲੋਂ ਪਿੰਡ ਜਸਪਾਲ ਵਿਖੇ ਧਾਰਮਿਕ ਪ੍ਰੀਖਿਆ ਦਾ ਇਮਤਿਹਾਨ ਲਿਆ ਗਿਆ। ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਸੰਗੀਤ ਅਕੈਡਮੀ ਦਾ ਇਹ ਸਾਰਥਿਕ ਉਪਰਾਲਾ ਹੈ। ਜਿਸ ਤਹਿਤ ਪਿੰਡ ਪਿੰਡ ਬੱਚਿਆਂ ਨੂੰ ਫਰੀ ਧਾਰਮਿਕ ਕਿਤਾਬਾਂ ਵੰਡ ਕੇ ਪ੍ਰੀਖਿਆ ਦਾ ਪੇਪਰ ਲਿਆ ਜਾਂਦਾ ਹੈ, ਜੇਤੂ ਬੱਚਿਆਂ ਨੂੰ ਲੈਪਟਾਪ ਅਤੇ ਹੋਰ ਬਹੁਤ ਸਾਰੇ ਇਨਾਮ ਦਿੱਤੇ ਜਾਂਦੇ ਹਨ।
ਇਸ ਪ੍ਰੀਖਿਆ ਵਿਚ 23 ਵਿਦਿਆਰਥੀਆਂ ਨੇ ਭਾਗ ਲਿਆ। ਅਕੈਡਮੀ ਸਟਾਫ ਵਿਸ਼ਾਲਦੀਪ ਸਿੰਘ ਅਤੇ ਪ੍ਰਵੀਨ ਕੌਰ ਨੇ ਦੱਸਿਆ ਕਿ ਇਸ ਪ੍ਰੀਖਿਆ ਦੇ ਪੇਪਰ 3 ਸ਼੍ਰੇਣੀਆਂ ਵਿਚ ਵੰਡੇ ਹੋਏ ਹਨ। ਜਿਵੇਂ ਐਲ ਕੇ ਜੀ, ਯੂ ਕੇ ਜੀ, ਨਰਸਰੀ ਗਰੁੱਪ, ਫਸਟ ਤੋਂ ਦਸਵੀਂ ਤੱਕ ਸੈਕਿੰਡ ਗਰੁੱਪ ਅਤੇ 11 ਤੋਂ ਉਪਰ ਵਾਲਾ ਥਰਡ ਗਰੁੱਪ ਹਨ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਹਰਪਾਲ ਸਿੰਘ, ਭਾਈ ਗੁਰਦੇਵ ਸਿੰਘ, ਭਾਈ ਦਲਜੀਤ ਸਿੰਘ, ਲੋਕ ਗਾਇਕ ਗੁਰਮੇਜ ਸਿੰਘ ਸਹੋਤਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।