ਸੰਗੀਤਕਾਰ ਤੇ ਗਾਇਕ ਬੱਪੀ ਲਹਿਰੀ ਨੂੰ ਕਰੋਨਾ, ਹਸਪਤਾਲ ਵਿੱਚ ਦਾਖਲ

ਮੁੰਬਈ (ਸਮਾਜ ਵੀਕਲੀ) : ਸੰਗੀਤਕਾਰ ਅਤੇ ਗਾਇਕ ਬੱਪੀ ਲਹਿਰੀ ਕਰੋਨਾ ਪੀੜਤ ਹੋਣ ਬਾਅਦ ਇਲਾਜ ਲਈ ਇੱਥੋਂ ਦੇ ਹਸਪਤਾਲ ਵਿੱਚ ਦਾਖਲ ਹਨ। ਬੱਪੀ ਲਹਿਰੀ ਦੀ ਬੇਟੀ ਅਤੇ ਗਾਇਕਾ ਰੀਮਾ ਲਹਿਰੀ ਬਾਂਸਲ ਨੇ ਇਹ ਜਾਣਕਾਰੀ ਦਿੱਤੀ। ਗਾਇਕ ਦੇ ਬੁਲਾਰੇ ਨੇ ਬੁੱਧਵਾਰ ਰਾਤ ਨੂੰ ਬਿਆਨ ਜਾਰੀ ਕੀਤਾ, ਜਿਸ ਅਨੁਸਾਰ 68 ਸਾਲਾ ਗਾਇਕ ਨੂੰ “ਅਹਿਤਿਆਤ ਵਜੋਂ” ਬ੍ਰੀਚ ਕੈਂਡੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਰੀਮਾ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਨੂੰ ਕਰੋਨਾ ਹੋ ਗਿਆ ਹੈ ਤੇ ਉਨ੍ਹਾਂ ਵਿਚ ਇਸ ਲਾਗ ਦੇ ਮਾਮੂਲੀ ਲੱਛਣ ਹਨ। ਉਹ ਠੀਕ ਹਨ।

Previous article‘ਆਪ’ ਤੇ ਕੇਂਦਰ ਸਰਕਾਰ ਦੀ ਸਾਜ਼ਿਸ਼ ਬੇਨਕਾਬ ਹੋਈ: ਸੁਖਬੀਰ ਬਾਦਲ
Next articleਪੰਜਾਬ ’ਚ ਕਰੋਨਾ ਕਾਰਨ 56 ਮੌਤਾਂ ਤੇ ਦੇਸ਼ ’ਚ ਕੋਵਿਡ ਦੇ 72330 ਨਵੇਂ ਮਾਮਲੇ