(ਸਮਾਜ ਵੀਕਲੀ)
ਸੱਤ ਅੱਠ ਦਿਨ ਹੋ ਗਏ ਸੀ ਬਸੰਤ ਕੁਰ ਨੂੰ ਪੇਕੇ ਗਿਆਂ। ਅੱਜ ਵਾਪਸੀ ਦਾ ਕਰਾਰ ਸੀ। ਸਟੇਸ਼ਨ ਪਿੰਡੋਂ ਪੰਜ ਕੋਹ ਵਾਟ ਸੀ। ਬਸੰਤ ਕੁਰ ਦੇ ਪੇਕੇਆਂ ਵਾਲੇ ਪਾਸਿਉਂ ਇਕ ਗੱਡੀ ਸਵੇਰੇ ਤੇ ਦੂਜੀ ਦਿਨੇ 11 ਵਜੇ ਆੳਂੁਦੀ ਸੀ।
ਟਾਵੇਂ —ਟਾਵੇਂ ਟਾਈਮ ਸੀ ਉਦੋਂ ਗੱਡੀਆਂ ਦੇ ਆਉਣ—ਜਾਣ ਦੇ, ਅੱਜ ਵਾਂਗੂੰ ਨਹੀਂ ਸੀ ਹੇਲੀਆਂ ਦਿੰਦੀਆਂ ਫਿਰਦੀਆਂ। ਬਚਨ ਸਿਉਂ ਢਾਈ—ਤਿੰਨ ਵਜੇ ਹੀ ਪਿੰਡੋਂ ਬੋਤਾ ਲੈ ਕੇ ਸਟੇਸ਼ਨ ਵੱਲ ਚੱਲ ਪਿਆ,ਸਟੇਸ਼ਨ *ਤੇ ਆਕੇ ਥੋੜਾ ਜਾ ਦੂਰ ਦਰਖ਼ਤ ਨਾਲ ਬੋਤਾ ਬੰਨਿਆ ਅਤੇ ਅੰਦਰ ਪਲੇਟਫਾਰਮ *ਤੇ ਜੁੜੀਆਂ ਪਿੱਠਾਂ ਵਾਲੇ ਦੂਹਰੇ ਬੈਂਚ *ਤੇ ਬੈਠ ਗਿਆ।
ਮੂਹ ਨੇਰਾ ਹੋਣ ਕਰਕੇ ਰੌਸ਼ਨੀ ਮੱਧਮ ਹੋਣ ਕਰਕੇ ਹਾਲੇ ਚੰਗੂੰ ਨਹੀਂ ਸੀ ਦਿਸਦਾ ਕੁਝ। ਗੱਡੀ ਆਈ ਦੋ—ਤਿੰਨ ਸਵਾਰੀਆਂ ਹੀ ਉੱਤਰੀਆਂ ਪਰ ਬਸੰਤ ਕੁਰ ਕਿਤੇ ਨਜਰ ਨਹੀਂ ਪਈ ਬਚਨ ਸਿਹੁੰ ਨੂੰ।
ਸੋਚਣ ਲੱਗਿਆ ਸ਼ਾਇਦ ਗੱਡੀ ਖੁੰਝ ਗਈ ਹੋਵੇ ,ਚਲੋ ਆਏ ਤਾਂਹਾਂ ਦੂਜੀ ਗੱਡੀ ਡੀਕ ਲੈਂਦੇ ਹਾਂ। ਬੈਠੇ ਬੈਠੇ ਲੋਈ ਪਾਟੀ ਤੋਂ ਮਾੜਾ —ਮਾੜਾ ਦਿਸਣ ਲੱਗਿਆ। ਅਚਾਨਕ ਪਿਛਲੇ ਪਾਸੇ ਵਾਲੇ ਬੈਂਚ *ਤੇ ਨਿਗ੍ਹਾ ਗਈ ਬਚਨ ਸਿਉਂ ਦੀ ਅਤੇ ਬੈਠੀ ਜਨਾਨੀ ਸਵਾਰੀ ਨੇ ਵੀ ਜਦੋਂ ਮੂੰਹ ਉਧਰ ਕੀਤਾ ਤਾਂ “ਤੂੰ” “ ਭਾਈ ਜੀ ਤੂੰ” ਼ ਼ਕੱਠਾ ਦੋਹਾਂ ਤੇ ਮੂਹੋਂ ਨਿਕਲਿਆ। ਦਿਨ ਚੜ੍ਹਨ ਤੱਕ ਦੋਵੇਂ ਪਿੱਠ ਕਰਕੇ ਬੈਠੇ ਰਹੇ ਸੀ। “ ਮੈਂ ਸੰਗਦੇ ਨੇ ਨਹੀਂ ਬੁਲਾਇਆ ਵੀ ਕੋਈ ਬੁੜੀ ਬੁਰਾ ਨਾ ਮੰਨੇ” ,ਬਚਨ ਸਿਉਂ ਕਹਿਣ ਲੱਗਿਆ ਮੈਂ ਵੀ ਦੇਖੀ ਤਾਂ ਜਾਨੀ ਸਾਂ ਵੀ ਖੇਸ ਤਾਂ ਭਾਈ ਜੀ ਦਾ ਲਗਦਾ ਪਰ ਸੰਗਦੀ ਨੇ ਪੁੱਛਿਆ ਮੈਂ ਵੀ ਨਹੀਂ ।
ਦੋਵੇਂ ਹੱਸਦੇ—ਹੱਸਦੇ ਸਟੇਸ਼ਨ ਤੋਂ ਬਾਹਰਆ ਗਏ।
ਬੀ਼ਡੀ ਸ਼ਰਮਾਂ
95011—15015
ਲੇਖਕ ਬਾਬਾ ਫਰੀਦ ਗਰੁੱਪ ਆਫ ਇੰਸਟੀਚਿਊਸ਼ਨਜ਼, ਬਠਿੰਡਾ
ਵਿਖੇ ਡਿਪਟੀ ਡਾਇਰੈਕਰਟਰ ਨੇ।